27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਲੁਧਿਆਣਾ ਦੀਆਂ ਸਰਕਾਰੀ ਜਾਇਦਾਦਾਂ ਦੀ ਨਿਲਾਮੀ ਪੰਜਾਬ ਦਾ ਉਜਾੜਾ ਬਣੇੇਗੀ- ਇਯਾਲੀ

Ad Position 21
No active advertisement
ਅਜੀਤ ਡੈਸਕ 17-10-2025
ਮੁੱਲਾਂਪੁਰ-ਦਾਖਾ, 16 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਸੂਬੇ ਦੇ ਖਾਲੀ ਖਜ਼ਾਨੇ ਨੂੰ ਭਰਨ, ਮੁਲਾਜ਼ਮਾਂ ਦੀਆਂ ਤਨਖਾਹਾਂ ਜਾਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਪੰਜਾਬ ਦੇ ਉਦਯੋਗਿਕ ਸ਼ਹਿਰ ਲੁਧਿਆਣਾ ਦੀਆਂ 2 ਦਰਜਨ ਦੇ ਕਰੀਬ ਜਾਇਦਾਦਾਂ ਨੂੰ ਨਿਲਾਮੀ ਦੀ ਸਕੀਮ ਪੰਜਾਬ ਦਾ ਉਜਾੜਾ ਹੋਵੇਗੀ, ਇਹ ਪ੍ਰਗਟਾਵਾ ਅਕਾਲੀ ਦਲ ਦੇ ਵਿਧਾਨਕਾਰ ਨੇਤਾ, ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਵਲੋਂ ਕੀਤਾ ਗਿਆ | ਇਯਾਲੀ ਨੇ ਕਿਹਾ ਕਿ ਬਿਜਲੀ ਨਿਗਮ ਦੀਆਂ ਜਾਇਦਾਦਾਂ ਤੋਂ ਲੈ ਕੇ ਪਸ਼ੂ ਹਸਪਤਾਲ, ਰੈਸਟ ਹਾਊਸ ਨਿਲਾਮ ਕਰਨਾ ਉਚਿਤ ਨਹੀਂ | ਉਨ੍ਹਾਂ ਕਿਹਾ ਕਿ ਬਿਜਲੀ ਮੰਤਰੀ ਸੰਜੀਵ ਅਰੋੜਾ ਇਨ੍ਹਾਂ ਜਾਇਦਾਦਾਂ ਦੀ ਅਹਿਮੀਅਤ ਬਾਰੇ ਪੂਰਾ ਗਿਆਨ ਹੈ, ਕਿਸੇ ਸਮੇਂ ਸਰਕਾਰ ਵਲੋਂ ਬਿਜਲੀ ਨਿਗਮ ਜਾਂ ਹੋਰ ਸਰਕਾਰੀ ਜਾਇਦਾਦਾਂ ਵਾਲੀ ਥਾਂ ਐਕਵਾਇਰ ਕੀਤੀ ਹੋਈ ਹੈ, ਐਕਵਾਇਰ ਜ਼ਮੀਨ ਸਰਕਾਰ ਵਲੋਂ ਵੇਚਣੀ ਅਸਾਨ ਨਹੀਂ | ਉਨ੍ਹਾਂ ਕਿਹਾ ਕਿ ਜ਼ਮੀਨ ਐਕਵਾਇਰ ਤੋਂ ਪਹਿਲਾਂ ਬਿਜਲੀ ਨਿਗਮ ਦੇ ਸਬ ਸਟੇਸ਼ਨਾਂ, ਗਰਿੱਡਾਂ ਵਿਚ ਕਰੋੜਾਂ ਰੁਪਏ ਦੀ ਲਾਗਤ ਦਾ ਸਮਾਨ ਕੌਡੀਆਂ ਦੇ ਭਾਅ ਕਬਾੜ ਵਿਚ ਚਲਾ ਜਾਵੇਗਾ, ਜੋ ਪੰਜਾਬੀਆਂ 'ਤੇ ਵਾਧੂ ਬੋਝ ਬਣੇਗਾ | ਇਯਾਲੀ ਨੇ ਕਿਹਾ ਕਿ ਜਾਇਦਾਦਾਂ ਦੀ ਨਿਲਾਮੀ ਵਾਲੇ ਫ਼ੈਸਲੇ ਦਾ ਸਖ਼ਤ ਵਿਰੋਧ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਆਪਣੀ ਹੀ ਕੀਮਤੀ ਲੱਕੜ ਨੂੰ ਕਬਜ਼ੇ 'ਚ ਲੈਣ ਤੋਂ ਜੰਗਲਾਤ ਵਿਭਾਗ ਲਾਪ੍ਰਵਾਹ ਅਗਲੀ ਖ਼ਬਰ 20 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ
Ad Position 24