24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਸਾਬਕਾ ਸਰਪੰਚ ਦੇ ਲੜਕੇ ਵਲੋਂ ਪੁਲਿਸ ਥਾਣੇ ਅੰਦਰ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼

ਧਨੌਲਾ (ਬਰਨਾਲਾ), 24 ਸਤੰਬਰ (ਜਤਿੰਦਰ ਸਿੰਘ ਧਨੌਲਾ) - ਨੇੜਲੇ ਪਿੰਡ ਭੱਠਲਾਂ ਦੇ ਸਾਬਕਾ ਸਰਪੰਚ ਬਲਜਿੰਦਰ ਸਿੰਘ ਪੱਪੂ ਦੇ ਸਪੁੱਤਰ ਜੋਬਨਪ੍ਰੀਤ ਸਿੰਘ ਦੇ ਥਾਣਾ ਧਨੌਲਾ ਅੰਦਰ ਸਪਰੇਅ ਪੀ ਕੇ ਖ਼ੁਦਕੁਸ਼ੀ...

Ad Position 21
No active advertisement
ਅਜੀਤ ਡੈਸਕ 24-09-2026

ਧਨੌਲਾ (ਬਰਨਾਲਾ), 24 ਸਤੰਬਰ (ਜਤਿੰਦਰ ਸਿੰਘ ਧਨੌਲਾ) -  ਨੇੜਲੇ ਪਿੰਡ ਭੱਠਲਾਂ ਦੇ ਸਾਬਕਾ ਸਰਪੰਚ ਬਲਜਿੰਦਰ ਸਿੰਘ ਪੱਪੂ ਦੇ ਸਪੁੱਤਰ ਜੋਬਨਪ੍ਰੀਤ ਸਿੰਘ ਵਲੋਂ ਥਾਣਾ ਧਨੌਲਾ ਅੰਦਰ ਸਪਰੇਅ ਪੀ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਧਨੌਲਾ ਅੰਦਰ ਭਰੇ ਮਨ ਨਾਲ ਵੀਡੀਓ ਜਾਰੀ ਕਰਦਿਆਂ ਜੋਬਨਪ੍ਰੀਤ ਸਿੰਘ ਨੇ ਆਖਿਆ ਕਿ ਪੰਜਾਬ ਪੁਲਿਸ ਦੇ ਧਨੌਲਾ ਥਾਣੇ ਵਿਚ ਤਾਇਨਾਤ ਦੋ ਕਰਮਚਾਰੀਆਂ ਅਤੇ ਇਕ ਮਾਲ ਮਹਿਕਮੇ ਦੇ ਪਟਵਾਰੀ ਨੇ ਉਸ ਨੂੰ ਮਰਨ ਲਈ ਮਜ਼ਬੂਰ ਕਰ ਦਿੱਤਾ। ਵੀਡੀਓ ਵਿਚ ਉਸਨੇ ਆਖਿਆ ਕਿ 17 ਦਿਨ ਪਹਿਲਾਂ ਉਸ ਦੀ ਸਵਿਫਟ ਕਾਰ ਸਰਕਟ ਸ਼ਾਟ ਹੋਣ ਕਾਰਨ ਸੜ ਗਈ ਸੀ, ਜਿਸ ਸਬੰਧੀ ਉਹ ਲਗਾਤਾਰ ਥਾਣਾ ਧਨੌਲਾ ਡੀ.ਡੀ.ਆਰ. ਲੈਣ ਲਈ ਗੇੜੇ ਕੱਟ ਰਿਹਾ ਹੈ ਅਤੇ ਉਸ ਤੋਂ 10 ਹਜ਼ਾਰ, ਕਦੇ ਪੰਜ ਹਜ਼ਾਰ ਦੀ ਰਿਸ਼ਵਤ ਮੰਗੀ ਜਾ ਰਹੀ ਹੈ। ਉਸ ਨੇ ਆਖਿਆ ਕਿ ਇਕ ਕਰਮਚਾਰੀ ਨੇ ਤਾਂ ਇੱਥੋਂ ਤੱਕ ਆਖਿਆ ਕਿ ਜੇ ਕਿਸੇ ਕਾਰਨ ਉਹ ਡੀ.