20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਬਿਨਾਂ ਦਸਤਾਵੇਜ਼ਾਂ ਤੋਂ ਸੜਕਾਂ ’ਤੇ ਚਲ ਰਹੀਆਂ ਨੇ ਮੋਟਰਸਾਈਕਲ ਵਾਲੀਆਂ ਜੁਗਾੜੂ ਰੇਹੜੀਆਂ, ਪ੍ਰਸ਼ਾਸਨ ਬੇਖ਼ਬਰ

ਹੁਸ਼ਿਆਰਪੁਰ, 20 ਨਵੰਬਰ (ਬਲਜਿੰਦਰਪਾਲ ਸਿੰਘ)-ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ’ਚ ਲਗਾਤਾਰ ਵੱਧ ਰਹੀਆਂ ਜੁਗਾੜੂ ਰੇਹੜੀਆਂ ਦੀ ਗਿਣਤੀ ਨੇ ਜਿੱਥੇ ਕਮਰਸ਼ੀਅਲ ਵਾਹਨ ਚਾਲਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ, ਉੱਥੇ ਹੀ ਬਿਨਾਂ ਦਸਤਾਵੇਜ਼ਾਂ ਤੋਂ ਚੱਲ ਰਹੇ ਅਜਿਹੇ ਵਾਹਨਾਂ ਨੂੰ ਲੈ ਕੇ ਵੀ ਕਈ ਸਵਾਲ ਖੜ੍ਹੇ ਹੋ ਰਹੇ ਹਨ। ਇਸ ਦੇ ਨਾਲ ਹੀ ਸ਼ਹਿਰ ‘ਚ ਵਧੀ ਜੁਗਾੜੂ ਰੇਹੜੀਆਂ ਦੀ ਭਰਮਾਰ ਚੋਰੀ ਦੇ ਵਾਹਨਾਂ ਦੀ ਵਰਤੋਂ ਹੋਣ ਦਾ ਕਥਿਤ ਤੌਰ ‘ਤੇ ਖ਼ਦਸ਼ਾ ਵੀ ਜਿਤਾਇਆ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 21-11-2026
ਹੁਸ਼ਿਆਰਪੁਰ, 20 ਨਵੰਬਰ (ਬਲਜਿੰਦਰਪਾਲ ਸਿੰਘ)-ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ’ਚ ਲਗਾਤਾਰ ਵੱਧ ਰਹੀਆਂ ਜੁਗਾੜੂ ਰੇਹੜੀਆਂ ਦੀ ਗਿਣਤੀ ਨੇ ਜਿੱਥੇ ਕਮਰਸ਼ੀਅਲ ਵਾਹਨ ਚਾਲਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ, ਉੱਥੇ ਹੀ ਬਿਨਾਂ ਦਸਤਾਵੇਜ਼ਾਂ ਤੋਂ ਚੱਲ ਰਹੇ ਅਜਿਹੇ ਵਾਹਨਾਂ ਨੂੰ ਲੈ ਕੇ ਵੀ ਕਈ ਸਵਾਲ ਖੜ੍ਹੇ ਹੋ ਰਹੇ ਹਨ। ਇਸ ਦੇ ਨਾਲ ਹੀ ਸ਼ਹਿਰ ‘ਚ ਵਧੀ ਜੁਗਾੜੂ ਰੇਹੜੀਆਂ ਦੀ ਭਰਮਾਰ ਚੋਰੀ ਦੇ ਵਾਹਨਾਂ ਦੀ ਵਰਤੋਂ ਹੋਣ ਦਾ ਕਥਿਤ ਤੌਰ ‘ਤੇ ਖ਼ਦਸ਼ਾ ਵੀ ਜਿਤਾਇਆ ਜਾ ਰਿਹਾ ਹੈ। ਕਮਰਸ਼ੀਅਲ ਵਾਹਨ, ਖ਼ਾਸ ਕਰਕੇ ਟਾਟਾ ਏਸ ਚਾਲਕਾਂ ਦਾ ਕਹਿਣਾ ਹੈ ਕਿ ਉਹ ਸਰਕਾਰ ਨੂੰ ਟੈਕਸ, ਇੰਸ਼ੋਰੈਂਸ ਅਤੇ ਟੋਲ ਅਦਾ ਕਰਦੇ ਹਨ, ਜਦਕਿ ਜੁਗਾੜੂ ਰੇਹੜੀਆਂ ਬਿਨਾਂ ਕਾਗ਼ਜ਼ਾਤ ਜਾਂ ਸਖ਼ਤ ਜਾਂਚ ਦੇ ਸੜਕਾਂ ‘ਤੇ ਦੌੜ ਰਹੀਆਂ ਹਨ। ਇਸ ਮਾਮਲੇ ‘ਤੇ ਗੱਲਬਾਤ ਕਰਦਿਆਂ ਖੇਤਰੀ ਟਰਾਂਸਪੋਰਟ ਅਫ਼ਸਰ ਅਮਨਦੀਪ ਕੌਰ ਘੁੰਮਣ ਨੇ ਮੰਨਿਆ ਕਿ ਜੁਗਾੜੂ ਰੇਹੜੀਆਂ ਦੀ ਸਮੱਸਿਆ ਅਸਲ ‘ਚ ਜਾਇਜ਼ ਹੈ, ਜਿਸ ਨਾਲ ਕਮਰਸ਼ੀਅਲ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਆਰ.ਟੀ.ਓ. ਦਫ਼ਤਰ ਵਲੋਂ ਮੁੱਖ ਸ਼ਹਿਰ ਅਤੇ ਨਗਰ ਕੌਂਸਲਾਂ ਦੇ ਖੇਤਰਾਂ ਵਿਚ ਲਗਾਤਾਰ ਚੈਕਿੰਗ ਕੀਤੀ ਜਾਂਦੀ ਹੈ ਅਤੇ ਹਰ ਮਹੀਨੇ ਘੱਟੋ-ਘੱਟ 10 ਤੋਂ 12 ਜੁਗਾੜੂ ਰੇਹੜੀਆਂ ਇੰਪਾਊਂਡ ਕੀਤੀਆਂ ਜਾਂਦੀਆਂ ਹਨ। ਇੰਪਾਊਂਡ ਕੀਤੀਆਂ ਗਈਆਂ ਜੁਗਾੜੂ ਰੇਹੜੀਆਂ ਦੇ ਚਲਾਨ ਸੀ.ਜੇ.ਐਮ. ਅਦਾਲਤ ‘ਚ ਭੇਜੇ ਜਾਂਦੇ ਹਨ। ਮਾਲਕਾਂ ਦੇ ਸਿਵਲ ਕੋਰਟ ਵਿਚ ਪੇਸ਼ ਹੋਣ ਤੋਂ ਬਾਅਦ ਅਦਾਲਤ ਦੇ ਹੁਕਮਾਂ ਅਨੁਸਾਰ ਕਾਰਵਾਈ ਕੀਤੀ ਜਾਂਦੀ ਹੈ ਅਤੇ ਰੇਹੜੀਆਂ ਨੂੰ ਡਿਸਮੈਂਟਲ ਕੀਤਾ ਜਾਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਰੰਜਿਸ਼ ਦੇ ਚੱਲਦਿਆਂ ਨੌਜਵਾਨ ’ਤੇ ਚਲਾਈਆਂ ਗੋਲੀਆਂ, ਵਾਲ-ਵਾਲ ਬਚਿਆ ਅਗਲੀ ਖ਼ਬਰ ਕਿਸਾਨਾਂ ਨੇ ਸ਼ੂਗਰ ਮਿੱਲ ਮੁਕੇਰੀਆਂ ਸਾਹਮਣੇ ਕੇਨ ਕਮਿਸ਼ਨਰ ਦਾ ਪੁਤਲਾ ਫੂਕਿਆ
Ad Position 24