08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਮੁਸਾਫ਼ਿਰ ਰੇਲ ਗੱਡੀ ਅਤੇ ਮਾਲ ਗੱਡੀ ਦੀ ਟੱਕਰ-8 ਮੌਤਾਂ

Ad Position 21
No active advertisement
ਅਜੀਤ ਡੈਸਕ 05-11-2025
ਬਿਲਾਸਪੁਰ (ਛੱਤੀਸਗੜ੍ਹ), 4 ਨਵੰਬਰ (ਪੀ.ਟੀ.ਆਈ.) ਛੱਤੀਸਗੜ੍ਹ ਦੇ ਬਿਲਾਸਪੁਰ ਸਟੇਸ਼ਨ ਨੇੜੇ ਮੰਗਲਵਾਰ ਨੂੰ ਇੱਕ ਮੁਸਾਫ਼ਿਰ ਰੇਲਗੱਡੀ ਅਤੇ ਮਾਲ ਗੱਡੀ ਵਿਚਕਾਰ ਹੋਈ ਟੱਕਰ ਵਿੱਚ ਘੱਟੋ-ਘੱਟ 8 ਲੋਕਾਂ ਦੀ ਮÏਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ | ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸ਼ਾਮ 4 ਵਜੇ ਦੇ ਕਰੀਬ ਉਸ ਵੇਲੇ ਵਾਪਰੀ ਜਦੋਂ ਮੇਮੂ (ਮੇਨਲਾਈਨ ਇਲੈਕਟਿ੍ਕ ਮਲਟੀਪਲ ਯੂਨਿਟ) ਮੁਸਾਫ਼ਿਰ ਰੇਲਗੱਡੀ ਗੇਵਰਾ (ਗੁਆਂਢੀ ਕੋਰਬਾ ਜ਼ਿਲ੍ਹੇ ਵਿੱਚ) ਤੋਂ ਬਿਲਾਸਪੁਰ ਜਾ ਰਹੀ ਸੀ¢ ਮੁਸਾਫ਼ਿਰ ਰੇਲਗੱਡੀ ਗਟੋਰਾ ਅਤੇ ਬਿਲਾਸਪੁਰ ਰੇਲਵੇ ਸਟੇਸ਼ਨਾਂ ਦੇ ਵਿਚਾਲੇ ਸੀ ਤਾਂ ਪਿੱਛੇ ਤੋਂ ਇੱਕ ਮਾਲ ਗੱਡੀ ਨਾਲ ਟਕਰਾ ਗਈ¢ਬਿਲਾਸਪੁਰ ਦੇ ਕੁਲੈਕਟਰ ਸੰਜੇ ਅਗਰਵਾਲ ਨੇ ਦੱਸਿਆ ਕਿ ਇਸ ਹਾਦਸੇ ਵਿਚ 8 ਲੋਕਾਂ ਦੀ ਮÏਤ ਦੀ ਪੁਸ਼ਟੀ ਹੋਈ ਹੈ¢ ਜ਼ਖਮੀ ਮੁਸਾਫ਼ਿਰਾਂ ਨੂੰ ਬਿਲਾਸਪੁਰ ਦੇ ਅਪੋਲੋ ਹਸਪਤਾਲ ਅਤੇ ਛੱਤੀਸਗੜ੍ਹ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਸੀ ਆਈ ਐੱਮ ਐੱਸ) ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ¢ ਉਨ੍ਹਾਂ ਕਿਹਾ ਕਿ ਉਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ¢ਇਸੇ ਦÏਰਾਨ, ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਰੇਲਵੇ ਅਧਿਕਾਰੀਆਂ ਨੇ ਮਿ੍ਤਕਾਂ ਦੇ ਹਰੇਕ ਪਰਿਵਾਰ ਨੂੰ 10 ਲੱਖ ਰੁਪਏ , ਗੰਭੀਰ ਜ਼ਖਮੀਆਂ ਨੂੰ 5 ਲੱਖ ਅਤੇ ਮਾਮੂਲੀ ਜ਼ਖਮੀਆਂ ਨੂੰ 1 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ¢

Ad Position 22
No active advertisement
ਪਿਛਲੀ ਖ਼ਬਰ ਹੁਣ ਹਵਾਈ ਟਿਕਟ ਰੱਦ ਕਰਵਾਉਣ 'ਤੇ ਨਹੀਂ ਦੇਣੀ ਪਵੇਗੀ ਫ਼ੀਸ ਅਗਲੀ ਖ਼ਬਰ ਭਾਰਤ ਤੇ ਇਜ਼ਰਾਈਲ ਵਲੋਂ ਅਹਿਮ ਰੱਖਿਆ ਸਮਝੌਤੇ 'ਤੇ ਹਸਤਾਖ਼ਰ
Ad Position 24