ਦਫ਼ਤਰ ਵਲੋਂ ਗ੍ਰਾਂਟ ਦੇ ਬਿੱਲ ਵਾਰ-ਵਾਰ ਰੱਦ ਕਰਨ ’ਤੇ ਅਧਿਆਪਕਾਂ ਦੀਆਂ ਪੇਮੈਂਟਾਂ ਫਸੀਆਂ
ਕੋਟਫ਼ਤੂਹੀ, 20 ਨਵੰਬਰ (ਅਵਤਾਰ ਸਿੰਘ ਅਟਵਾਲ)-ਪਿਛਲੇ ਛੇ ਮਹੀਨਿਆਂ ਤੋਂ ਸਰਕਾਰੀ ਸਕੂਲਾਂ ਨੂੰ ਪ੍ਰਾਪਤ ਹੋਣ ਵਾਲੀਆਂ ਗਰਾਂਟਾਂ ਜੋ ਕਿ ਐੱਸ. ਐਨ.
ਕੋਟਫ਼ਤੂਹੀ, 20 ਨਵੰਬਰ (ਅਵਤਾਰ ਸਿੰਘ ਅਟਵਾਲ)-ਪਿਛਲੇ ਛੇ ਮਹੀਨਿਆਂ ਤੋਂ ਸਰਕਾਰੀ ਸਕੂਲਾਂ ਨੂੰ ਪ੍ਰਾਪਤ ਹੋਣ ਵਾਲੀਆਂ ਗਰਾਂਟਾਂ ਜੋ ਕਿ ਐੱਸ. ਐਨ. ਪੋਰਟਲ ਤਹਿਤ ਪ੍ਰਾਪਤ ਹੋ ਰਹੀਆਂ ਹਨ, ਦੀ ਅਦਾਇਗੀ ਰੁਕਣ ਕਾਰਨ ਅਧਿਆਪਕਾਂ ਤੇ ਕੋਲੋਂ ਪਿਛਲੇ ਲਗਭਗ ਛੇ ਮਹੀਨਿਆਂ ਤੋਂ ਮਿਡ-ਡੇ-ਮੀਲ ਦੇ ਪੈਸੇ ਜੇਬ ਤੋਂ ਚੱਲ ਰਹੇ ਹਨ। ਕਈ ਸਕੂਲਾਂ ’ਚ ਤਾਂ ਇਹ ਰਾਸ਼ੀ ਲੱਖ-ਡੇਢ ਲੱਖ ਤੋਂ ਉੱਪਰ ਵੀ ਹੋ ਚੁੱਕੀ ਹੈ ਅਤੇ ਹੁਣ ਕਰਿਆਨੇ ਤੇ ਦੂਸਰੇ ਵੈਂਡਰ ਵੀ ਪੇਮੈਂਟ ਨਾ ਕਲੀਅਰ ਹੋਣ ਕਰ ਕੇ ਅਧਿਆਪਕਾਂ ਨੂੰ ਲੋੜੀਂਦਾ ਸਾਮਾਨ ਦੇਣ ਤੋਂ ਮਨਾ ਕਰ ਰਹੇ। ਬਹੁਤ ਸਾਰੇ ਸਕੂਲਾਂ ਦੀ ਪੇਮੈਂਟ ਦਫ਼ਤਰ ਵਲੋਂ ਕਲੀਅਰ ਨਹੀਂ ਕੀਤੀ ਜਾ ਰਹੀ ਸਗੋਂ ਕਿਸੇ ਨਾ ਕਿਸੇ ਬੇਲੋੜੇ ਇਤਰਾਜ਼ ਕਾਰਨ ਬਿੱਲ ਰਿਜੈਕਟ ਕੀਤੇ ਜਾ ਰਹੇ ਹਨ, ਅਧਿਆਪਕਾਂ ਨੂੰ ਵਾਰ-ਵਾਰ ਬਿੱਲ ਜਮ੍ਹਾਂ ਕਰਾਉਣ ਲਈ ਦਫ਼ਤਰਾਂ ਦੇ ਚੱਕਰ ਲਗਾ ਕੇ ਖੱਜਲ ਖ਼ੁਆਰ ਹੋਣਾ ਪੈ ਰਿਹਾ ਹੈ। ਇਹ ਪ੍ਰਗਟਾਵਾ ਕਰਦਿਆਂ ਗੌਰਮਿੰਟ ਟੀਚਰ ਯੂਨੀਅਨ ਬਲਾਕ ਕੋਟਫ਼ਤੂਹੀ ਪ੍ਰਧਾਨ ਨਰਿੰਦਰ ਅਜਨੋਹਾ, ਜਨਰਲ ਸਕੱਤਰ ਉਂਕਾਰ ਸਿੰਘ ਨੇ ਕਿਹਾ ਕਿ ਐੱਸ. ਐਨ. ਪੋਰਟਲ ਨੂੰ ਸੁਖਾਲਾ ਕਰ ਕੇ ਅਤੇ ਸਕੂਲਾਂ ਦੀਆਂ ਬਕਾਇਆ ਪੈਮੈਟਾਂ ਕਲੀਅਰ ਕੀਤੀਆਂ ਜਾਣ ਤਾਂ ਜੋ ਅਧਿਆਪਕਾਂ ਉੱਪਰ ਵਾਧੂ ਵਿੱਤੀ ਵਿੱਤੀ ਬੋਝ ਘੱਟ ਸਕੇ। ਇਸ ਮੌਕੇ ਨਰਿੰਦਰ ਅਜਨੋਹਾ, ਉਂਕਾਰ ਸਿੰਘ, ਅਜੇ ਕੁਮਾਰ, ਬਲਜਿੰਦਰ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।