30-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਨਵਾਂ ਸ਼ਾਲਾ ਚਾਵਾ ਵਿਖੇ ਮਹਾਂਮਾਈ ਦਾ ਵਿਸ਼ਾਲ ਜਾਗਰਨ 26 ਨੰੂ

Ad Position 21
No active advertisement
ਅਜੀਤ ਡੈਸਕ 20-09-2025
ਗੁਰਦਾਸਪੁਰ, 19 ਸਤੰਬਰ (ਅਸ਼ੋਕ ਸ਼ਰਮਾ)-ਫਰੈਂਡਜ਼ ਯੂਥ ਕਲੱਬ ਨਵਾਂ ਸ਼ਾਲਾ ਤੇ ਯੂ.ਐਸ.ਏ ਕਲੱਬ ਦੇ ਸਾਂਝੇ ਯਤਨਾਂ ਤੇ ਗਰਾਮ ਪੰਚਾਇਤ ਚਾਵਾ ਦੀ ਰਹਿਨੁਮਾਈ ਹੇਠ 26 ਸਤੰਬਰ ਨੰੂ ਮਹਾਂਮਾਈ ਦਾ ਵਿਸ਼ਾਲ ਜਾਗਰਨ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਪ੍ਰਧਾਨ ਬਿਕਰਮਜੀਤ ਸਿੰਘ, ਸੈਕਟਰੀ ਹਰਜੀਤ ਸਿੰਘ, ਚਰਨਜੀਤ ਸਿੰਘ, ਸੰਨ੍ਹੀ ਅਮਰੀਕਾ, ਰਾਜੂ ਅਮਰੀਕਾ, ਗੋਰਾ ਕੈਨੇਡਾ ਅਤੇ ਅਨਮੋਲ ਯੂ.ਐਸ.ਏ ਨੇ ਦੱਸਿਆ ਕਿ ਜਾਗਰਨ ਤੋਂ ਪਹਿਲਾਂ ਸਵੇਰੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਪਿੰਡ ਦੇ ਗੁਰਦੁਆਰਾ ਸਿੰਘ ਸਭਾ ਨਵਾਂ ਸ਼ਾਲਾ ਵਿਖੇ ਕਰਵਾਏ ਜਾਣਗੇ ਤੇ ਰਾਤ 10 ਵਜੇ ਮਹਾਂਮਾਈ ਦਾ ਜਾਗਰਨ ਆਰੰਭ ਹੋਵੇਗਾ, ਜਿਸ ਵਿਚ ਪੰਜਾਬ ਦੇ ਮਸ਼ਹੂਰ ਲੋਕ ਗਾਇਕ ਫ਼ਿਰੋਜ਼ ਖ਼ਾਨ ਪਹੁੰਚ ਕੇ ਹਾਜ਼ਰੀ ਭਰਨਗੇ | ਜਦੋਂ ਕਿ ਮੈਡਮ ਦੀਪ ਵੀ ਮਹਾਂਮਾਈ ਦੀਆਂ ਭੇਟਾਂ ਦਾ ਗੁਣਗਾਨ ਕਰਨਗੇ | ਮਹਾਂਮਾਈ ਦਾ ਜਾਗਰਨ ਲਾਈਵ ਹੋਵੇਗਾ | ਉਨ੍ਹਾਂ ਦੱਸਿਆ ਕਿ ਜਾਗਰਨ ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ ਤੇ ਅਹੁਦੇਦਾਰਾਂ ਦੀਆਂ ਡਿਊਟੀਆਂ ਵੀ ਲਗਾ ਦਿੱਤੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਬਿਜਲੀ ਬੋਰਡ ਦੀ ਲੁੱਟ ਵਿਰੁੱਧ ਧਰਨੇ ਦਾ ਐਲਾਨ ਅਗਲੀ ਖ਼ਬਰ ਪ੍ਰਧਾਨ ਮੰਤਰੀ ਵਲੋਂ ਹੜ੍ਹ ਪੀੜਤਾਂ ਲਈ ਰਾਹਤ ਫ਼ੰਡ ਲੋਕਾਂ ਨਾਲ ਧੱਕਾ-ਸਰਪੰਚ ਸੁਰਿੰਦਰ ਜੱਜ <br/>
Ad Position 24