25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਏਸ਼ੀਅਨ ਖੇਡਾਂ 2026 ਵਿਚ ਪੁਰਸ਼ ਅਤੇ ਮਹਿਲਾ ਦੋਵੇਂ ਟੀਮਾਂ ਕਬੱਡੀ ਦੇ ਫਾਈਨਲ ਵਿਚ ਪਹੁੰਚੀਆਂ

ਚੰਡੀਗੜ੍ਹ, 25 ਸਤੰਬਰ- ਏਸ਼ੀਅਨ ਖੇਡਾਂ 2026 ਵਿਚ ਪੁਰਸ਼ ਅਤੇ ਮਹਿਲਾ ਦੋਵੇਂ...

Ad Position 21
No active advertisement
ਅਜੀਤ ਡੈਸਕ 25-09-2026

ਚੰਡੀਗੜ੍ਹ, 25 ਸਤੰਬਰ- ਏਸ਼ੀਅਨ ਖੇਡਾਂ 2026 ਵਿਚ ਪੁਰਸ਼ ਅਤੇ ਮਹਿਲਾ ਦੋਵੇਂ ਟੀਮਾਂ ਕਬੱਡੀ ਦੇ ਫਾਈਨਲ ਵਿਚ ਪਹੁੰਚ ਗਈਆ ਹਨ। ਸ਼ੁੱਕਰਵਾਰ ਦਾ ਦਿਨ ਏਸ਼ੀਆਈ ਖੇਡਾਂ ਵਿਚ ਭਾਰਤ ਦੀਆਂ ਕਬੱਡੀ ਟੀਮਾਂ ਲਈ ਇਕ ਸ਼ਾਨਦਾਰ ਦਿਨ ਸੀ। ਪੁਰਸ਼ ਅਤੇ ਮਹਿਲਾ ਦੋਵੇਂ ਟੀਮਾਂ ਨੇ ਫਾਈਨਲ ਵਿਚ ਜਗਾਂ ਬਣਾ ਲਈ ਹੈ। ਮਹਿਲਾ ਟੀਮ ਨੇ ਸੈਮੀਫਾਈਨਲ ਵਿਚ ਨੇਪਾਲ ਨੂੰ 48-24 ਨਾਲ ਹਰਾ ਕੇ ਦਿਨ ਦੀ ਸ਼ੁਰੂਆਤ ਕੀਤੀ।

ਮੌਜੂਦਾ ਚੈਂਪੀਅਨ ਭਾਰਤ ਨੇ ਅੱਧੇ ਸਮੇਂ ਤੱਕ 31-17 ਦੀ ਬੜ੍ਹਤ ਬਣਾਈ ਰੱਖੀ ਅਤੇ ਆਪਣੀ ਅਜੇਤੂ ਮੁਹਿੰਮ ਜਾਰੀ ਰੱਖੀ। ਪੁਰਸ਼ ਟੀਮ ਨੇ ਫਿਰ ਥਾਈਲੈਂਡ ਨੂੰ 66-28 ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਭਾਰਤੀ ਮਹਿਲਾ ਟੀਮ ਹੁਣ ਲਗਾਤਾਰ ਚੌਥੇ ਏਸ਼ੀਆਈ ਖੇਡਾਂ ਦੇ ਸੋਨ ਤਗਮੇ ਤੋਂ ਸਿਰਫ਼ ਇਕ ਜਿੱਤ ਦੂਰ ਹੈ, ਜਦੋਂ ਕਿ ਪੁਰਸ਼ ਟੀਮ 2023 ਵਿਚ ਜਿੱਤੇ ਗਏ ਖਿਤਾਬ ਦਾ ਬਚਾਅ ਕਰਨ ਦੀ ਕੋਸ਼ਿਸ਼ ਕਰੇਗੀ।

Ad Position 22
No active advertisement
ਪਿਛਲੀ ਖ਼ਬਰ ਦੇਸ਼ ਵਿਚ ਜਿੱਥੇ ਵੀ ਭਾਜਪਾ ਆਈ ਉਥੋਂ ਸਮਾਜਿਕ ਬੁਰਾਈਆਂ ਦੂਰ ਹੋਈਆਂ- ਅਰਜਨ ਰਾਮ ਮੇਘਵਾਲ ਅਗਲੀ ਖ਼ਬਰ ਡਿੱਪੂ ਹੋਲਡਰ 5 ਨੂੰ ਚੰਡੀਗੜ੍ਹ ਵਿਖੇ ਲਾਉਣਗੇ ਧਰਨਾ
Ad Position 24