19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਮੋਟਰਸਾਈਕਲ ਖੰਭੇ ਨਾਲ ਟਕਰਾਉਣ ਕਾਰਨ ਚਾਲਕ ਦੀ ਮੌਤ

ਰਾਮਾਂ ਮੰਡੀ (ਬਠਿੰਡਾ), 19 ਅਕਤੂਬਰ (ਤਰਸੇਮ ਸਿੰਗਲਾ) - ਪਿੰਡ ਬੰਗੀ ਰੁਲਦੂ ਵਿਖੇ ਅੱਜ ਸਵੇਰੇ ਇਕ ਮੋਟਰਸਾਈਕਲ ਦੇ ਅਚਾਨਕ ਬੇਕਾਬੂ ਹੋ ਕੇ ਖੰਭੇ ਨਾਲ ਟਕਰਾਉਣ ਕਾਰਨ ਮੋਟਰਸਾਈਕਲ...

Ad Position 21
No active advertisement
ਅਜੀਤ ਡੈਸਕ 19-10-2026

ਰਾਮਾਂ ਮੰਡੀ (ਬਠਿੰਡਾ), 19 ਅਕਤੂਬਰ (ਤਰਸੇਮ ਸਿੰਗਲਾ) - ਪਿੰਡ ਬੰਗੀ ਰੁਲਦੂ ਵਿਖੇ ਅੱਜ ਸਵੇਰੇ ਇਕ  ਮੋਟਰਸਾਈਕਲ ਦੇ ਅਚਾਨਕ ਬੇਕਾਬੂ ਹੋ ਕੇ ਖੰਭੇ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਚਾਲਕ ਇਕ ਨੌਜਵਾਨ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ, ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋਏ ਨੌਜਵਾਨ ਨੂੰ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਹੈਲਪਲਾਈਨ ਵੈਲਫੇਅਰ ਸੁਸਾਇਟੀ ਦੇ ਮੈਂਬਰ ਐਂਬੂਲੈਂਸ ਲੈ ਕੇ ਮੌਕੇ ’ਤੇ ਪਹੁੰਚੇ ਅਤੇ ਜ਼ਖਮੀ ਨੂੰ ਇਲਾਜ਼ ਲਈ ਸਰਕਾਰੀ ਹਸਪਤਾਲ ਰਾਮਾਂ ਵਿਖੇ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਗਗਨਦੀਪ ਸਿੰਘ ਪੁੱਤਰ ਨਾਹਰ ਸਿੰਘ, ਵਾਸੀ ਪਿੰਡ ਬੰਗੀ ਰੁਲਦੂ ਵਜੋਂ ਹੋਈ ਹੈ। ਨੌਜਵਾਨ ਦੀ ਬੇਵਕਤੀ ਮੌਤ 'ਤੇ ਗ੍ਰਾਮ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਨੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।

Ad Position 22
No active advertisement
ਪਿਛਲੀ ਖ਼ਬਰ ਅਕਾਲੀਆਂ ਨੇ ਤੋੜੇ ਪੁਲਿਸ ਦੇ ਬੈਰੀਕੇਡ ਅਗਲੀ ਖ਼ਬਰ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝੜਪ, ਇਕ ਕਿਸਾਨ ਆਗੂ ਜ਼ਖ਼ਮੀ
Ad Position 24