21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਥੋਪੀਆ ਵਿਖੇ ਪ੍ਰਾਇਮਰੀ ਸਕੂਲਾਂ ਦੀਆਂ ਬਲਾਕ ਪੱਧਰੀ ਖੇਡਾਂ ਦਾ ਸ਼ਾਨਦਾਰ ਆਗਾਜ਼

Ad Position 21
No active advertisement
ਅਜੀਤ ਡੈਸਕ 17-10-2025
ਬਲਾਚੌਰ, 16 ਅਕਤੂਬਰ (ਨਰੇਸ਼ ਧੌਲ)-ਸਰਕਾਰੀ ਪ੍ਰਾਇਮਰੀ ਸਕੂਲ ਥੋਪੀਆ ਵਿਖੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਵਤਾਰ ਸਿੰਘ ਤੇ ਸੈਂਟਰ ਹੈੱਡ ਟੀਚਰ ਰਾਕੇਸ਼ ਭੂੰਬਲਾ ਦੀ ਅਗਵਾਈ ਹੇਠ ਪ੍ਰਾਇਮਰੀ ਸਕੂਲਾਂ ਦੀਆਂ ਤਿੰਨ ਰੋਜ਼ਾ ਬਲਾਕ ਪੱਧਰੀ ਖੇਡਾਂ ਦਾ ਸ਼ਾਨਦਾਰ ਆਗਾਜ਼ ਹੋਇਆ, ਜਿਸ ਦਾ ਉਦਘਾਟਨ ਅਮਨਦੀਪ ਸਿੰਘ ਸੈਂਟਰ ਹੈੱਡ ਟੀਚਰ ਰੱਤੇਵਾਲ ਤੇ ਧਰਮਿੰਦਰ ਕੁਮਾਰ ਸੈਂਟਰ ਹੈੱਡ ਟੀਚਰ ਕਾਠਗੜ੍ਹ ਵਲੋਂ ਸਾਂਝੇ ਤੌਰ 'ਤੇ ਕੀਤਾ | ਇਸ ਸੰਬੰਧੀ ਮੀਡੀਆ ਇੰਚਾਰਜ ਮਾ. ਰਵਿੰਦਰ ਸੂਰਾਪੁਰੀ ਨੇ ਦੱਸਿਆ ਕਿ ਖੇਡਾਂ ਦੇ ਪਹਿਲੇ ਦਿਨ ਬਲਾਕ ਬਲਾਚੌਰ-1 ਦੇ ਵੱਖ-ਵੱਖ ਸਕੂਲਾਂ ਦੇ ਲੜਕਿਆਂ ਨੇ ਕਬੱਡੀ ਨੈਸ਼ਨਲ ਸਟਾਈਲ, ਕਬੱਡੀ ਸਰਕਲ ਸਟਾਈਲ, ਯੋਗਾ, ਬੈਡਮਿੰਟਨ, ਸ਼ਤਰੰਜ ਆਦਿ ਖੇਡਾਂ ਵਿਚ ਭਾਗ ਲਿਆ | ਇਸ ਮੌਕੇ ਸੀਨੀਅਰ ਸੈਕੰਡਰੀ ਸਕੂਲ ਥੋਪੀਆ ਦੇ ਮਾ. ਧਰਮ ਪਾਲ ਆਦੋਆਣਾ, ਲੈਕ. ਓਾਕਾਰ ਚੰਦ ਸਮੇਤ ਸਮੂਹ ਸਟਾਫ਼ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ | ਇਸ ਮੌਕੇ ਕਮਲਦੀਪ ਚੌਧਰੀ, ਰੀਨੂੰ ਰਾਣੀ ਰੈਲ ਮਾਜਰਾ, ਮਾ. ਬਲਜਿੰਦਰ ਸਿੰਘ ਵਿਰਕ ਕੋਆਰਡੀਨੇਟਰ ਸਮਾਰਟ ਸਕੂਲ ਪ੍ਰੋਜੈਕਟ, ਰਮਨ ਕੁਮਾਰ ਲੰਗੜੋਆ, ਗੁਰਦਿਆਲ ਸਿੰਘ ਮਾਨ, ਰੀਨਾ ਚੌਧਰੀ ਬਲਾਚੌਰ, ਮਾ. ਯਸ਼ਪਾਲ ਉਧਨਵਾਲ, ਰਵਿੰਦਰ ਕੁਮਾਰ ਬੂਲੇਵਾਲ, ਮਾ. ਅਸ਼ਵਨੀ ਭੂੰਬਲਾ ਜੱਟ ਮਾਜਰੀ, ਸੁਰਿੰਦਰ ਉਧਨਵਾਲ, ਰਾਜੀਵ ਨਿੱਘੀ, ਰਾਮ ਕੁਮਾਰ, ਮੈਡਮ ਪੂਨਮ ਰਾਣਾ, ਨਵਦੀਪ ਕੌਰ, ਸੁਖਵਿੰਦਰ ਕੌਰ, ਹਰਨੇਕ ਸਿੰਘ, ਚਰਨਜੀਤ ਸਿੰਘ ਸਿਆਣ, ਹਰਜੀਤ ਸਿੰਘ ਸਹੋਤਾ, ਜਸ਼ਨਦੀਪ ਸਿੰਘ, ਓਾਕਾਰ ਸਿੰਘ, ਹਰਜਾਪ ਕੌਰ, ਜਸਵਿੰਦਰ ਕੌਰ, ਮਨਜੀਤ ਕੌਰ, ਸੁਰਭੀ ਸ਼ਾਰਧਾ, ਕੋਮਲ ਮਹਿਮੂਦਪੁਰ, ਮਧੂ ਰਾਣੀ, ਵੀਨਾ ਰਾਣੀ, ਰਜਿੰਦਰ ਕੌਰ, ਦਲਜੀਤ ਕੌਰ ਜੋਗੇਵਾਲ, ਕਿਰਨ ਬਾਲਾ, ਦਲਜੀਤ ਕੌਰ ਰਾਏਪੁਰ ਸਮੇਤ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਿਵ ਚੰਦ ਹਾਈ ਸਕੂਲ ਦੇ ਦਿਲਪ੍ਰੀਤ ਸਿੰਘ ਨੂੰ 'ਇੰਡੀਅਨ ਸਟਾਰਜ਼ ਕਿ੍ਕਟ ਲੀਗ' ਲਈ ਚੁਣਿਆ ਅਗਲੀ ਖ਼ਬਰ ਵਿਦਿਆਰਥੀ ਜੀਵਨ 'ਚ ਅੱਗੇ ਵਧਣ ਲਈ ਵਧੀਆ ਮਿੱਤਰ ਬਣਾਉਣ-ਡੀ. ਸੀ.
Ad Position 24