12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਵਪਾਰ ਮੰਡਲ ਪਠਾਨਕੋਟ ਅਤੇ ਹੰਸਿਨੀ ਐੱਨ.ਜੀ.ਓ. ਹੜ੍ਹ ਪੀੜਤਾਂ ਤੱਕ ਪਹੁੰਚੇ, ਰਾਹਤ ਸਮੱਗਰੀ ਵੰਡੀ •ਹੰਸਿਨੀ ਐੱਨ.ਜੀ.ਓ. ਪ੍ਰਧਾਨ ਕੁਸੁਮ ਖਜੂਰੀਆ ਅਤੇ ਉਨ੍ਹਾਂ ਦੀ ਟੀਮ ਦੀ ਸਮਾਜ ਭਲਾਈ ਸੋਚ ਸ਼ਲਾਘਾ ਯੋਗ-ਦੀਪੇਂਦਰ ਅਰੋੜਾ/ਐੱਲ.ਆਰ. ਸੋਢੀ

Ad Position 21
No active advertisement
ਅਜੀਤ ਡੈਸਕ 01-09-2025
ਪਠਾਨਕੋਟ, 31 ਅਗਸਤ (ਸੰਧੂ)-ਪਿਛਲੇ ਕੁਝ ਦਿਨਾਂ ਵਿਚ ਇਲਾਕੇ ਵਿਚ ਆਏ ਹੜ੍ਹਾਂ ਕਾਰਨ ਇਲਾਕੇ ਦੇ ਕਈ ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ | ਹੜ੍ਹ ਪੀੜਤਾਂ ਦੀ ਮਦਦ ਲਈ ਕਦਮ ਚੁੱਕਦੇ ਹੋਏ ਹੰਸਿਨੀ ਐੱਨ.ਜੀ.ਓ. ਦੀ ਟੀਮ ਪਿੰਡ ਕੋਹਲੀਆਂ ਪਹੁੰਚੀ | ਇਸ ਮੌਕੇ ਉਨ੍ਹਾਂ ਨੇ ਸਾਂਝੇ ਤੌਰ 'ਤੇ ਪਿੰਡ ਵਾਸੀਆਂ ਨੂੰ ਰਾਸ਼ਨ ਸਮਗਰੀ ਅਤੇ ਮੁੱਢਲੀ ਸਹਾਇਤਾ ਕਿੱਟਾਂ ਵੰਡੀਆਂ | ਪ੍ਰਧਾਨ ਕੁਸੁਮ ਖਜੂਰੀਆ ਦੀ ਨਿਗਰਾਨੀ ਹੇਠ ਵਪਾਰ ਮੰਡਲ ਦੇ ਪ੍ਰਧਾਨ ਦੀਪੇਂਦਰ ਸਿੰਘ ਅਰੋੜਾ, ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਜਨਰਲ ਸਕੱਤਰ ਐਲ.ਆਰ. ਸੋਢੀ, ਜ਼ਿਲ੍ਹਾ ਚੇਅਰਮੈਨ ਚਾਚਾ ਵੇਦ ਪ੍ਰਕਾਸ਼ ਅਤੇ ਸੰਯੁਕਤ ਸਕੱਤਰ ਸ਼ੁਭਮ ਗੁਲਾਟੀ ਵੀ ਮੌਜੂਦ ਸਨ | ਇਸ ਮੌਕੇ ਵਪਾਰ ਮੰਡਲ ਪਠਾਨਕੋਟ ਦੀ ਟੀਮ ਨੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸਰਕਾਰ ਅਤੇ ਸੰਸਥਾਵਾਂ ਦੇ ਚੱਲ ਰਹੇ ਰਾਹਤ ਕਾਰਜਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਹੰਸਿਨੀ ਐਨ.ਜੀ.