‘ ਆਪ’ ਦੀ ਮੋਗਾ ਵਿਖੇ ਹੋ ਰਹੀ ਰੈਲੀ ਕਾਰਨ ਲੋਕਾਂ ਨੂੰ ਮੁਸ਼ਕਿਲ ਦਾ ਕਰਨਾ ਪਿਆ ਸਾਹਮਣਾ
ਚੌਂਕੀਮਾਨ, 26 ਨਵੰਬਰ (ਤੇਜਿੰਦਰ ਸਿੰਘ ਚੱਢਾ)- ਆਮ ਆਦਮੀ ਪਾਰਟੀ ਦੀ ਪਿੰਡ ਮਟਵਾਣੀ (ਮੋਗਾ) ਵਿਖੇ ਹੋ ਰਹੀ ਰੈਲੀ ਕਾਰਨ ਲੋਕਾਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਤੇ ਉਨ੍ਹਾਂ ਨੂੰ ਆਪਣੇ ਕੰਮਾਂ ਕਾਰਾਂ ’ਤੇ ਜਾਣ ਲਈ ਲੰਬੀ ਉਡੀਕ ਦੇ ਨਾਲ ਨਾਲ ਪਿੰਡਾਂ ਵਿਚ ਦੀ ਲੰਮਾ ਸਫ਼ਰ ਤਹਿਤ ਕਰਕੇ ਜਾਣਾ ਪਿਆ। ਇਸ ਮੌਕੇ ਰਾਹਗੀਰਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀ ਕਰੋੜਾਂ ਰੁਪਏ ਰੈਲੀਆਂ ਤੇ ਲਗਾ ਦਿੰਦੀਆਂ ਹਨ ਤੇ ਉਹ ਰੁਪਏ ਲੋਕਾਂ ਦੀ ਭਲਾਈ ਲਈ ਵੀ ਵਰਤੇ ਜਾ ਸਕਦੇ ਹਨ ਤੇ ਅਸੀ ਤਾਂ ਅੱਜ ਤੱਕ ਕੈਨੇਡਾ, ਅਮਰੀਕਾਂ, ਆਸਟ੍ਰੇਲੀਆਂ, ਨਿਊਜ਼ੀਲੈਂਡ ਸਮੇਤ ਹੋਰ ਦੇਸਾਂ ਵਿਚ ਰੈਲੀ ਹੁੰਦੀਆਂ ਨਹੀ ਦੇਖੀਆਂ, ਪਰ ਭਾਰਤ ਦੇਸ ਵਿਚ ਸਿਆਸੀ ਆਗੂ ਆਪਣੀ ਕੁਰਸੀ ਲਈ ਲੋਕਾਂ ਦੀ ਮਿਹਨਤ ਦਾ ਪੈਸਾ ਖਰਾਬ ਕਰ ਰਹੇ ਹਨ।
ਚੌਂਕੀਮਾਨ, 26 ਨਵੰਬਰ (ਤੇਜਿੰਦਰ ਸਿੰਘ ਚੱਢਾ)- ਆਮ ਆਦਮੀ ਪਾਰਟੀ ਦੀ ਪਿੰਡ ਮਟਵਾਣੀ (ਮੋਗਾ) ਵਿਖੇ ਹੋ ਰਹੀ ਰੈਲੀ ਕਾਰਨ ਲੋਕਾਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਤੇ ਉਨ੍ਹਾਂ ਨੂੰ ਆਪਣੇ ਕੰਮਾਂ ਕਾਰਾਂ ’ਤੇ ਜਾਣ ਲਈ ਲੰਬੀ ਉਡੀਕ ਦੇ ਨਾਲ ਨਾਲ ਪਿੰਡਾਂ ਵਿਚ ਦੀ ਲੰਮਾ ਸਫ਼ਰ ਤਹਿਤ ਕਰਕੇ ਜਾਣਾ ਪਿਆ। ਇਸ ਮੌਕੇ ਰਾਹਗੀਰਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀ ਕਰੋੜਾਂ ਰੁਪਏ ਰੈਲੀਆਂ ਤੇ ਲਗਾ ਦਿੰਦੀਆਂ ਹਨ ਤੇ ਉਹ ਰੁਪਏ ਲੋਕਾਂ ਦੀ ਭਲਾਈ ਲਈ ਵੀ ਵਰਤੇ ਜਾ ਸਕਦੇ ਹਨ ਤੇ ਅਸੀ ਤਾਂ ਅੱਜ ਤੱਕ ਕੈਨੇਡਾ, ਅਮਰੀਕਾਂ, ਆਸਟ੍ਰੇਲੀਆਂ, ਨਿਊਜ਼ੀਲੈਂਡ ਸਮੇਤ ਹੋਰ ਦੇਸਾਂ ਵਿਚ ਰੈਲੀ ਹੁੰਦੀਆਂ ਨਹੀ ਦੇਖੀਆਂ, ਪਰ ਭਾਰਤ ਦੇਸ ਵਿਚ ਸਿਆਸੀ ਆਗੂ ਆਪਣੀ ਕੁਰਸੀ ਲਈ ਲੋਕਾਂ ਦੀ ਮਿਹਨਤ ਦਾ ਪੈਸਾ ਖਰਾਬ ਕਰ ਰਹੇ ਹਨ। ਉੁਨ੍ਹਾਂ ਨੇ ਸਿਆਸੀ ਆਗੂਆਂ ਨੂੰ ਅਪੀਲ ਕੀਤੀ ਕੇ ਉਹ ਡਰਾਮੇਬਾਜ਼ੀ ਛੱਡ ਕੇ ਲੋਕਾਂ ਲਈ ਕੰਮ ਕਰਨ ਤੇ ਦੇਸ ਨੂੰ ਤਰੱਕੀ ਵੱਲ ਲੈ ਕੇ ਜਾਣ ਤੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਤੇ ਇਸ ਦੇ ਨਾਲ ਭ੍ਰਿਸ਼ਟਾਚਾਰ, ਰਿਸ਼ਵਤਖੋਰੀ ਨੂੰ ਲਗਾਮ ਪਾਉਣ।