14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਮਾਰਕੀਟ ਕਮੇਟੀ ਦਸੂਹਾ ਵਿਖੇ ਮਨਜੋਤ ਸਿੰਘ ਤਲਵੰਡੀ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 21-09-2025
ਦਸੂਹਾ, 20 ਸਤੰਬਰ (ਕੌਸ਼ਲ)-ਪੰਜਾਬ 'ਚ ਆਈ ਭਿਆਨਕ ਕੁਦਰਤੀ ਆਫ਼ਤ ਹੜ੍ਹ ਦੌਰਾਨ ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀਵਾਲਾ ਤੇ ਮਨਜੋਤ ਸਿੰਘ ਤਲਵੰਡੀ ਦੀ ਅਗਵਾਈ ਹੇਠ ਨੌਜਵਾਨਾਂ ਦੀ ਟੀਮ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਸੇਵਾ ਦਾ ਉਹ ਮਿਸਾਲ ਕਾਇਮ ਕੀਤਾ ਜੋ ਸਦਾ ਯਾਦ ਰਹੇਗਾ | ਪਿਛਲੇ 50 ਦਿਨਾਂ ਤੋਂ ਦਿਨ-ਰਾਤ ਹੜ੍ਹ ਪੀੜਤਾਂ ਦੀ ਸੇਵਾ ਕਰ ਰਹੀ ਇਸ ਟੀਮ ਦਾ ਵਿਧਾਇਕ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਦੀ ਟੀਮ ਵਲੋਂ ਅਤੇ ਚੇਅਰਮੈਨ ਮਾਰਕੀਟ ਕਮੇਟੀ ਦਸੂਹਾ ਕੰਵਲਪ੍ਰੀਤ ਸਿੰਘ ਸੰਧੂ, ਬਰਿੰਦਰ ਇਕਬਾਲ ਸਿੰਘ ਘੁੰਮਣ ਤੇ ਮੀਤ ਪ੍ਰਧਾਨ ਨਗਰ ਕੌਂਸਲ ਦਸੂਹਾ ਅਮਰਪ੍ਰੀਤ ਸਿੰਘ ਸੋਨੂੰ ਖ਼ਾਲਸਾ ਵਲੋਂ ਮਾਰਕੀਟ ਕਮੇਟੀ ਵਿਖੇ ਸ਼ਾਨਦਾਰ ਸਨਮਾਨ ਕੀਤਾ | ਸਮਾਗਮ 'ਚ ਹਰਵਿੰਦਰ ਕਾਹਲੋਂ, ਸੰਤੋਖ ਤੋਖੀ, ਵਿਰਦੀ, ਮੰਨੂ ਖੁੱਲਰ, ਅਮਿ੍ਤ ਵਾਲੀਆ, ਪਵਿੱਤਰ ਲਵਲੀ, ਰਾਜੂ ਠੁਕਰਾਲ, ਇੰਦਰਜੀਤ ਸਿੰਘ, ਲਵਲੀ ਕੱਲੋਵਾਲ ਸਮੇਤ ਕਈ ਆਗੂ ਮੌਜੂਦ ਰਹੇ | ਆਗੂਆਂ ਨੇ ਦੱਸਿਆ ਕਿ ਸੇਵਾ ਦਲ ਦੀ ਟੀਮ ਨੇ ਹੜ੍ਹ ਦੌਰਾਨ ਮੋਟਰ ਕਿਸ਼ਤੀਆਂ ਦੀ ਵਰਤੋਂ ਕਰਕੇ ਸੈਂਕੜਿਆਂ ਫਸੇ ਪਰਿਵਾਰਾਂ ਨੂੰ ਬਾਹਰ ਕੱਢਿਆ | ਰਾਹਤ ਸਮਗਰੀ, ਖਾਣ-ਪੀਣ ਦੀਆਂ ਚੀਜ਼ਾਂ, ਕੱਪੜੇ ਅਤੇ ਦਵਾਈਆਂ ਘਰ-ਘਰ ਪਹੁੰਚਾਈਆਂ ਗਈਆਂ | ਇਸ ਤੋਂ ਇਲਾਵਾ ਵੱਡੇ ਪੱਧਰ 'ਤੇ ਮੈਡੀਕਲ ਕੈਂਪ ਲਗਾ ਕੇ ਲੋਕਾਂ ਦੇ ਸਰੀਰਕ ਟੈੱਸਟ ਕੀਤੇ ਗਏ ਅਤੇ ਬਿਮਾਰਾਂ ਨੂੰ ਤੁਰੰਤ ਇਲਾਜ ਮੁਹੱਈਆ ਕਰਵਾਇਆ ਗਿਆ, ਹੁਣ ਸੇਵਾ ਦਲ ਆਪਣੇ ਦੂਜੇ ਚਰਨ ਵੱਲ ਵਧ ਰਿਹਾ ਹੈ | ਮਨਜੋਤ ਸਿੰਘ ਤਲਵੰਡੀ ਨੇ ਐਲਾਨ ਕੀਤਾ ਕਿ ਸੁਸਾਇਟੀ ਵਲੋਂ ਲਗਪਗ 2800 ਏਕੜ ਹੜ-ਪ੍ਰਭਾਵਿਤ ਜ਼ਮੀਨ 'ਤੇ ਕਿਸਾਨ ਵੀਰਾਂ ਲਈ ਫ਼ਸਲ ਬੀਜ ਕੇ ਦਿੱਤੀ ਜਾਵੇਗੀ | ਵਿਧਾਇਕ ਕਰਮਬੀਰ ਸਿੰਘ ਘੁੰਮਣ ਨੇ ਕਿਹਾ ਇਹ ਨੌਜਵਾਨ ਸਾਡੇ ਸਮਾਜ ਲਈ ਮਿਸਾਲ ਹਨ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਪ੍ਰਭਾਵਿਤ ਪਿੰਡ ਮਹਿਤਾਬਪੁਰ ਵਿਚ ਕੈਂਪ ਦੌਰਾਨ ਪਸ਼ੂਆਂ ਦੀ ਕੀਤੀ ਜਾਂਚ ਅਗਲੀ ਖ਼ਬਰ ਖ਼ਾਲਸਾ ਕਾਲਜ ਦੀ ਐੱਮ. ਐੱਸ. ਸੀ. ਗਣਿਤ ਦੀ ਵਿਦਿਆਰਥਣ ਸਿਮਰਨਜੀਤ ਕੌਰ ਵਲੋਂ ਪੰਜਾਬ 'ਵਰਸਿਟੀ ਦੀ ਮੈਰਿਟ ਸੂਚੀ 'ਚ ਚੌਥਾ...
Ad Position 24