15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਸ੍ਰੀ ਰਾਮਲੀਲ੍ਹਾ ਕਮੇਟੀ ਨੇ ਝੰਡੇ ਦੀ ਰਸਮ ਨਾਲ ਕੀਤੀ ਸਮਾਗਮ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 21-09-2025
ਬਸੀ ਪਠਾਣਾਂ, 20 ਸਤੰਬਰ (ਯਤਿੰਦਰ ਮੌਦਗਿਲ, ਐਚ.ਐਸ. ਗੌਤਮ)-ਸ੍ਰੀ ਰਾਮਲੀਲ੍ਹਾ ਕਮੇਟੀ ਬਸੀ ਪਠਾਣਾਂ ਵਲੋਂ ਅਗਰਵਾਲ ਧਰਮਸ਼ਾਲਾ ਵਿਚ ਪ੍ਰਧਾਨ ਅਜੇ ਸਿੰਗਲਾ ਦੀ ਅਗਵਾਈ ਹੇਠ ਝੰਡੇ ਦੀ ਰਸਮ ਨਾਲ 15 ਦਿਨਾਂ ਸਮਾਗਮ ਦੀ ਸ਼ੁਰੂਆਤ ਕੀਤੀ ਗਈ | ਜਨਰਲ ਸਕੱਤਰ ਮਨੋਜ ਭੰਡਾਰੀ ਨੇ ਦੱਸਿਆ ਕਿ ਇਸ ਦੌਰਾਨ ਰੋਜ਼ਾਨਾ ਰਾਤ ਸਾਢੇ ਅੱਠ ਵਜੇ ਤੋਂ ਕਲਾਕਾਰਾਂ ਵਲੋਂ ਕਮੇਟੀ ਦੇ ਮੰਚ ਤੇ 3 ਅਕਤੂਬਰ ਤੱਕ ਭਗਵਾਨ ਸ੍ਰੀ ਰਾਮ ਦੀਆਂ ਲੀਲਾਵਾਂ ਦਾ ਮੰਚਨ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ 23 ਸਤੰਬਰ ਨੂੰ ਸ੍ਰੀ ਰਾਮ ਬਾਰਾਤ ਅਤੇ 2 ਅਕਤੂਬਰ ਨੂੰ ਦੁਸਹਿਰੇ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ | ਇਸ ਮੌਕੇ ਪੰਡਿਤ ਲਲਿਤ ਮੋਹਨ ਭਾਰਦਵਾਜ, ਅਨਿਲ ਜੈਨ ਖ਼ਜ਼ਾਨਚੀ, ਮੀਤ ਪ੍ਰਧਾਨ ਬਲਰਾਮ ਚਾਵਲਾ, ਸਕੱਤਰ ਗੁਰਵਿੰਦਰ ਮਿੰਟੂ, ਸਟੋਰ ਕੀਪਰ ਰਵਿੰਦਰ ਰੱਮੀ, ਡਾਇਰੈਕਟਰ ਹਰੀਸ਼ ਥਰੇਜਾ ਤੇ ਕੁਲਦੀਪ ਕਿੱਪੀ, ਕਮਲ ਬੈਰਾਗੀ, ਅਨੁਪ ਸਿੰਗਲਾ, ਰਮੇਸ਼ ਮਲਹੋਤਰਾ, ਅਸ਼ੋਕ ਗੌਤਮ, ਪਵਨ ਬੰਸਲ, ਅਨਿਲ ਸ਼ਰਮਾ, ਨੰਦ ਲਾਲ, ਨੀਰਜ ਮਲਹੋਤਰਾ, ਵਿਨੋਦ ਸ਼ਰਮਾ, ਪ੍ਰੀਤਮ ਰਬੜ, ਰਵੀਸ਼ ਅਰੋੜਾ, ਭਾਰਤ ਸ਼ਰਮਾ, ਇੰਦਰਜੀਤ ਸਿੰਘ, ਨਰੇਸ਼ ਵਰਮਾ, ਜਤਿੰਦਰ ਸ਼ਰਮਾ, ਕਰਨ ਪਨੇਸਰ, ਨਰਵੀਰ ਧੀਮਾਨ ਨਾਲ ਵੱਡੀ ਗਿਣਤੀ ਵਿਚ ਹੋਰ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਵਸ ਮੌਕੇ ਸੇਵਾ ਮੁਹਿੰਮ ਸ਼ੁਰੂ ਅਗਲੀ ਖ਼ਬਰ ਅਕਾਲ ਅਕੈਡਮੀ ਖਮਾਣੋਂ ਦੀ ਹਰਗੁਣਦੀਪ ਕੌਰ ਦੀ ਰਾਜ ਪੱਧਰੀ ਫੈਂਸਿੰਗ ਮੁਕਾਬਲਿਆਂ ਲਈ ਚੋਣ
Ad Position 24