18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਦੀ ਸੁਰੱਖਿਆ ਬਹਾਲ ਕਰਨ ਲਈ ਗਵਰਨਰ ਦੇ ਨਾਂਅ ਡੀ.ਸੀ ਨੂੰ ਸੌਂਪਿਆ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 21-09-2025
ਗੁਰਦਾਸਪੁਰ, 20 ਸਤੰਬਰ (ਚੱਕਰਾਜਾ)-ਕਿ੍ਸਚੀਅਨ ਨੈਸ਼ਨਲ ਫ਼ਰੰਟ, ਸ਼੍ਰੋਮਣੀ ਅਕਾਲੀ ਦਲ (ਅ), ਦਲ ਖ਼ਾਲਸਾ, ਤਰਨਾਦਲ ਤੇ ਦਲਿਤ ਜਥੇਬੰਦੀਆਂ ਦੀ ਅਗਵਾਈ 'ਚ ਇਕੱਠੇ ਹੋਏ ਆਗੂਆਂ ਨੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਦੀ ਪੰਜਾਬ ਸਰਕਾਰ ਵਲੋਂ ਵਾਪਸ ਲਈ ਸੁਰੱਖਿਆ ਦੀ ਬਹਾਲੀ ਲਈ ਪੰਜਾਬ ਯੂਥ ਪ੍ਰਧਾਨ ਬੱਬਾ ਗਿੱਲ ਤੇ ਸਾਹਿਬ ਮਸੀਹ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਰਾਜਪਾਲ ਪੰਜਾਬ ਦੇ ਨਾਂਅ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ | ਇਸ ਮੌਕੇ ਆਗੂਆਂ ਨੇ ਪੰਜਾਬ ਸਰਕਾਰ ਵਲੋਂ ਸੀ.ਐਨ.ਐਫ ਦੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਦੀ ਸੁਰੱਖਿਆ ਵਾਪਸ ਲੈਣ ਦੇ ਫੈਸਲੇ ਦੀ ਨਿਖੇਧੀ ਕੀਤੀ | ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਚੌਧਰੀ ਸਾਹਿਬ ਨੇ ਹੁਸ਼ਿਆਰਪੁਰ ਦੀ ਅਦਾਲਤ ਤੋਂ ਸਜ਼ਾ ਕਰਾਈ, ਉਨ੍ਹਾਂ ਨੂੰ ਸਰਕਾਰ ਨੇ ਸੁਰੱਖਿਆ ਦਿੱਤੀ ਹੈ | ਪਰ ਲਾਰੈਂਸ ਚੌਧਰੀ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ | ਉਨ੍ਹਾਂ ਸ਼ੱਕ ਜਾਹਿਰ ਕੀਤਾ ਕਿ ਕੇਜਰੀਵਾਲ ਅਤੇ ਪੰਜਾਬ ਸਰਕਾਰ ਚੌਧਰੀ ਸਾਹਿਬ ਦਾ ਕਤਲ ਕਰਵਾ ਸਕਦੀ ਹੈ | ਉਨ੍ਹਾਂ ਮੰਗ ਕੀਤੀ ਕਿ 2022 ਚੋਣਾਂ ਵੇਲੇ ਅਰਵਿੰਦ ਕੇਜਰੀਵਾਲ ਵਲੋਂ ਗੈਰ ਸੰਵਿਧਾਨਕ ਦਿੱਤੇ ਬਿਆਨ ਦੇ ਰੋਸ ਵਜੋਂ ਹੁਸ਼ਿਆਰਪੁਰ ਵਿਖੇ ਰੋਡ ਸ਼ੋਅ ਦੌਰਾਨ ਕੇਜਰੀਵਾਲ ਦਾ ਵਿਰੋਧ ਅਤੇ ਗੁਰਦਾਸਪੁਰ ਵਿਖੇ ਰੈਲੀ ਵਿਚ 2027 ਵਿਚ ਨਵੀਂ ਪਾਰਟੀ ਬਣਾ ਕੇ ਚੋਣਾਂ ਲੜਨ ਦੇ ਕੀਤੇ ਐਲਾਨ ਤੋਂ ਘਬਰਾ ਕੇ ਗ੍ਰਹਿ ਵਿਭਾਗ ਵਲੋਂ ਦਿੱਤੀ ਸੁਰੱਖਿਆ ਨੂੰ ਕੇਜਰੀਵਾਲ ਦੇ ਕਹਿਣ 'ਤੇ ਏ.ਡੀ.ਜੀ.ਪੀ ਸਕਿਉਰਿਟੀ ਨੇ ਬਿਨ੍ਹਾਂ ਕਾਰਨ ਦੱਸੇ ਹਟਾ ਦਿੱਤਾ ਹੈ | ਇਸ ਮੌਕੇ ਪਾ: ਸੁਰਜੀਤ ਜ਼ਿਲ੍ਹਾ ਚੇਅਰਮੈਨ ਧਾਰਮਿਕ ਵਿੰਗ, ਰਾਜਨ ਮਸੀਹ ਜ਼ਿਲਾ ਮੀਤ ਪ੍ਰਧਾਨ, ਵਿਲਸਨ ਸੂਬਾ ਸਕੱਤਰ, ਰਾਕੇਸ਼ ਗਿੱਲ ਜ਼ਿਲ੍ਹਾ ਯੂਥ ਪ੍ਰਧਾਨ, ਵਿਲੀਅਮ ਮਸੀਹ, ਵਿਸ਼ਾਲ ਮਸੀਹ, ਅਜੈ ਮੱਟੂ, ਪਾ: ਜ਼ੱਕੀ, ਪਾ: ਮੁਰਾਦ ਮਸੀਹ, ਪਾ: ਵਿਕੀ ਧਾਰੀਵਾਲ, ਐਡਵਨ ਮਸੀਹ, ਕਾਕਾ ਮਸੀਹ, ਗਗਨ, ਜਾੱਬ ਮਸੀਹ, ਡੇਵਿਡ ਮਸੀਹ, ਜਤਿੰਦਰਵੀਰ ਸਿੰਘ ਪੰਨੂੰ ਜ਼ਿਲ੍ਹਾ ਪ੍ਰਧਾਨ, ਲਵਪ੍ਰੀਤ ਤੂਫ਼ਾਨ ਯੂਥ ਪ੍ਰਧਾਨ, ਜ਼ੋਰਾਵਰ ਸਿੰਘ ਤਰਨਾ ਦਲ ਆਦਿ ਸ਼ਾਮਿਲ ਹੋਏ |
Ad Position 22
No active advertisement
ਪਿਛਲੀ ਖ਼ਬਰ ਮੁਕੇਰੀਆਂ ਮਿੱਲ ਦੇ ਅਧਿਕਾਰੀਆਂ ਵਲੋਂ ਬੇਟ ਏਰੀਏ ਦੇ ਕਿਸਾਨਾਂ ਨਾਲ ਮੀਟਿੰਗ ਅਗਲੀ ਖ਼ਬਰ ਐਡਵੋਕੇਟ ਸੇਖਵਾਂ ਨੇ ਪਿੰਡ ਗੁਨੋਪੁਰ ਵਿਚ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ
Ad Position 24