30-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਬਿਜਲੀ ਬੋਰਡ ਦੀ ਲੁੱਟ ਵਿਰੁੱਧ ਧਰਨੇ ਦਾ ਐਲਾਨ

Ad Position 21
No active advertisement
ਅਜੀਤ ਡੈਸਕ 20-09-2025
ਗੁਰਦਾਸਪੁਰ, 19 ਸਤੰਬਰ (ਚੱਕਰਾਜਾ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਬਿਜਲੀ ਬੋਰਡ ਦੀ ਲੁੱਟ ਵਿਰੁੱਧ ਧਰਨੇ ਦਾ ਐਲਾਨ ਕੀਤਾ ਗਿਆ ਹੈ | ਇਸ ਸਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਬਾਬਾ ਮਸਤੂ ਦੇ ਆਗੂਆਂ ਨੇ ਦੱਸਿਆ ਕਿ ਪਿੰਡ ਵਰਿਆਂ 'ਚ ਬਿਜਲੀ ਦੇ ਦੋ ਪੋਲ ਖੜੇ ਕਰਕੇ ਬਿਜਲੀ ਵਿਭਾਗ ਦਾ ਜੇ.ਈ ਮੋਟਰਾਂ ਵਾਲਿਆਂ ਕੋਲੋਂ ਹਜ਼ਾਰ ਹਜ਼ਾਰ ਰੁਪਏ ਲੈ ਕੇ ਚਲਾ ਗਿਆ | ਉਨ੍ਹਾਂ ਕਿਹਾ ਕਿ ਇਕ ਪਾਸੇ ਪੰਜਾਬ ਵਿਚ ਜਿੱਥੇ ਕਿਸਾਨਾਂ ਨੂੰ ਹੜ੍ਹਾਂ ਦੀ ਮਾਰ ਪੈ ਰਹੀ ਹੈ, ਉੱਥੇ ਸਰਕਾਰ ਵਲੋਂ ਕਿਸਾਨਾਂ ਨੂੰ ਕੋਈ ਸਹੂਲਤ ਦੇਣ ਦੀ ਜਗ੍ਹਾ ਸਰਕਾਰ ਦੇ ਮੁਲਾਜ਼ਮ ਲੁੱਟ ਕਰ ਰਹੇ ਹਨ | ਇਕ ਪਾਸੇ ਲੋਕ ਹੜ੍ਹ ਪੀੜਤ ਲੋਕਾਂ ਦੀ ਸੇਵਾ ਕਰ ਰਹੇ ਹਨ | ਦੂਜੇ ਪਾਸੇ ਇਹ ਬਿਜਲੀ ਬੋਰਡ ਮਹਿਕਮਾ ਇਨ੍ਹਾਂ ਦਿਨਾਂ ਵਿਚ ਵੀ ਆਪਣੀ ਲੁੱਟ ਜ਼ੋਰਾਂ 'ਤੇ ਰੱਖ ਰਿਹਾ ਹੈ ਸਰਕਾਰ ਤੋਂ ਲੱਖਾਂ ਰੁਪਏ ਤਨਖ਼ਾਹ ਲੈਣ ਦੇ ਬਾਵਜੂਦ ਵੀ ਇਨ੍ਹਾਂ ਮੁਲਾਜ਼ਮਾਂ ਦਾ ਢਿੱਡ ਨਹੀਂ ਭਰਦਾ | ਉਨ੍ਹਾਂ ਕਿਹਾ ਕਿ ਪਿੰਡ ਵਰਿਆਂ ਤੋਂ ਇਲਾਵਾ ਕਾਲੇ ਨੰਗਲ ਅਤੇ ਹਯਾਤ ਨਗਰ ਤੋਂ ਵੀ ਇਹੀ ਸ਼ਿਕਾਇਤਾਂ ਆ ਰਹੀਆਂ ਹਨ | ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਕਿ ਜਿਨ੍ਹਾਂ ਵੀ ਕਿਸਾਨਾਂ ਤੋਂ ਬਿਜਲੀ ਬੋਰਡ ਦੇ ਜੇ.ਈ ਨੇ ਪੈਸੇ ਲਏ ਹਨ ਉਨ੍ਹਾਂ ਦੇ ਪੈਸੇ ਵਾਪਸ ਕੀਤੇ ਜਾਣ, ਨਹੀਂ ਤਾਂ ਜਥੇਬੰਦੀ ਬਿਜਲੀ ਬੋਰਡ ਦੇ ਦਫ਼ਤਰ ਅਲੀਪੁਰ ਸਬ ਸਟੇਸ਼ਨ ਦਾ ਘਿਰਾਓ ਕਰੇਗੀ | ਇਸ ਮੌਕੇ ਜੋਨ ਪ੍ਰਧਾਨ ਸੋਹਣ ਸਿੰਘ, ਜਤਿੰਦਰ ਸਿੰਘ, ਸਕੱਤਰ ਕੁਲਜੀਤ ਸਿੰਘ, ਗੁਰਪ੍ਰੀਤ ਸਿੰਘ ਕਾਲਾ, ਵੱਸਣ ਸਿੰਘ ਪੀਰ ਬਾਗ਼, ਅਮਰੀਕ ਸਿੰਘ ਹਯਾਤ ਨਗਰ, ਦਲਬੀਰ ਸਿੰਘ ਠੁਡੀ, ਮਹਿੰਦਰ ਸਿੰਘ ਥੰਮ੍ਹਣ ਅਤੇ ਹੋਰ ਵੀ ਜਥੇਬੰਦੀ ਦੇ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਭਰਤੀ ਲਈ ਟੇ੍ਰਨਿੰਗ ਕੈਂਪ 29 ਤੋਂ ਅਗਲੀ ਖ਼ਬਰ ਨਵਾਂ ਸ਼ਾਲਾ ਚਾਵਾ ਵਿਖੇ ਮਹਾਂਮਾਈ ਦਾ ਵਿਸ਼ਾਲ ਜਾਗਰਨ 26 ਨੰੂ
Ad Position 24