14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਕਿਸਾਨ ਨੇ ਝੋਨੇ ਦਾ ਨਕਲੀ ਬੀਜ਼ ਦੇਣ ਦੇ ਸੀਡ ਸਟੋਰ 'ਤੇ ਲਗਾਏੇ ਦੋਸ਼

Ad Position 21
No active advertisement
ਅਜੀਤ ਡੈਸਕ 06-11-2025
ਭੂੰਦੜੀ, 5 ਨਵੰਬਰ (ਕੁਲਦੀਪ ਸਿੰਘ ਮਾਨ)-ਭੂੰਦੜੀ ਦੇ ਕਿਸਾਨ ਨੇ ਝੋਨੇ ਦਾ ਬੀਜ਼ ਨਕਲੀ ਦੇਣ ਦਾ ਦੋਸ਼ ਲਗਾਇਆ ਹੈ ਜਿਸ ਕਰਕੇ ਉਸ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ ਹੈ | ਕਿਸਾਨ ਹਰਬੰਸ ਸਿੰਘ ਪੁੱਤਰ ਬਲਵੰਤ ਸਿੰਘ ਨੇ ਹਲਫ਼ੀਆ ਬਿਆਨ 'ਚ ਦੱਸਿਆ ਕਿ 27 ਮਈ ਨੂੰ ਉਨ੍ਹਾਂ 4 ਏਕੜ ਜ਼ਮੀਨ ਲਈ 22 ਕਿੱਲੋ ਪੀ ਆਰ-31 ਝੋਨੇ ਦਾ ਬੀਜ ਅਤੇ ਹੋਰ ਦਵਾਈਆਂ ਧੀਰ ਸੀਂਡ ਸਟੋਰ ਨਹਿਰੂ ਮਾਰਕੀਟ ਜਗਰਾਉਂ ਤੋਂ ਖਰੀਦਿਆਂ ਸੀ | ਉਨ੍ਹਾਂ ਕਿਹਾ ਕਿ ਝੋਨੇ ਦੀ ਫ਼ਸਲ ਨੂੰ ਬੂਰ ਹੀ ਨਹੀਂ ਪਿਆ | ਜਦੋਂ ਉਨ੍ਹਾਂ ਦੁਕਾਨ ਮਾਲਕ ਰਾਜੂ ਨਾਲ ਇਸ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਟਾਲ-ਮਟੋਲ ਕਰਕੇ ਵਾਪਸ ਮੋੜ ਦਿੱਤਾ | ਇਸ ਸਬੰਧੀ ਕਿਸਾਨ ਹਰਬੰਸ ਸਿੰਘ ਨੇ ਪ੍ਰਸ਼ਾਸਨ, ਖੇਤੀਵਾੜੀ ਵਿਭਾਗ ਅਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਪੜਤਾਲ ਕਰਕੇ ਮੇਰੇ ਹੋਏ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ ਅਤੇ ਸੀਡ ਸਟੋਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇ | ਜਦੋਂ ਇਸ ਸਬੰਧੀ ਦੁਕਾਨ ਮਾਲਕ ਰਾਜੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਮੈਨੂੰ ਇਸ ਬਾਰੇ ਕੋਈ ਪਤਾ ਨਹੀਂ ਇਹ ਕਹਿ ਕੇ ਟਾਲ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਮਰਹੂਮ ਕਬੱਡੀ ਖਿਡਾਰੀ ਤੇਜਪਾਲ ਖੈਹਿਰਾ ਗਿੱਦੜਵਿੰਡੀ ਨੂੰ ਸੈਂਕੜੇ ਲੋਕਾਂ ਨੇ ਦਿੱਤੀ ਅੰਤਿਮ ਵਿਦਾਇਗੀ ਅਗਲੀ ਖ਼ਬਰ 'ਆਪ' ਸਰਕਾਰ ਦੇ ਸਾਢੇ ਤਿੰਨ ਵਰ੍ਹੇ ਪੂਰੇ ਬੀਤਣ 'ਤੇ ਵੀ ਪੰਚਾਇਤਾਂ ਨੂੰ ਨਹੀਂ ਮਿਲੀਆਂ ਗ੍ਰਾਂਟਾਂ
Ad Position 24