ਓ. ਦੀ ਮੁਖੀ ਕੁਸੁਮ ਖਜੂਰੀਆ, ਜਨਰਲ ਸਕੱਤਰ ਪ੍ਰੀਤੀ ਅਰੋੜਾ, ਉਪ ਪ੍ਰਧਾਨ ਰੀਤਾ ਵਰਮਾ ਅਤੇ ਕੈਸ਼ੀਅਰ ਸੋਨੀਆ ਭੰਡਾਰੀ ਨੇ ਸਾਂਝੇ ਤੌਰ 'ਤੇ ਵਪਾਰ ਮੰਡਲ ਪਠਾਨਕੋਟ ਦੀ ਪ੍ਰਧਾਨ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਅਗਵਾਈ ਹੇਠ ਉਹ ਇਸ ਪਿੰਡ ਦੇ ਹੜ੍ਹ ਪੀੜਤਾਂ ਤੱਕ ਪਹੁੰਚਣ ਅਤੇ ਉਨ੍ਹਾਂ ਨੂੰ ਰਾਹਤ ਸਮੱਗਰੀ ਪ੍ਰਦਾਨ ਕਰਨ ਦੇ ਯੋਗ ਹੋਏ | ਦੀਪੇਂਦਰ ਅਰੋੜਾ, ਐਲ.ਆਰ. ਸੋਢੀ ਅਤੇ ਚਾਚਾ ਵੇਦ ਪ੍ਰਕਾਸ਼ ਨੇ ਕਿਹਾ ਕਿ ਹੜ੍ਹ ਕਾਰਨ ਪਿੰਡ ਵਾਸੀਆਂ ਦੀ ਹਾਲਤ ਤਰਸਯੋਗ ਹੈ, ਉਨ੍ਹਾਂ ਨੂੰ ਤੁਰੰਤ ਰਾਹਤ ਸਮਗਰੀ ਪ੍ਰਦਾਨ ਕਰਨ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਵਪਾਰ ਮੰਡਲ ਪਠਾਨਕੋਟ ਪਿੰਡ ਕੋਹਲੀਆਂ ਦੇ ਹਰ ਨਿਵਾਸੀ ਦੀ ਮਦਦ ਕਰੇਗਾ ਤਾਂ ਜੋ ਉਨ੍ਹਾਂ ਨੂੰ ਹੜ੍ਹ ਅਤੇ ਉਸ ਤੋਂ ਬਾਅਦ ਪੈਦਾ ਹੋਈ ਸਥਿਤੀ ਤੋਂ ਬਾਹਰ ਨਿਕਲਣ ਵਿਚ ਮਦਦ ਮਿਲ ਸਕੇ | ਇਸ ਮੌਕੇ ਪਿੰਡ ਵਾਸੀਆਂ ਨੇ ਹੰਸਿਨੀ ਐਨ.ਜੀ.ਓ. ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰੀ ਸਹਾਇਤਾ ਪਿੰਡ ਤੱਕ ਪਹੁੰਚੀ ਹੈ, ਪਰ ਬਹੁਤ ਘੱਟ ਪੱਧਰ 'ਤੇ | ਜੇਕਰ ਉਪਰੋਕਤ ਦੋਵੇਂ ਸੰਸਥਾਵਾਂ ਅੱਜ ਇੱਥੇ ਨਾ ਪਹੁੰਚਦੀਆਂ ਤਾਂ ਬਹੁਤ ਸਾਰੇ ਘਰਾਂ ਦੇ ਚੁੱਲ੍ਹੇ ਨਾ ਜਗਦੇ | ਉਨ੍ਹਾਂ ਕਿਹਾ ਕਿ ਅਜੇ ਵੀ ਬਹੁਤ ਸਾਰੇ ਪਿੰਡ ਵਾਸੀਆਂ ਨੂੰ ਤੁਰੰਤ ਰਾਹਤ ਸਮਗਰੀ ਪ੍ਰਦਾਨ ਕਰਨ ਦੀ ਲੋੜ ਹੈ | ਇਸ ਮੌਕੇ ਉਨ੍ਹਾਂ ਵਪਾਰ ਮੰਡਲ ਪਠਾਨਕੋਟ ਅਤੇ ਹੰਸਿਨੀ ਐਨ.ਜੀ.ਓ. ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ 10 ਦਿਨਾਂ ਤੋਂ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਦੁਨੇਰਾ ਵਾਸੀਆਂ ਨੇ ਵਿਭਾਗ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ •ਕੁਝ ਦੇਰ ਲਈ... ਅਗਲੀ ਖ਼ਬਰ ਕੈਬਨਿਟ ਮੰਤਰੀ ਪੰਜਾਬ ਨੇ ਹੜ੍ਹਾਂ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਕਾਰਜਾਂ ਦਾ ਕੀਤਾ ਰੀਵਿਊ • ਜਨਜੀਵਨ...
Ad Position 24