29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਅੰਮਿ੍ਤਮ ਡਿਵਾਈਨ ਵੈਲੀ 'ਚ ਧਿਆਨ-ਯੋਗ ਲਗਾਉਣ ਦਾ ਬਣਿਆ ਅਦਭੁਤ ਸੰਯੋਗ -ਸੰਗੀਤਾ ਮਿੱਤਲ

Ad Position 21
No active advertisement
ਅਜੀਤ ਡੈਸਕ 07-11-2025
ਹੁਸ਼ਿਆਰਪੁਰ, 6 ਨਵੰਬਰ (ਬਲਜਿੰਦਰਪਾਲ ਸਿੰਘ)-ਪ੍ਰਮੁੱਖ ਅਧਿਆਤਮਿਕ ਮਾਰਗ-ਦਰਸ਼ਕ ਅਤੇ ਟ੍ਰਡੀਸ਼ਨਲ ਸੰਜੀਵਨੀ ਰੇਕੀ ਗ੍ਰੈਂਡ ਮਾਸਟਰ ਮੈਡਮ ਸੰਗੀਤਾ ਮਿੱਤਲ ਨੇ ਅੰਮਿ੍ਤਮ ਡਿਵਾਈਨ ਵੈਲੀ 'ਚ ਦੇਵ ਦੀਵਾਲੀ ਅਤੇ ਕੱਤਕ ਦੀ ਪੂਰਨਮਾਸ਼ੀ ਮੌਕੇ ਧਿਆਨ-ਯੋਗ ਕਰਨ ਦੀ ਸਿੱਖਿਆ ਦਿੱਤੀ ਅਤੇ ਸਾਰਿਆਂ ਨੂੰ ਗੁਰਪੁਰਬ ਦੀ ਵਧਾਈ ਵੀ ਦਿੱਤੀ | ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਬੇਹੱਦ ਸ਼ੁੱਭ ਸੰਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਅਤੇ ਦੇਵ ਦੀਵਾਲੀ ਇਕ ਹੀ ਦਿਨ ਕੱਤਕ ਦੀ ਪੂਰਨਮਾਸ਼ੀ ਨੂੰ ਆਏ ਹਨ | ਉਨ੍ਹਾਂ ਕਿਹਾ ਕਿ ਇਸ ਪਵਿੱਤਰ ਮੌਕੇ 'ਤੇ ਧਿਆਨ ਲਗਾਉਣ ਦੀ ਮਹੱਤਤਾ ਕਈ ਗੁਣਾ ਵੱਧ ਜਾਂਦੀ ਹੈ ਅਤੇ ਇਸ ਦਿਨ ਕੀਤਾ ਗਿਆ ਧਿਆਨ-ਯੋਗ ਖ਼ੁਦ ਨੂੰ ਸ਼ਕਤੀਸ਼ਾਲੀ ਬਣਾਉਣ 'ਚ ਸਹਾਇਕ ਹੁੰਦਾ ਹੈ | ਉਨ੍ਹਾਂ ਕਿਹਾ ਕਿ ਧਿਆਨ ਲਗਾਉਣ ਵਾਲਾ ਵਿਅਕਤੀ ਇਕ ਸੂਰਜ ਦੇ ਸਮਾਨ ਹੁੰਦਾ ਹੈ, ਜੋ ਸਾਰਿਆਂ ਨੂੰ ਇਕ-ਸਮਾਨ ਰੌਸ਼ਨੀ ਦਿੰਦਾ ਹੈ | ਉਨ੍ਹਾਂ ਕਿਹਾ ਕਿ ਜੋ ਲੋਕ ਅੰਮਿ੍ਤਮ ਕਿਰਿਆ ਸਿੱਖ ਚੁੱਕੇ ਹਨ, ਉਨ੍ਹਾਂ ਨੂੰ ਹਰ ਰੋਜ਼ ਪ੍ਰਮਾਤਮਾ ਦਾ ਧਿਆਨ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਧਿਆਨ ਲਗਾਉਣ ਲਈ ਇਕ ਨਿਸ਼ਚਿਤ ਸਥਾਨ ਦੀ ਚੋਣ ਕੀਤੀ ਜਾਵੇ ਅਤੇ ਘੱਟ ਤੋਂ ਘੱਟ 45 ਮਿੰਟ ਲਈ ਧਿਆਨ ਲਗਾਇਆ ਜਾਵੇ | ਉਨ੍ਹਾਂ ਕਿਹਾ ਕਿ ਮਹਾਤਮਾ ਬੁੱਧ ਸਮੇਂ ਵਿਚਾਰ ਬਹੁਤ ਘੱਟ ਸਨ, ਕੰਮਕਾਰ ਅਤੇ ਵਪਾਰ ਵੀ ਘੱਟ ਸੀ, ਜਿਸ ਦੇ ਚੱਲਦਿਆਂ ਵਿਚਾਰਾਂ ਦੀ ਭੀੜ ਵੀ ਘੱਟ ਸੀ, ਪ੍ਰੰਤੂ ਹੁਣ ਇਸ 'ਚ ਵਾਧਾ ਹੋ ਗਿਆ ਹੈ | ਸਮਾਗਮ ਦੇ ਆਖੀਰ 'ਚ ਮੈਡਮ ਸੰਗੀਤਾ ਮਿੱਤਲ ਨੇ ਜਿਗਿਆਸੂਆਂ ਦੇ ਸਵਾਲਾਂ ਦੇ ਜਵਾਬ ਦਿੱਤੇ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਵਾਲੀਬਾਲ ਐਸੋਸੀਏਸ਼ਨ ਵੱਲੋਂ ਸੂਬਾ ਪੱਧਰੀ ਚੈਂਪੀਅਨਸ਼ਿਪ ਕੱਲ੍ਹ ਤੋਂ ਅਗਲੀ ਖ਼ਬਰ ਦਸਮੇਸ਼ ਗਰਲਜ਼ ਕਾਲਜ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਧਾਰਮਿਕ ਸਮਾਗਮ
Ad Position 24