14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਪਤਨੀ ਦੀ ਦਵਾਈ ਲੈਣ ਆਏ ਗੈਸ ਏਜੰਸੀ ਮਾਲਕ ਦੀ ਕਾਰ 'ਤੇ ਫਾਇਰਿੰਗ

Ad Position 21
No active advertisement
ਅਜੀਤ ਡੈਸਕ 21-09-2025
ਮਾਹਿਲਪੁਰ, 20 ਸਤੰਬਰ (ਰਜਿੰਦਰ ਸਿੰਘ)-ਬੀਤੀ ਦੇਰ ਰਾਤ ਪਿੰਡ ਖਾਨਪੁਰ ਦੇ ਬਾਹਰਵਾਰ ਪਿੰਡ ਚੰਦੇਲੀ ਕੋਲ ਪਿੰਡ ਜੇਜੋਂ ਦੁਆਬਾ ਵਿਖੇ ਚਲ ਰਹੀ ਗੈਸ ਏਜੰਸੀ ਦੇ ਮਾਲਕ ਤੇ ਉਸ ਦੀ ਪਤਨੀ 'ਤੇ ਅਣਪਛਾਤਿਆ ਵਲੋਂ ਪਿਸਤੋਲ ਨਾਲ ਕਰੀਬ ਤਿੰਨ ਫਾਇਰਿੰਗ ਹੋਣ ਨਾਲ ਇਲਾਕੇ 'ਚ ਕਾਫੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ | ਜਾਣਕਾਰੀ ਅਨੁਸਾਰ ਗੈਸ ਏਜੰਸੀ ਮਾਲਕ ਸਤਨਾਮ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਜੇਜੋਂ ਨੇ ਦੱਸਿਆ ਕਿ ਬੀਤੀ ਰਾਤ ਉਸ ਦੀ ਪਤਨੀ ਜਸਵਿੰਦਰ ਕੌਰ ਦੀ ਸਿਹਤ ਖਰਾਬ ਕਾਰਨ ਦਵਾਈ ਲੈਣ ਲਈ ਆਪਣੀ ਕਾਰ (ਪੀ ਬੀ 10 ਈ ਕੇ 3351) 'ਚ ਸਿਵਲ ਹਸਪਤਾਲ ਮਾਹਿਲਪੁਰ 'ਚੋਂ ਦਵਾਈ ਲੈਣ ਤੋਂ ਬਾਅਦ ਵਾਪਸ ਆਪਣੇ ਪਿੰਡ ਜੇਜੋਂ ਨੂੰ ਜਾ ਰਿਹਾ ਸੀ ਤਾਂ ਪਿੰਡ ਖਾਨਪੁਰ ਦੇ ਬਾਹਰਵਾਰ ਪਿੰਡ ਚੰਦੇਲੀ ਕੋਲ ਇਕ ਮੋਟਰਸਾਈਕਲ ਤੇ ਐਕਟਿਵਾ 'ਤੇ ਸਵਾਰ ਵਿਅਕਤੀਆਂ ਨੇ ਉਸ ਦੀ ਕਾਰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਸ ਨੇ ਕਾਰ ਨਹੀਂ ਰੋਕੀ | ਉਨ੍ਹਾਂ ਦੱਸਿਆ ਕਿ ਉਨ੍ਹਾਂ ਉਸ ਨੂੰ ਮਾਰਨ ਦੀ ਨੀਅਤ ਨਾਲ ਨੇ ਪਿੱਛਿਓ ਪਿਸਤੌਲ ਨਾਲ ਤਿੰਨ ਫਾਇਰ ਕੀਤੇ ਜਿਹੜੇ ਕਾਰ ਪਿਛਲੀ ਲਾਈਟ ਤੇ ਇਕ ਮੋਹਰਲੀ ਖਿੜਕੀ 'ਚ ਲੱਗੇ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ | ਉਨ੍ਹਾ ਦੱਸਿਆ ਕਿ ਅਸੀਂ ਪੁਲਿਸ ਨੂੰ ਘਟਨਾ ਬਾਰੇ ਸੁਚਿਤ ਕੀਤਾ | ਮੌਕੇ 'ਤੇ ਥਾਣਾ ਮਾਹਿਲਪੁਰ ਤੋਂ ਥਾਣੇਦਾਰ ਸੁਖਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਪਹੁੰਚ ਗਏ ਅਤੇ ਨਾਲ ਲੱਗਦੇ ਕੈਮਰਿਆਂ ਨੂੰ ਖਗਾਲਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ | ਥਾਣਾ ਮੁਖੀ ਮਾਹਿਲਪੁਰ ਜੈ ਪਾਲ ਨੇ ਦੱਸਿਆ ਕਿ ਉਹ ਵੱਡੀ ਪੱਧਰ 'ਤੇ ਜਾਂਚ-ਪੜਤਾਲ ਕਰ ਰਹੇ ਹਨ ਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਜਿੰਪਾ ਨੇ ਵਾਰਡ ਨੰ: 38 'ਚ ਟਿਊਬਵੈੱਲ ਨਿਰਮਾਣ ਕਾਰਜ ਦੀ ਕਰਵਾਈ ਸ਼ੁਰੂਆਤ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜ਼ੋਨਲ ਖੇਡਾਂ 'ਚ ਜਿੱਤੇ 97 ਤਗਮੇ
Ad Position 24