ਡੀ.ਆਰ. ਦਰਜ ਕਰਵਾਉਣ ਵਿਚ ਸਫਲ ਵੀ ਹੋਇਆ ਤਾਂ ਸਰਵੇਅਰ ਨੂੰ ਉਹ ਖ਼ੁਦ ਦੱਸ ਕੇ ਇਸ ਗੱਲ ਨੂੰ ਰੱਦ ਕਰਵਾ ਦੇਵੇਗਾ। ਆਪਣੀ ਵੀਡੀਓ ਵਿਚ ਉਸਨੇ ਬਾਲੀਆਂ ਪਿੰਡ ਦੇ 14 ਵਿੱਘੇ ਅਤੇ 11 ਵਿੱਘੇ ਜ਼ਮੀਨ ਦੇ ਰਕਬੇ ਨੂੰ ਲੈ ਕੇ ਨਿਸ਼ਾਨਾ ਸਾਧਦਿਆਂ ਇਕ ਪਟਵਾਰੀ ਵਲੋਂ ਕਥਿਤ ਗੰਢ ਤੁੱਪ ਕਰਕੇ ਜ਼ਮੀਨ ਦੀ ਗਿਰਦਾਵਰੀ ਕਿਸੇ ਹੋਰ ਧਿਰ ਦੇ ਨਾ ਕਰ ਦੇਣ ਦਾ ਦੋਸ਼ ਵੀ ਲਗਾਇਆ ਹੈ। ਉਸਨੇ ਆਖਿਆ ਕਿ ਤਿੰਨਾਂ ਅਧਿਕਾਰੀਆਂ ਤੋਂ ਅੱਕ ਕੇ ਆਖ਼ਰ ਉਸ ਨੂੰ ਆਪਣੇ ਜੀਵਨ ਲੀਲ੍ਹਾ ਸਮਾਪਤ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ ਅਤੇ ਇਸੇ ਏਵਜ਼ ਵਿਚ ਉਸ ਨੇ ਥਾਣਾ ਧਨੌਲਾ ਅੰਦਰ ਬੈਠ ਕੇ ਸਪਰੇਅ ਪੀ ਲਈ। ਦੋਸ਼ ਲਾਉਂਦੇ ਉਸ ਨੇ ਇੱਥੋਂ ਤੱਕ ਵੀ ਆਖਿਆ ਕਿ ਸਰਕਾਰ ਭ੍ਰਿਸ਼ਟਾਚਾਰ ਮੁਕਾਉਣ ਦੇ ਦਾਅਵੇ ਕਰ ਰਹੀ ਹੈ ਜਦਕਿ ਭ੍ਰਿਸ਼ਟਾਚਾਰ ਨੇ ਲੋਕਾਂ ਦਾ ਜਿਉਣਾ ਦੁੱਭਰ ਕਰ ਰੱਖਿਆ ਹੈ। ਪੀੜਤ ਨੂੰ ਤੁਰੰਤ ਬੀ.ਐਮ.ਸੀ. ਬਰਨਾਲਾ ਇਲਾਜ਼ ਲਈ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ਼ ਜਾਰੀ ਹੈ। 

Ad Position 22
No active advertisement
ਪਿਛਲੀ ਖ਼ਬਰ ਮੀਰੀ ਪੀਰੀ ਖ਼ਾਲਸਾ ਮਾਰਚ ਜੈਕਾਰਿਆਂ ਦੀ ਗੂੰਜ ਵਿਚ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਤੋਂ ਰਵਾਨਾ ਅਗਲੀ ਖ਼ਬਰ ਈ.ਡੀ. ਦੀ ਕੀਤੀ ਜਾ ਰਹੀ ਹੈ ਦੁਰਵਰਤੋਂ- ਮੰਤਰੀ ਹਰਪਾਲ ਸਿੰਘ ਚੀਮਾ
Ad Position 24