08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਸੁਪਰੀਮ ਕੋਰਟ ਨੇ 'ਪੋਕਸੋ ਐਕਟ' ਦੀ ਦੁਰਵਰਤੋਂ 'ਤੇ ਜਤਾਈ ਚਿੰਤਾ

Ad Position 21
No active advertisement
ਅਜੀਤ ਡੈਸਕ 05-11-2025
ਨਵੀਂ ਦਿੱਲੀ, 4 ਨਵੰਬਰ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਕਿਹਾ ਕਿ 'ਪੋਕਸੋ' (ਜਿਨਸੀ ਅਪਰਾਧ ਤੋਂ ਬੱਚਿਆਂ ਦੇ ਬਚਾਅ ਸਬੰਧੀ) ਐਕਟ ਦੀ ਵਰਤੋਂ, ਵਿਆਹੁਤਾ ਵਿਵਾਦਾਂ ਤੇ ਕਿਸ਼ੋਰਾਂ (13 ਤੋਂ 19 ਸਾਲ ਦੇ ਬੱਚੇ-ਬੱਚੀਆਂ) ਵਿਚਕਾਰ ਸਹਿਮਤੀ ਵਾਲੇ ਸੰਬੰਧਾਂ ਨਾਲ ਜੁੜੇ ਮਾਮਲਿਆਂ 'ਚ ਦੁਰਵਰਤੋਂ ਦੇ ਰੂਪ 'ਚ ਹੋ ਰਹੀ ਹੈ | ਅਦਾਲਤ ਨੇ ਇਸ ਐਕਟ ਦੇ ਉਪਬੰਧਾਂ ਬਾਰੇ ਮਰਦਾਂ ਤੇ ਲੜਕਿਆਂ 'ਚ ਜਾਗਰੂਕਤਾ ਪੈਦਾ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ | ਜਸਟਿਸ ਬੀ.ਵੀ. ਨਾਗਰਤਨਾ ਤੇ ਆਰ. ਮਹਾਦੇਵਨ ਦੀ ਬੈਂਚ ਨੇ ਇਕ ਜਨਹਿਤ ਪਟੀਸ਼ਨ ਦੀ ਸੁਣਵਾਈ ਕੀਤੀ ਜਿਸ ਵਿਚ ਲੋਕਾਂ ਨੂੰ ਜਬਰ ਜਨਾਹ ਨਾਲ ਸਬੰਧਿਤ ਦੰਡਕਾਰੀ ਵਿਵਸਥਾ ਤੇ 'ਪੋਕਸੋ' ਐਕਟ ਦੇ ਬਾਰੇ 'ਚ ਲੋਕਾਂ ਨੂੰ ਸੰਵੇਦਨਸ਼ੀਲ ਬਣਾਉਣ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ, ਤਾਂ ਜੋ ਦੇਸ਼ ਨੂੰ ਔਰਤਾਂ ਤੇ ਕੁੜੀਆਂ ਲਈ ਜ਼ਿਆਦਾ ਸੁਰੱਖਿਅਤ ਬਣਾਇਆ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਮਨਾਉਣ ਲਈ ਭਾਰਤ ਸਮੇਤ ਵਿਦੇਸ਼ਾਂ ਤੋਂ ਨਨਕਾਣਾ ਸਾਹਿਬ ਪੁੱਜੇ ਹਜ਼ਾਰਾਂ ਸ਼ਰਧਾਲੂ ਅਗਲੀ ਖ਼ਬਰ ਪੰਜਾਬ-ਹਰਿਆਣਾ 'ਚ ਪਰਾਲੀ ਸਾੜਨ 'ਚ ਭਾਰੀ ਗਿਰਾਵਟ
Ad Position 24