13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਅੱਤਵਾਦ ਵਿਰੁੱਧ ਹਮੇਸ਼ਾ ਹੀ 'ਜ਼ੀਰੋ ਟਾਲਰੈਂਸ' ਦੀ ਨੀਤੀ ਅਪਣਾਈ ਹੈ ਭਾਰਤ ਨੇ - ਅਮਿਤ ਸ਼ਾਹ

ਨਵੀਂ ਦਿੱਲੀ, 13 ਅਕਤੂਬਰ - ਨਵੀਂ ਦਿੱਲੀ ਵਿਖੇ ਬਿਮਸਟੈਕ (BIMSTEC) ਦੇ ਗ੍ਰਹਿ ਮੰਤਰੀਆਂ ਦੀ ਪਹਿਲੀ ਮੀਟਿੰਗ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, "ਭਾਰਤ ਨੇ...

Ad Position 21
No active advertisement
ਅਜੀਤ ਡੈਸਕ 13-10-2026

ਨਵੀਂ ਦਿੱਲੀ, 13 ਅਕਤੂਬਰ - ਨਵੀਂ ਦਿੱਲੀ ਵਿਖੇ ਬਿਮਸਟੈਕ (BIMSTEC) ਦੇ ਗ੍ਰਹਿ ਮੰਤਰੀਆਂ ਦੀ ਪਹਿਲੀ ਮੀਟਿੰਗ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, "ਭਾਰਤ ਨੇ ਹਮੇਸ਼ਾ ਹੀ ਅੱਤਵਾਦ ਵਿਰੁੱਧ 'ਜ਼ੀਰੋ ਟਾਲਰੈਂਸ' (ਸਖ਼ਤ ਰਵੱਈਏ) ਦੀ ਨੀਤੀ ਅਪਣਾਈ ਹੈ। ਸਾਡੇ ਸਹਿਯੋਗ ਵਿੱਚ ਭਰੋਸਾ ਇਸ ਭਾਵਨਾ ਨਾਲ ਮਜ਼ਬੂਤ ​​ਹੁੰਦਾ ਹੈ ਕਿ ਹਰੇਕ ਮੈਂਬਰ ਦੇਸ਼ ਦਾ ਸੁਰੱਖਿਆ ਢਾਂਚਾ ਦੂਜੇ ਮੈਂਬਰ ਦੇਸ਼ਾਂ ਦੀ ਸੁਰੱਖਿਆ ਵਿਚ ਵੀ ਮਦਦਗਾਰ ਸਾਬਤ ਹੁੰਦਾ ਹੈ। ਸਾਡਾ ਸਾਂਝਾ ਸੰਕਲਪ ਇਹ ਯਕੀਨੀ ਬਣਾਉਣਾ ਹੋਣਾ ਚਾਹੀਦਾ ਹੈ ਕਿ ਇਸ ਖੇਤਰ ਦੇ ਕਿਸੇ ਵੀ ਹਿੱਸੇ ਵਿਚ ਗੁਆਂਢੀ ਦੇਸ਼ਾਂ ਵਿਰੁੱਧ ਪਨਾਹ ਦੇਣ, ਭਰਤੀ ਕਰਨ, ਸਿਖਲਾਈ ਦੇਣ, ਸਾਧਨ ਜੁਟਾਉਣ ਜਾਂ ਕੋਈ ਗਤੀਵਿਧੀ ਅੰਜਾਮ ਦੇਣ ਲਈ ਕੋਈ ਗੁੰਜਾਇਸ਼ ਜਾਂ ਥਾਂ ਨਾ ਹੋਵੇ..."।
ਉਨ੍ਹਾਂ ਕਿਹਾ,  ਕਿਹਾ,  "...ਭਾਰਤ ਵਿਸ਼ਵ ਪੱਧਰੀ ਅੱਤਵਾਦ, ਸੰਗਠਿਤ ਅਪਰਾਧ ਅਤੇ ਨਸ਼ੀਲੇ ਪਦਾਰਥਾਂ ਦੀ ਗੈਰ-ਕਾਨੂੰਨੀ ਤਸਕਰੀ ਨਾਲ ਨਜਿੱਠਣ ਲਈ ਬਿਮਸਟੈਕ ਕਨਵੈਨਸ਼ਨ ਦੇ ਪ੍ਰਭਾਵਸ਼ਾਲੀ ਅਮਲ ਅਤੇ ਆਪਸੀ ਸਹਿਯੋਗ ਲਈ ਵਚਨਬੱਧ ਹੈ। ਅਪਰਾਧਿਕ ਨੈੱਟਵਰਕ ਸਰਹੱਦਾਂ ਦੇ ਆਰ-ਪਾਰ ਕੰਮ ਕਰਦੇ ਹਨ ਅਤੇ ਸਥਾਨਕ ਕਮਜ਼ੋਰੀਆਂ ਦਾ ਲਾਭ ਉਠਾਉਂਦੇ ਹਨ। ਇਸ ਲਈ, ਸਾਡੇ ਕੰਮਕਾਜ ਵਿੱਚ ਖੇਤਰੀ ਸਹਿਯੋਗ ਇੱਕ ਵਿਸ਼ੇਸ਼ ਸਥਾਨ ਰੱਖਦਾ ਹੈ। ਇਨ੍ਹਾਂ ਨੈੱਟਵਰਕਾਂ ਦੇ ਕੰਮ ਕਰਨ ਦੇ ਤਰੀਕੇ ਤੇਜ਼ੀ ਨਾਲ ਬਦਲ ਰਹੇ ਹਨ..."।

Ad Position 22
No active advertisement
ਪਿਛਲੀ ਖ਼ਬਰ ਦਿੱਲੀ ਦੇ ਵਿਰੋਧ ਪ੍ਰਦਰਸ਼ਨਾਂ ਨਾਲ ਜੁੜੀਆਂ ਸਾਰੀਆਂ ਪਟੀਸ਼ਨਾਂ 'ਤੇ ਕੀਤੀ ਜਾਵੇਗੀ ਸੁਣਵਾਈ - ਸੁਪਰੀਮ ਕੋਰਟ ਨੇ ਕੀਤੀ... ਅਗਲੀ ਖ਼ਬਰ ਪਰਵਿੰਦਰ ਝੋਟਾ ਕਤਲਕਾਂਡ: ਮੁੱਖ ਮੰਤਰੀ ਮਾਨ ਨੇ ਸੱਦੀ ਉੱਚ ਪੱਧਰੀ ਮੀਟਿੰਗ
Ad Position 24