12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

10 ਦਿਨਾਂ ਤੋਂ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਦੁਨੇਰਾ ਵਾਸੀਆਂ ਨੇ ਵਿਭਾਗ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ •ਕੁਝ ਦੇਰ ਲਈ ਸੰਕੇਤਕ ਪ੍ਰਦਰਸ਼ਨ ਦੌਰਾਨ ਸੜਕ 'ਤੇ ਲੋਕ ਬੈਠੇ ਖਾਲੀ ਭਾਂਡੇ ਲੈ ਕੇ

Ad Position 21
No active advertisement
ਅਜੀਤ ਡੈਸਕ 01-09-2025
ਧਾਰਕਲਾਂ, 31 ਅਗਸਤ (ਨਰੇਸ਼ ਪਠਾਨੀਆ)-ਪਿਛਲੇ ਲਗਪਗ 10 ਦਿਨਾਂ ਤੋਂ ਦੁਨੇਰਾ ਪਿੰਡ ਦੇ ਵਾਰਡ ਨੰਬਰ-4 ਵਿਚ ਪੀਣ ਯੋਗ ਪਾਣੀ ਦੀ ਸਪਲਾਈ ਠੱਪ ਹੋਈ ਪਈ ਹੈ | ਜੇ.ਈ. ਜਨ ਸਿਹਤ ਵਿਭਾਗ ਦੇ ਤਸੱਲੀਬਖ਼ਸ਼ ਕੋਈ ਢੁੱਕਵਾਂ ਜਵਾਬ ਨਾ ਮਿਲਣ 'ਤੇ ਮੁਹੱਲਾ ਵਾਸੀ ਆਪੇ ਤੋਂ ਬਾਹਰ ਹੋ ਗਏ ਅਤੇ ਅੱਜ ਵਾਰਡ ਨੰਬਰ-4 ਦੀਆਂ ਮਹਿਲਾਵਾਂ, ਬੱਚਿਆਂ ਨੇ ਰਾਸ਼ਟਰੀ ਰਾਜ ਮਾਰਗ 154ਏ 'ਤੇ ਪਾਣੀ ਦੇ ਖਾਲੀ ਭਾਂਡੇ ਲੈ ਕੇ ਜਨ ਸਿਹਤ ਵਿਭਾਗ ਦੇ ਖਿਲਾਫ਼ ਬੈਠ ਗਏ | ਲੋਕਾਂ ਨੇ ਨਾਅਰੇਬਾਜ਼ੀ ਕਰਦਿਆਂ ਵਿਭਾਗ ਦੇ ਖਿਲਾਫ਼ ਆਪਣੀ ਭੜਾਸ ਕੱਢੀ | ਕੁਝ ਦੇਰ ਸੜਕ 'ਤੇ ਬੈਠ ਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅੱਜ ਉਨ੍ਹਾਂ ਵਲੋਂ ਸਾਂਕੇਤਿਕ ਵਿਰੋਧ ਪ੍ਰਦਰਸ਼ਨ ਕੀਤਾ ਹੈ ਅਤੇ ਜਲਦ ਉਨ੍ਹਾਂ ਨੰੂ ਜੇਕਰ ਪੀਣ ਯੋਗ ਪਾਣੀ ਦੀ ਸਪਲਾਈ ਨਾ ਦਿੱਤੀ ਗਈ ਤਾਂ ਉਹ ਆਉਣ ਵਾਲੇ ਦਿਨਾਂ 'ਚ ਵੱਡੇ ਪੱਧਰ 'ਤੇ ਧਰਨਾ ਪ੍ਰਦਰਸ਼ਨ ਕਰਨਗੇ | ਜਿਸ ਦੀ ਜ਼ਿੰਮੇਵਾਰੀ ਮਹਿਕਮਾ ਜਨ ਸਿਹਤ ਵਿਭਾਗ ਦੀ ਹੋਵੇਗੀ | ਐਸ.ਡੀ.ਓ. ਜਨ ਸਿਹਤ ਵਿਭਾਗ ਰਣਜੋਧ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਾਣੀ ਦੀ ਸਪਲਾਈ ਲਾਈਨ ਕਈ ਜਗ੍ਹਾ ਤੋਂ ਬਰਸਾਤੀ ਨਾਲਿਆਂ 'ਚੋਂ ਨਿਕਲਦੀ ਹੈ ਅਤੇ ਇਲਾਕੇ ਵਿਚ ਲਗਾਤਾਰ ਭਾਰੀ ਮੀਂਹ ਪੈ ਰਹੇ ਹਨ | ਜਿਸ ਦੇ ਚੱਲਦੇ ਪਹਾੜਾਂ ਤੋਂ ਮਿੱਟੀ ਪੱਥਰ ਦੀਆਂ ਢਿੱਗਾਂ ਪਾਈਪ ਲਾਈਨਾਂ 'ਤੇ ਡਿੱਗ ਰਹੀਆਂ ਹਨ | ਜਿਸ ਕਰਕੇ ਪਾਈਪਾਂ ਕਈ ਜਗ੍ਹਾ ਤੋਂ ਟੁੱਟੀਆਂ ਹਨ | ਉਨ੍ਹਾਂ ਭਰੋਸਾ ਦਿੱਤਾ ਕਿ ਬਹੁਤ ਜਲਦ ਪਾਣੀ ਦੀ ਸਪਲਾਈ ਨੰੂ ਬਹਾਲ ਕਰ ਦਿੱਤੀ ਜਾਵੇਗਾ ਤੇ ਮੁਰੰਮਤ ਦਾ ਕੰਮ ਜਾਰੀ ਹੈ |
Ad Position 22
No active advertisement
ਪਿਛਲੀ ਖ਼ਬਰ ਮੁੱਖ ਸਕੱਤਰ ਪੰਜਾਬ ਨੇ ਕਥਲੌਰ ਪੁਲ ਵਿਖੇ ਪਹੁੰਚ ਕੇ ਹੜ੍ਹ ਨਾਲ ਪ੍ਰਭਾਵਿਤ ਖੇਤਰ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਵਪਾਰ ਮੰਡਲ ਪਠਾਨਕੋਟ ਅਤੇ ਹੰਸਿਨੀ ਐੱਨ.ਜੀ.ਓ. ਹੜ੍ਹ ਪੀੜਤਾਂ ਤੱਕ ਪਹੁੰਚੇ, ਰਾਹਤ ਸਮੱਗਰੀ ਵੰਡੀ •ਹੰਸਿਨੀ ਐੱਨ.ਜੀ.ਓ....
Ad Position 24