21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਪਾਕਿ ਨੇ ਕ੍ਰਿਕਟਰ ਸ਼ਾਨ ਮਸੂਦ ਤੇ ਰਿਜ਼ਵਾਨ ਨੂੰ ਕੇਂਦਰੀ ਕਰਾਰ ਸੂਚੀ ’ਚੋਂ ਬਾਹਰ ਕੀਤਾ

ਇਸਲਾਮਾਬਾਦ, 21 ਨਵੰਬਰ (ਏਜੰਸੀ)-ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ 38 ਖਿਡਾਰੀਆਂ ਨੂੰ ਨਵੇਂ ਫਾਰਮੈਟ ਆਧਾਰਿਤ ਕੇਂਦਰੀ ਕਰਾਰ ਦਿੱਤੇ ਹਨ। ਪਰ ਸਾਬਕਾ ਕਪਤਾਨ ਸ਼ਾਨ ਮਸੂਦ ਤੇ ਮੁਹੰਮਦ ਰਿਜ਼ਵਾਨ ਨੂੰ ਇਸ ਸੂਚੀ ਵਿਚੋਂ ਬਾਹਰ ਕਰ ਦਿੱਤਾ ਗਿਆ ਹੈ। ਵੈਸਟਇੰਡੀਜ਼ ਖ਼ਿਲਾਫ਼ ਮੌਜੂਦਾ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ.ਟੀ.ਸੀ.) ਦੇ ਦੌਰਾਨ ਟੈਸਟ ਸੈਂਕੜੇ ਲਗਾਉਣ ਵਾਲੇ ਅਬਦੁੱਲਾ ਸ਼ਫੀਕ, ਸਾਈਮ ਅਯੂਬ, ਹਸਨ ਅਲੀ ਤੇ ਖੱਬੇ ਹੱਥ ਦੇ ਸਪਿਨਰ ਨੋਮਾਨ ...

Ad Position 21
No active advertisement
ਅਜੀਤ ਡੈਸਕ 22-11-2026

ਇਸਲਾਮਾਬਾਦ, 21 ਨਵੰਬਰ (ਏਜੰਸੀ)-ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ 38 ਖਿਡਾਰੀਆਂ ਨੂੰ ਨਵੇਂ ਫਾਰਮੈਟ ਆਧਾਰਿਤ ਕੇਂਦਰੀ ਕਰਾਰ ਦਿੱਤੇ ਹਨ। ਪਰ ਸਾਬਕਾ ਕਪਤਾਨ ਸ਼ਾਨ ਮਸੂਦ ਤੇ ਮੁਹੰਮਦ ਰਿਜ਼ਵਾਨ ਨੂੰ ਇਸ ਸੂਚੀ ਵਿਚੋਂ ਬਾਹਰ ਕਰ ਦਿੱਤਾ ਗਿਆ ਹੈ।

ਵੈਸਟਇੰਡੀਜ਼ ਖ਼ਿਲਾਫ਼ ਮੌਜੂਦਾ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ.ਟੀ.ਸੀ.) ਦੇ ਦੌਰਾਨ ਟੈਸਟ ਸੈਂਕੜੇ ਲਗਾਉਣ ਵਾਲੇ ਅਬਦੁੱਲਾ ਸ਼ਫੀਕ, ਸਾਈਮ ਅਯੂਬ, ਹਸਨ ਅਲੀ ਤੇ ਖੱਬੇ ਹੱਥ ਦੇ ਸਪਿਨਰ ਨੋਮਾਨ ਅਲੀ ਦੇ ਕਰਾਰ ਵੀ ਅੱਗੇ ਨਹੀਂ ਵਧਾਏ ਗਏ।

ਪਾਕਿਸਤਾਨ ਦੇ ਟੈਸਟ ਕਪਤਾਨ ਬਾਬਰ ਆਜ਼ਮ ਤੇ ਸਲਮਾਨ ਅਲੀ ਆਗਾ ਨੂੰ ਟੈਸਟ ਅਤੇ ਇਕ ਦਿਨਾ ਦੋਵਾਂ ਫਾਰਮੈਟਾਂ ਲਈ ਕਰਾਰ ਦਿੱਤੇ ਗਏ ਹਨ। ਜਦਕਿ ਸਿਰਫ਼ ਚਾਰ ਖਿਡਾਰੀਆਂ ਅਜ਼ਾਨ ਅਵੈਸ, ਮੁਹੰਮਦ ਅੱਬਾਸ, ਸਾਜਿਦ ਖ਼ਾਨ ਅਤੇ ਸਾਊਦ ਸ਼ਕੀਲ ਨੂੰ ਟੈਸਟ ਫਾਰਮੈਟ ਲਈ ਕਰਾਰ ਮਿਲਿਆ ਹੈ। ਪੀ.ਸੀ.ਬੀ. ਵਲੋਂ ਦਿੱਤੇ ਗਏ ਇਹ ਨਵੇਂ ਕੇਂਦਰੀ ਕਰਾਰ 30 ਜੂਨ 2027 ਤੱਕ ਲਾਗੂ ਰਹਿਣਗੇ।

Ad Position 22
No active advertisement
ਪਿਛਲੀ ਖ਼ਬਰ ਅੰਤਰਰਾਸ਼ਟਰੀ ਅੰਡਰ-21 ਹਾਕੀ ਟੂਰਨਾਮੈਂਟ : ਮਲੇਸ਼ੀਆ ਨੇ ਜਿੱਤੀ ਐਡੀਲੇਡ ਹਾਕੀ ਟੂਰਨਾਮੈਂਟ ਚੈਂਪੀਅਨਜ਼ ਟਰਾਫੀ-2026, ਮੇ... ਅਗਲੀ ਖ਼ਬਰ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਹਾਕੀ ਮੈਚ 2-2 ਨਾਲ ਡਰਾਅ
Ad Position 24