21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਨਵਾਂਸ਼ਹਿਰ ਵਿਖੇ ਭਗਵਾਨ ਵਿਸ਼ਵਕਰਮਾ ਦਾ ਸਾਲਾਨਾ ਉਤਸਵ ਸ਼ਰਧਾ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 23-10-2025
ਨਵਾਂਸ਼ਹਿਰ, 22 ਅਕਤੂਬਰ (ਹਰਮਿੰਦਰ ਸਿੰਘ ਪਿੰਟੂ)-ਨਵਾਂਸ਼ਹਿਰ 'ਚ ਭਗਵਾਨ ਵਿਸ਼ਵਕਰਮਾ ਦੀ ਪਵਿੱਤਰ ਯਾਦ 'ਚ 66ਵਾਂ ਸਲਾਨਾ ਮਹਾਨ ਉਤਸਵ ਸ੍ਰੀ ਵਿਸ਼ਵਕਰਮਾਂ ਮੰਦਿਰ ਰਾਹੋਂ ਰੋਡ ਨਵਾਂਸ਼ਹਿਰ ਵਿਖੇ ਸੂਰਜ ਭਾਨ ਜਾਂਗੜਾ ਪੱਤਰ ਦੇਸ ਬੰਧੂ ਜਾਂਗੜਾ ਦੀ ਪ੍ਰਧਾਨਗੀ ਹੇਠ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ | ਇਸ ਮੌਕੇ ਸ੍ਰੀ ਵਿਸ਼ਵਕਰਮਾਂ ਮੰਦਿਰ ਵਿਖੇ ਹਵਨ ਅਤੇ ਝੰਡਾ ਲਹਿਰਾਉਣ ਦੀ ਰਸਮ ਉਪਰੰਤ ਪੰਜਾਬੀ ਗਾਇਕ ਸਾਬੀ ਮੁਕੰਦਪੁਰੀ ਮਿਊਜਿਕਲ ਗਰੁੱਪ ਨੇ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ | ਸ੍ਰੀ ਵਿਸ਼ਵਕਰਮਾ ਮੰਦਰ ਰਾਹੋਂ ਰੋਡ ਨਵਾਂਸ਼ਹਿਰ ਦੇ ਸਰਪ੍ਰਸਤ ਬਲਵੰਤ ਰਾਏ ਜਾਂਗੜਾ, ਪ੍ਰਧਾਨ ਤਰਲੋਚਨ ਸਿੰਘ ਕੁੰਦਰਾ ਦੀ ਅਗਵਾਈ ਵਿੱਚ ਕਰਵਾਏ ਸਲਾਨਾ ਮਹਾਨ ਉਸਤਵ 'ਚ ਸੰਗਤਾਂ ਨੇ ਵੱਧ ਚੜ ਕੇ ਹਿੱਸਾ ਲਿਆ | ਇਸ ਮੌਕੇ ਹਲਕਾ ਵਿਧਾਇਕ ਡਾ. ਨਛੱਤਰ ਪਾਲ, ਸਾਬਕਾ ਵਿਧਾਇਕ ਅੰਗਦ ਸਿੰਘ, ਕੌਂਸਲਰ ਪਰਮ ਸਿੰਘ ਖਾਲਸਾ, ਕੌਂਸਲਰ ਗੁਰਮੁਖ ਸਿੰਘ ਨੌਰਦ, ਹੇਮਤ ਰੰਨਦੇਵ ੋ ਸਾਬਕਾ ਨਗਰ ਕੌਂਸਲ ਪ੍ਰਧਾਨ ਅਤੇ ਹੋਰ ਮੈਂਬਰਾਂ ਨੇ ਬਾਬਾ ਵਿਸ਼ਵਕਰਮਾ ਦੇ ਮਹਾਨ ਉਤਸਵ ਦੀਆਂ ਸਮੂਹ ਇਲਾਕਾ ਨਿਵਾਸੀਆਂ ਨੂੰ ਵਧਾਈਆਂ ਦਿੱਤੀਆਂ ਚਾਹ-ਪਕੋੜਿਆਂ ਦਾ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ | ਕਮੇਟੀ ਮੈਂਬਰਾਂ ਵੱਲੋਂ ਆਈਆਂ ਸ਼ਖਸ਼ੀਅਤਾਂ ਅਤੇ ਦਾਨੀ ਸੱਜਣਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਕਮੇਟੀ ਮੈਂਬਰ ਜਸਵੀਰ ਸਿੰਘ ਸੈਂਭੀ, ਵਿਜੇ ਕੁਮਾਰ ਜਾਂਗੜਾ, ਹਰਭਜਨ ਸਿੰਘ ਸੈਂਭੀ, ਪਰਮਜੀਤ ਸਿੰਘ ਸੈਂਭੀ, ਜਸਵੀਰ ਸਿੰਘ ਜੱਸੀ ਸੈਂਭੀ, ਚਰਨਜੀਤ ਚੰਨੀ, ਰਾਜਨ ਜਾਂਗੜਾ, ਸੂਰਜ ਭਾਨ ਜਾਂਗੜਾ, ਜੈਦੀਪ ਜਾਂਗੜਾ, ਰਾਜੂ ਸੈਂਭੀ, ਮਹਿੰਦਰ ਸਿੰਘ ਸੈਂਭੀ, ਕੁਲਵੰਤ ਰਾਏ ਜਾਂਗੜਾ, ਰੁਲੀਆ ਰਾਮ ਜਾਂਗੜਾ, ਬਲਜੀਤ ਸਿੰਘ ਸੈਂਭੀ, ਗੁਰਵਿੰਦਰ ਸਿੰਘ ਸੈਂਭੀ ਆਦਿ ਹਾਜ਼ਰ ਸਨ |
ਨਵਾਂਸ਼ਹਿਰ, (ਹਰਮਿੰਦਰ ਸਿੰਘ ਪਿੰਟੂ)-ਨਵਾਂਸ਼ਹਿਰ ਦੇ ਚੰਡੀਗੜ੍ਹ ਰੋਡ ਨੇੜੇ ਗੁਰਦੁਆਰਾ ਸਿੰਘ ਸਭਾ ਵਿਖੇ ਬਾਬਾ ਵਿਸ਼ਵਕਰਮਾ ਜੀ ਦਾ ਸਾਲਾਨਾ ਮਹਾਨ ਉਤਸਵ ਰਾਜ ਕੁਮਾਰ ਦੇ ਪਰਿਵਾਰ ਵੱਲੋਂ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ | ਸਵੇਰੇ ਹਵਨ ਦੀ ਰਸਮ ਪੰਡਿਤ ਕਿ੍ਸ਼ਨ ਗੋਪਾਲ ਵੱਲੋਂ ਕਰਵਾਈ ਗਈ, ਜਿਸ ਵਿੱਚ ਮੁੱਖ ਮਹਿਮਾਨ ਸ਼ਿਵ ਕੁਮਾਰ ਅਤੇ ਗਗਨਦੀਪ ਕੌਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ, ਜਿਨਾਂ ਨੇ ਸੁਚੱਜ ਢੰਗ ਨਾਲ ਪੂਜਾ ਕੀਤੀ | ਪਕੌੜਿਆਂ ਦੇ ਲੰਗਰ ਤੋਂ ਇਲਾਵਾ ਪੂੜੀਆਂ ਛੋਲੇ ਦੇ ਲੰਗਰ ਵੀ ਵਰਤਾਏ ਗਏ | ਹਰ ਸਾਲ ਕਰਵਾਏ ਜਾਂਦੇ ਇਹ ਸਲਾਨਾ ਮਹਾਨ ਉਤਸਵ ਮੌਕੇ ਸੰਗਤਾਂ ਨੇ ਵੱਧ ਚੜ ਕੇ ਹਿੱਸਾ ਲਿਆ | ਇਸ ਮੌਕੇ ਸ਼ਕਤੀ ਕੁਮਾਰ, ਮੋਹਨ ਸਿੰਘ, ਪ੍ਰੇਮ ਚੰਦ, ਕਰਤਾਰ ਸਿੰਘ, ਸੋਹਨ ਲਾਲ ਅਹੂਜਾ, ਮਨੀਸ਼ ਪ੍ਰਭਾਕਰ, ਮੋਹਣ ਲਾਲ, ਸੂਰਜ ਕੁਮਾਰ, ਕਿ੍ਸ਼ਨ ਕੁਮਾਰ, ਜਨਕ ਰਾਜ, ਰਕੇਸ਼ ਕੁਮਾਰ, ਚਰਨਜੀਤ ਕੌਰ, ਕਮਲਜੀਤ ਕੌਰ, ਪ੍ਰਵੀਨ ਕੌਰ, ਅਮਨਦੀਪ ਕੌਰ ਆਦਿ ਹਾਜ਼ਰ ਸਨ |
ਵਿਸ਼ਵਕਰਮਾ ਮੰਦਿਰ ਮੂਸਾਪੁਰ ਰੋਡ ਨਵਾਂਸ਼ਹਿਰ ਵਿਖੇ ਸਾਲਾਨਾ ਉਤਸਵ ਮਨਾਇਆ
ਨਵਾਂਸ਼ਹਿਰ, (ਹਰਮਿੰਦਰ ਸਿੰਘ ਪਿੰਟੂ)-ਸ੍ਰੀ ਵਿਸ਼ਵਕਰਮਾ ਮੰਦਿਰ ਮੂਸਾਪੁਰ ਰੋਡ ਨਵਾਂਸ਼ਹਿਰ ਵਿਖੇ ਪ੍ਰਬੰਧਕ ਕਮੇਟੀ ਮੈਂਬਰਾਂ ਦੇ ਸਹਿਯੋਗ ਨਾਲ ਭਗਵਾਨ ਸ੍ਰੀ ਵਿਸ਼ਵਕਰਮਾ ਦਾ ਸਾਲਾਨਾ ਮਹਾਨ ਉਤਸਵ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਵਿਸ਼ਵਕਰਮਾ ਮੰਦਰ ਕਮੇਟੀ ਦੇ ਪ੍ਰਧਾਨ ਇੰਦਰਜੀਤ ਸਿੰਘ ਬਾਹੜਾ ਨੇ ਦੱਸਿਆ ਕਿ ਹਵਨ ਤੇ ਪੂਜਾ ਸ਼ੰਕਰ ਸ਼ਰਮਾ ਮੰਦਿਰ ਪੂਜਾਰੀ ਅਤੇ ਕ੍ਰਿਸ਼ਨ ਸ਼ਰਮਾ ਨੇ ਕਰਵਾਈ, ਹਵਨ ਦੀ ਸੇਵਾ ਸ਼ਾਮ ਲਾਲ ਮਾਨ ਦੇ ਪਰਿਵਾਰ ਵੱਲੋਂ ਕੀਤੀ ਗਈ, ਨਿਸ਼ਾਨ ਸਾਹਿਬ ਦੀ ਸੇਵਾ ਬਲਵੀਰ ਸਿੰਘ ਦੇਵਗਨ ਅਤੇ ਗੁਰਦੀਪ ਸਿੰਘ ਦੇਵਗਨ ਦੇ ਪਰਿਵਾਰ ਵੱਲੋਂ ਕੀਤੀ ਗਈ | ਲੰਗਰਾਂ ਦੀ ਸੇਵਾ ਸਵਰਗੀ ਸੰਤੋਖ ਸਿੰਘ ਦੀ ਬੇਟੀ ਨਵੀਤਾ ਅਤੇ ਸਵ. ਤਰਲੋਚਨ ਸਿੰਘ ਦੇ ਪਰਿਵਾਰ ਵਲੋਂ ਵੀ ਲੰਗਰਾਂ ਦੀ ਸੇਵਾ ਕੀਤੀ ਗਈ | ਹਵਨ ਉਪਰੰਤ ਸਭ ਤੋਂ ਪਹਿਲਾਂ ਸਕੂਲੀ ਬੱਚਿਆਂ ਨੇ ਸ਼ਬਦ ਗਾਇਨ ਕੀਤਾ ਉਸ ਉਪਰੰਤ ਗਾਇਕ ਵਿੱਕੀ ਸ਼ਰਮਾ ਐਂਡ ਪਾਰਟੀ ਨੇ ਬਾਬਾ ਜੀ ਦਾ ਗੁਣਗਾਨ ਕੀਤਾ | ਪ੍ਰਧਾਨ ਇੰਦਰਜੀਤ ਸਿੰਘ ਬਾਹੜਾ ਨੇ ਦੱਸਿਆ ਕੀ ਸ੍ਰੀ ਵਿਸ਼ਵਕਰਮਾ ਮੰਦਰ ਮੂਸਾਪੁਰ ਨਵਾਂਸ਼ਹਿਰ ਵਿਖੇ ਸ੍ਰੀ ਵਿਸ਼ਵਕਰਮਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵੀ ਚਲਾਇਆ ਜਾਂਦਾ ਹੈ ਜਿਸ ਵਿੱਚ ਬੱਚਿਆਂ ਨੂੰ ਉੱਚ ਵਿੱਦਿਆ ਦਿੱਤੀ ਜਾਂਦੀ ਹੈ ਅਤੇ ਮਿਹਨਤੀ ਸਟਾਫ ਦੁਆਰਾ ਹਰੇਕ ਸਾਲ ਚੰਗੇ ਨਤੀਜੇ ਆਉਂਦੇ ਹਨ | ਇਸ ਮੌਕੇ ਹਲਕਾ ਵਿਧਾਇਕ ਡਾਕਟਰ ਨਛੱਤਰਪਾਲ ਨੇ ਵੀ ਆਪਣੀ ਹਾਜਰੀ ਲਗਵਾਈ ਅਤੇ ਸੰਗਤਾਂ ਨੂੰ ਬਾਬਾ ਵਿਸ਼ਵਕਰਮਾ ਜੀ ਦੇ ਮਹਾਨ ਉਤਸਵ ਦੀਆਂ ਵਧਾਈਆਂ ਦਿੱਤੀਆਂ ਅਤੇ ਉਹਨਾਂ ਦੇ ਦੱਸੇ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸੁਰਿੰਦਰ ਸਿੰਘ ਭੋਗਲ, ਬਲਵਿੰਦਰ ਸਿੰਘ ਸੈਂਭੀ, ਬਲਵੀਰ ਸਿੰਘ ਦੇਵਗਨ, ਗੁਰਦੀਪ ਸਿੰਘ ਦੇਵਗਨ, ਸੁਰਿੰਦਰ ਸਿੰਘ ਸਾੈਭੀ, ਸ਼ਾਮ ਲਾਲ, ਸ਼ਿਵ ਕੁਮਾਰ ਆਦਿ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਕਾਠਗੜ੍ਹ ਨਿਵਾਸੀਆਂ ਨੇ ਅਮਨ-ਕਾਨੂੰਨ ਕਾਇਮ ਰੱਖਿਆ -ਐਸ.ਐਚ.ਓ. ਸ਼ਰਮਾ ਅਗਲੀ ਖ਼ਬਰ ਤਿੰਨ ਰੋਜ਼ਾ ਮਹਾਨ ਕੀਰਤਨ ਦਰਬਾਰ ਦੀਆਂ ਤਿਆਰੀਆਂ ਮੁਕੰਮਲ
Ad Position 24