25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਨਸ਼ੇ ਖ਼ਿਲਾਫ਼ ਲੜਾਈ ਨੂੰ ਜਨ ਅੰਦੋਲਨ ਬਣਾਏਗੀ ਭਾਜਪਾ - ਤਰੁਣ ਚੁੱਘ

ਹੁਸ਼ਿਆਰਪੁਰ/ਚੰਡੀਗੜ੍ਹ, 25 ਸਤੰਬਰ - ਭਾਜਪਾ ਦੇ ਰਾਸ਼ਟਰੀ ਮੁੱਖ ਦਫ਼ਤਰ ਇੰਚਾਰਜ ਅਤੇ ਰਾਜ ਸਭਾ ਮੈਂਬਰ ਤਰੁਣ ਚੁਗ ਨੇ ਅੱਜ ਹੁਸ਼ਿਆਰਪੁਰ ਵਿਚ ਭਾਜਪਾ ਦੇ ਨਸ਼ਾ ਮੁਕਤ ਪੰਜਾਬ ਅਭਿਆਨ ਤਹਿਤ...

Ad Position 21
No active advertisement
ਅਜੀਤ ਡੈਸਕ 25-09-2026

ਹੁਸ਼ਿਆਰਪੁਰ/ਚੰਡੀਗੜ੍ਹ, 25 ਸਤੰਬਰ - ਭਾਜਪਾ ਦੇ ਰਾਸ਼ਟਰੀ ਮੁੱਖ ਦਫ਼ਤਰ ਇੰਚਾਰਜ ਅਤੇ ਰਾਜ ਸਭਾ ਮੈਂਬਰ ਤਰੁਣ ਚੁਗ ਨੇ ਅੱਜ ਹੁਸ਼ਿਆਰਪੁਰ ਵਿਚ ਭਾਜਪਾ ਦੇ ਨਸ਼ਾ ਮੁਕਤ ਪੰਜਾਬ ਅਭਿਆਨ ਤਹਿਤ ਨਸ਼ੇ ਤੋਂ ਪ੍ਰਭਾਵਿਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਪੀੜਾ ਨੂੰ ਨੇੜਿਓਂ ਮਹਿਸੂਸ ਕੀਤਾ। ਉਨ੍ਹਾਂ ਕਿਹਾ ਕਿ ਮਾਵਾਂ ਦੀਆਂ ਨਮ ਅੱਖਾਂ, ਭੈਣਾਂ ਦੀਆਂ ਸੁੰਨੀਆਂ ਰੱਖੜੀਆਂ, ਵਿਧਵਾਵਾਂ ਦਾ ਦਰਦ ਅਤੇ ਉਜੜੇ ਪਰਿਵਾਰ ਪੰਜਾਬ ਦੇ ਉਸ ਦਰਦ ਦੀ ਦਾਸਤਾਨ ਹਨ, ਜਿਸ ਨੂੰ ਹੁਣ ਅਣਦੇਖਾ ਨਹੀਂ ਕੀਤਾ ਜਾ ਸਕਦਾ।
ਤਰੁਣ ਚੁੱਘ ਨੇ ਕਿਹਾ ਕਿ ਲੋਕਾਂ ਦੀਆਂ ਅੱਖਾਂ ਵਿਚ ਰੋਸ ਹੈ ਅਤੇ ਮਨ ਵਿਚ ਆਕ੍ਰੋਸ਼ ਹੈ। ਅੱਜ ਪੰਜਾਬ ਦੀਆਂ ਮਾਵਾਂ ਆਪਣੇ ਪੁੱਤਰ ਗੁਆ ਰਹੀਆਂ ਹਨ, ਭੈਣਾਂ ਰੱਖੜੀ ਲੈ ਕੇ ਬੈਠੀਆਂ ਹਨ ਪਰ ਜਿਸ ਕਲਾਈ ’ਤੇ ਰੱਖੜੀ ਬੰਨ੍ਹਣੀ ਸੀ, ਉਹ ਭਰਾ ਨਸ਼ੇ ਕਾਰਨ ਇਸ ਦੁਨੀਆ ਵਿੱਚ ਨਹੀਂ ਰਿਹਾ। ਕਈ ਪਰਿਵਾਰਾਂ ਵਿਚ ਛੋਟੇ-ਛੋਟੇ ਬੱਚਿਆਂ ਨੇ ਆਪਣੇ ਪਿਤਾ ਗੁਆ ਦਿੱਤੇ ਹਨ ਅਤੇ ਕਈ ਮਾਵਾਂ ਦੇ ਦੋ-ਦੋ ਪੁੱਤਰ ਨਸ਼ੇ ਦੀ ਭੇਟ ਚੜ੍ਹ ਗਏ ਹਨ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਮੋਢਿਆਂ ਨੂੰ ਬੁੱਢੇ ਮਾਪਿਆਂ ਦਾ ਸਹਾਰਾ ਬਣਨਾ ਸੀ, ਅੱਜ ਉਨ੍ਹਾਂ ਮੋਢਿਆਂ ’ਤੇ ਨੌਜਵਾਨਾਂ ਦੀਆਂ ਅਰਥੀਆਂ ਚੁੱਕੀਆਂ ਜਾ ਰਹੀਆਂ ਹਨ। ਇਹ ਪੰਜਾਬ ਦਾ ਸੰਤਾਪ ਹੈ, ਇਹ ਪੰਜਾਬ ਦਾ ਦਰਦ ਹੈ ਅਤੇ ਇਹ ਪੰਜਾਬ ਦੀ ਅਗਲੀ ਪੀੜ੍ਹੀ ਨੂੰ ਬਚਾਉਣ ਦਾ ਸਵਾਲ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਨੇ ਨਸ਼ਾ ਮੁਕਤ ਪੰਜਾਬ ਲਈ ਪੰਜ ਸੰਕਲਪ ਲਏ ਹਨ। ਪਹਿਲਾ, ਪੰਜਾਬ ਵਿਚ ਨਸ਼ਾ ਲਿਆਉਣ ਵਾਲੇ ਤਸਕਰਾਂ ਅਤੇ ਉਨ੍ਹਾਂ ਦੇ ਨੈੱਟਵਰਕ ਨੂੰ ਜੜ੍ਹ ਤੋਂ ਖ਼ਤਮ ਕਰਨਾ। ਦੂਜਾ, ਨਸ਼ੇ ਦੀ ਪੂਰੀ ਸਪਲਾਈ ਚੇਨ ਨੂੰ ਤੋੜਨਾ। ਤੀਜਾ, ਡਰੱਗ ਮਨੀ ਦੇ ਨੈੱਟਵਰਕ ਨੂੰ ਰੋਕਣਾ ਅਤੇ ਨਸ਼ੇ ਤੋਂ ਆਉਣ ਵਾਲੇ ਗੈਰਕਾਨੂੰਨੀ ਪੈਸੇ ਖ਼ਿਲਾਫ਼ ਕਾਰਵਾਈ ਕਰਨਾ। ਚੌਥਾ, ਨਸ਼ੇ ਦੀ ਗ੍ਰਿਫ਼ਤ ਵਿਚ ਫ਼ਸੇ ਪੰਜਾਬ ਦੇ ਬੱਚਿਆਂ ਅਤੇ ਨੌਜਵਾਨਾਂ ਦਾ ਪ੍ਰਭਾਵਸ਼ਾਲੀ ਪੁਨਰਵਾਸ ਕਰਨਾ। ਪੰਜਵਾਂ, ਪੰਜਾਬ ਦੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ, ਨੌਜਵਾਨਾਂ, ਮਾਵਾਂ ਅਤੇ ਸਮੁੱਚੇ ਸਮਾਜ ਨੂੰ ਨਾਲ ਲੈ ਕੇ ਇਸ ਲੜਾਈ ਨੂੰ ਜਨ ਅੰਦੋਲਨ ਬਣਾਉਣਾ।
ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੇ ਦਲਦਲ ਵਿਚੋਂ ਬਾਹਰ ਕੱਢਣ ਲਈ ਲੋਕਾਂ ਦੇ ਨਾਲ ਮਿਲ ਕੇ ਇਹ ਲੜਾਈ ਲੜੇਗੀ। ਪੰਜਾਬ ਵਿੱਚ ਨਸ਼ਾ ਖ਼ਤਮ ਹੋਵੇਗਾ, ਪੰਜਾਬ ਦੀ ਜਵਾਨੀ ਬਚੇਗੀ ਅਤੇ ਪੰਜਾਬ ਦੀ ਅਗਲੀ ਪੀੜ੍ਹੀ ਅੱਗੇ ਵਧੇਗੀ।
ਇਸ ਮੌਕੇ ਮਾਨਸਾ ਵਿਚ ਨਸ਼ਾ ਮੁਕਤ ਪੰਜਾਬ ਯਾਤਰਾ ਤੋਂ ਵਾਪਸ ਆਉਂਦੇ ਸਮੇਂ ਸੜਕ ਹਾਦਸੇ ਵਿੱਚ ਦਿਹਾਂਤ ਹੋਏ ਭਾਜਪਾ ਕਾਰਕੁਨ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕੀਤੀ ਗਈ।
ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ, ਸਾਬਕਾ ਸੂਬਾ ਪ੍ਰਧਾਨ ਅਵਿਨਾਸ਼ ਰਾਏ ਖੰਨਾ, ਅਨੁਸੂਚਿਤ ਜਾਤੀ ਮੋਰਚਾ ਦੇ ਪ੍ਰਧਾਨ ਸ਼ੀਤਲ ਅੰਗੁਰਾਲ, ਜ਼ਿਲ੍ਹਾ ਪ੍ਰਧਾਨ ਨਿਤਿਨ ਗੁਪਤਾ, ਜ਼ਿਲ੍ਹਾ ਇੰਚਾਰਜ ਸੁਸ਼ੀਲ ਸ਼ਰਮਾ, ਸੂਬਾ ਮੰਤਰੀ ਅਤੇ ਯਾਤਰਾ ਇੰਚਾਰਜ ਰਾਕੇਸ਼ ਸ਼ਰਮਾ, ਯਾਤਰਾ ਇੰਚਾਰਜ ਨਿਪੁਣ ਸ਼ਰਮਾ, ਸਮੇਤ ਕਈ ਭਾਜਪਾ ਆਗੂ ਅਤੇ ਵਰਕਰ ਹਾਜ਼ਰ ਰਹੇ।

Ad Position 22
No active advertisement
ਪਿਛਲੀ ਖ਼ਬਰ ਸ੍ਰੀ ਅਕਾਲ ਤਖਤ ਸਾਹਿਬ ਦੀ ਪਰਿਕਰਮਾ ਵਿਚ ਪੁੱਜਾ ਮੀਰੀ ਪੀਰੀ ਖ਼ਾਲਸਾ ਮਾਰਚ ਅਗਲੀ ਖ਼ਬਰ ਚੋਣ ਕਮਿਸ਼ਨ ਹਮੇਸ਼ਾ ਆਪਸੀ ਸਹਿਮਤੀ ਨਾਲ ਕੰਮ ਨਹੀਂ ਕਰਦਾ ਸੀ - ਪ੍ਰਕਾਸ਼ ਜੋਸ਼ੀ (ਪੱਛਮੀ ਬੰਗਾਲ ਏ.ਆਈ.ਸੀ.ਸੀ. ਇੰਚਾਰਜ)
Ad Position 24