20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਜੰਡਿਆਲਾ ਵਿਚ ਚੈਕਿੰਗ ਦੌਰਾਨ ਪੁਲਿਸ ’ਤੇ ਫਾਇਰਿੰਗ

ਜੰਡਿਆਲਾ ਮੰਜਕੀ, (ਜਲੰਧਰ), 20 ਸਤੰਬਰ (ਸੁਰਜੀਤ ਸਿੰਘ ਜੰਡਿਆਲਾ)- ਸਥਾਨਕ ਪੁਲਿਸ ਚੌਂਕੀ ਦੇ ਮੁਲਾਜ਼ਮਾਂ ਵਲੋਂ ਜਲੰਧਰ ਚੌਂਕ ਵਿਚ ਕੀਤੀ ਗਈ ਨਾਕਾਬੰਦੀ ਦੌਰਾਨ ਜਦੋਂ ਅੱਧੀ ਰਾਤ ਨੂੰ ਫਗਵਾੜਾ ਸਾਈਡ ਤੋਂ ਆਈ ਕਾਲੇ ਰੰਗ ਦੀ ਗੱਡੀ ਨੰਬਰ ਪੀ.ਬੀ.08-ਜੀ.ਬੀ.1101 ਸਕਾਰਪੀਓ ਨੂੰ ਰੋਕ ਕੇ ਡਰਾਈਵਿੰਗ ਲਇਲੈਂਸ ਸੰਬੰਧੀ ਪੁੱਛਿਆ ਗਿਆ ਤਾਂ ਡਰਾਈਵਿੰਗ ਸੀਟ ’ਤੇ ਨਾਲ ਬੈਠੇ ਵਿਅਕਤੀ ਨੇ ਪਿਸਟਲ ਕੱਢ ਲਈ।

Ad Position 21
No active advertisement
ਅਜੀਤ ਡੈਸਕ 20-09-2026

ਜੰਡਿਆਲਾ ਮੰਜਕੀ, (ਜਲੰਧਰ), 20 ਸਤੰਬਰ (ਸੁਰਜੀਤ ਸਿੰਘ ਜੰਡਿਆਲਾ)- ਸਥਾਨਕ ਪੁਲਿਸ ਚੌਂਕੀ ਦੇ ਮੁਲਾਜ਼ਮਾਂ ਵਲੋਂ ਜਲੰਧਰ ਚੌਂਕ ਵਿਚ ਕੀਤੀ ਗਈ ਨਾਕਾਬੰਦੀ ਦੌਰਾਨ ਜਦੋਂ ਅੱਧੀ ਰਾਤ ਨੂੰ ਫਗਵਾੜਾ ਸਾਈਡ ਤੋਂ ਆਈ ਕਾਲੇ ਰੰਗ ਦੀ ਗੱਡੀ ਨੰਬਰ ਪੀ.ਬੀ.08-ਜੀ.ਬੀ.1101 ਸਕਾਰਪੀਓ ਨੂੰ ਰੋਕ ਕੇ ਡਰਾਈਵਿੰਗ ਲਇਲੈਂਸ ਸੰਬੰਧੀ ਪੁੱਛਿਆ ਗਿਆ ਤਾਂ ਡਰਾਈਵਿੰਗ ਸੀਟ ’ਤੇ ਨਾਲ ਬੈਠੇ ਵਿਅਕਤੀ ਨੇ ਪਿਸਟਲ ਕੱਢ ਲਈ। ਚੌਂਕੀ ਇੰਚਾਰਜ ਜੰਡਿਆਲਾ ਨਰਿੰਦਰ ਮੋਹਨ ਨੇ ਦੱਸਿਆ ਕਿ ਮੇਰੇ ਵਲੋਂ ਆਈ.ਡੀ. ਮੰਗਣ ’ਤੇ ਡਰਾਈਵਰ ਦੇ ਨਾਲ ਬੈਠੇ ਵਿਅਕਤੀ ਨੇ ਪਿਸਤੌਲ ਕੱਢਿਆ ਤੇ ਮੈਨੂੰ ਮਾਰਨ ਦੀ ਨੀਅਤ ਨਾਲ ਮੇਰੇ ਉੱਪਰ ਫਾਇਰ ਕਰਨ ਲੱਗਾ, ਜਿਸ ’ਤੇ ਮੈਂ ਉਸਦੀ ਸੱਜੀ ਬਾਂਹ ਨੂੰ ਫੜ ਕੇ ਇੱਕਦਮ ਸਾਈਡ ’ਤੇ ਕੀਤਾ ਤਾਂ ਉਸ ਨੇ ਪਿਸਟਲ ਵਿਚੋਂ ਦੋ ਫਾਇਰ ਕਰ ਦਿੱਤੇ, ਜੋ ਸਾਹਮਣੇ ਨਾਨ ਬਣਾਉਣ ਵਾਲੇ ਦੀ ਕੰਧ ਵਿਚ ਲੱਗੇ।

ਉਨ੍ਹਾਂ ਦੱਸਿਆ ਕਿ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਹਮਲਾਵਰ ਨੂੰ ਕਾਬੂ ਕਰਕੇ ਉਸ ਦਾ ਪਿਸਟਲ ਵੀ ਫੜ੍ਹ ਲਿਆ ਗਿਆ। ਉਸ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਮਨੀ ਸ਼ੋਕਰ ਪੁੱਤਰ ਜਸਵਿੰਦਰ ਸਿੰਘ ਵਾਸੀ ਅੱਟੀ, ਥਾਣਾ ਫਿਲੌਰ ਵਜੋਂ ਹੋਈ। ਡਰਾਈਵਰ ਸੀਟ ’ਤੇ ਬੈਠੇ ਲੜਕੇ ਨੇ ਆਪਣਾ ਨਾਮ ਦਿਲਪ੍ਰੀਤ ਸਿੰਘ ਪੁੱਤਰ ਗੁਰਨੇਜ ਸਿੰਘ ਵਾਸੀ ਪਿੰਡ ਧਰਮ ਸਿੰਘ ਵਾਲਾ, ਥਾਣਾ ਫਤਿਹਗੜ੍ਹ ਸਾਹਿਬ ਦੱਸਿਆ। ਬਰਾਮਦ ਪਿਸਟਲ ਦੇ ਲਾਈਸੈਂਸ ਸੰਬੰਧੀ ਪੁੱਛੇ ਜਾਣ ’ਤੇ ਉਹ ਕੋਈ ਅਸਲਾ ਲਾਇਸੰਸ ਪੇਸ਼ ਨਹੀਂ ਕਰ ਸਕੇ। ਬਰਾਮਦ ਕੀਤੇ ਗਏ ਵਿਦੇਸ਼ੀ ਪਿਸਟਲ ਵਿਚੋਂ ਮੈਗਜ਼ੀਨ ਚੈੱਕ ਕਰਨ ’ਤੇ ਉਸ ਵਿਚੋਂ ਤਿੰਨ ਜ਼ਿੰਦਾ ਰਾਊਂਡ ਅਤੇ ਦੋ ਚੱਲੇ ਹੋਏ ਖੋਲ ਬਰਾਮਦ ਹੋਏ। ਕਾਬੂ ਕੀਤੇ ਉਕਤ ਵਿਅਕਤੀਆਂ ਖਿਲਾਫ਼ ਥਾਣਾ ਸਦਰ ਜਲੰਧਰ ਵਿਚ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ।।

Ad Position 22
No active advertisement
ਪਿਛਲੀ ਖ਼ਬਰ ਏਸ਼ੀਆਈ ਖ਼ੇਡਾਂ: ਭਾਰਤ ਦੀ ਏਲਾਵੇਨਿਲ ਵਾਲਾਰਿਵਾਨ ਨੇ ਨਿਸ਼ਾਨੇਬਾਜ਼ੀ ’ਚ ਜਿੱਤਿਆ ਦੂਸਰਾ ਚਾਂਦੀ ਦਾ ਤਗਮਾ ਅਗਲੀ ਖ਼ਬਰ ਪੰਜ ਸਿੰਘ ਸਾਹਿਬਾਨ ਦੀ ਹੰਗਾਮੀ ਇਕੱਤਰਤਾ ਜਾਰੀ - ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਜਾਰੀ ਹੋਵੇਗਾ ਕੋਈ ਅਹਿਮ ਆਦ...
Ad Position 24