12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਸਾਈਬਰ ਹਮਲੇ ਦਾ ਭਾਰਤੀ ਹਵਾਈ ਅੱਡਿਆਂ 'ਤੇ ਕੋਈ ਉਲਟ ਪ੍ਰਭਾਵ ਨਹੀਂ ਪਿਆ

Ad Position 21
No active advertisement
ਅਜੀਤ ਡੈਸਕ 21-09-2025
ਨਵੀਂ ਦਿੱਲੀ, (ਏਜੰਸੀ)- ਯੂਰਪੀ ਹਵਾਈ ਅੱਡਿਆਂ 'ਤੇ ਹੋਏ ਸਾਈਬਰ ਹਮਲੇ ਦਾ ਭਾਰਤੀ ਹਵਾਈ ਅੱਡਿਆਂ 'ਤੇ ਕੋਈ ਮਾੜਾ ਪ੍ਰਭਾਵ ਨਹੀਂ ਪਿਆ | ਇਕ ਅਧਿਕਾਰੀ ਅਨੁਸਾਰ ਕੋਲਿਨਸ ਐਮ.ਯੂ.ਐਸ.ਈ. ਐਪਲੀਕੇਸ਼ਨ ਮੁੱਖ ਰੂਪ ਨਾਲ ਯੂਰਪੀ ਦੇਸ਼ਾਂ 'ਚ ਇਸਤੇਮਾਲ ਕੀਤੀ ਜਾਂਦੀ ਹੈ ਅਤੇ ਹੁਣ ਤੱਕ ਕੇਵਲ ਕੁਝ ਹਵਾਈ ਅੱਡੇ ਹੀ ਪ੍ਰਭਾਵਿਤ ਹੋਏ ਹਨ | ਏਅਰ ਇੰਡੀਆ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ ਹੀਥਰੋ 'ਚ ਕਿਸੇ ਤੀਸਰੇ ਪੱਖ ਦੇ ਯਾਤਰੀ ਸਿਸਟਮ 'ਚ ਸਮੱਸਿਆ ਕਾਰਨ ਚੈੱਕ-ਇਨ ਪ੍ਰਕਿਰਿਆ 'ਚ ਦੇਰੀ ਹੋ ਸਕਦੀ ਹੈ, ਲੰਡਨ 'ਚ ਸਾਡੀਆਂ ਟੀਮਾਂ ਅਸੁਵਿਧਾ ਨੂੰ ਘੱਟ ਕਰਨ ਲਈ ਕੰਮ ਕਰ ਰਹੀਆਂ ਹਨ | ਏਅਰਲਾਈਨ ਨੇ ਕਿਹਾ ਕਿ ਅੱਜ (ਸਨਿਚਰਵਾਰ) ਲੰਡਨ ਤੋਂ ਏਅਰ ਇੰਡੀਆ ਦੀ ਉਡਾਣ ਭਰਨ ਵਾਲੇ ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਹਵਾਈ ਅੱਡੇ 'ਤੇ ਪਹੁੰਚਣ ਤੋਂ ਪਹਿਲਾਂ ਆਪਣਾ ਵੈਬ ਚੈੱਕ-ਇਨ ਪੂਰਾ ਕਰ ਲੈਣ |

Ad Position 22
No active advertisement
ਪਿਛਲੀ ਖ਼ਬਰ ਰਾਜਨਾਥ ਵਲੋਂ ਮੋਰੱਕੋ ਦਾ ਦੋ ਦਿਨਾ ਦੌਰਾ ਕੱਲ੍ਹ ਤੋਂ ਅਗਲੀ ਖ਼ਬਰ ਭਾਰਤ ਕੋਲ ਸਭ ਤੋਂ ਕਮਜ਼ੋਰ ਪ੍ਰਧਾਨ ਮੰਤਰੀ-ਰਾਹੁਲ ਗਾਂਧੀ <br/>
Ad Position 24