19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਕੰਪਨੀ ਦੇ ਐੱਮ.ਡੀ. ਦੀ ਪਛਾਣ ਬਣਾ ਕੇ 1.96 ਕਰੋੜ ਰੁਪਏ ਦੀ ਠੱਗੀ ਕਰਨ ਦੇ ਮਾਮਲੇ 3 ਹੋਰ ਮੁਲਜ਼ਮ ਗ੍ਰਿਫ਼ਤਾਰ

ਚੰਡੀਗੜ੍ਹ, 19 ਸਤੰਬਰ (ਕਪਿਲ ਵਧਵਾ) - ਮਨੀਮਾਜਰਾ ਅਧਾਰਤ ਇਕ ਫਾਰਮਾਸਿਊਟੀਕਲ ਕੰਪਨੀ ਨਾਲ ਵਟ੍ਹਸਐਪ ਰਾਹੀਂ ਕੰਪਨੀ ਦੇ ਐੱਮ.ਡੀ. ਦੀ ਪਛਾਣ ਬਣਾ ਕੇ 1.96 ਕਰੋੜ ਰੁਪਏ...

Ad Position 21
No active advertisement
ਅਜੀਤ ਡੈਸਕ 19-09-2026

ਚੰਡੀਗੜ੍ਹ, 19 ਸਤੰਬਰ (ਕਪਿਲ ਵਧਵਾ) - ਮਨੀਮਾਜਰਾ ਅਧਾਰਤ ਇਕ ਫਾਰਮਾਸਿਊਟੀਕਲ ਕੰਪਨੀ ਨਾਲ ਵਟ੍ਹਸਐਪ ਰਾਹੀਂ ਕੰਪਨੀ ਦੇ ਐੱਮ.ਡੀ. ਦੀ ਪਛਾਣ ਬਣਾ ਕੇ 1.96 ਕਰੋੜ ਰੁਪਏ ਦੀ ਠੱਗੀ ਕਰਨ ਦੇ ਮਾਮਲੇ ’ਚ ਸਾਈਬਰ ਕ੍ਰਾਈਮ ਥਾਣਾ ਪੁਲਿਸ ਨੇ 3 ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਅੰਕਿਤ ਕੁਮਾਰ, ਉੱਜਵਲ ਤਿਆਗੀ ਅਤੇ ਨਿਤੇਸ਼ ਵਜੋਂ ਹੋਈ ਹੈ। ਇਸ ਮਾਮਲੇ ’ਚ ਇਸ ਤੋਂ ਪਹਿਲਾਂ 17 ਅਗਸਤ ਨੂੰ ਦਿਨੇਸ਼ ਭਾਟੀ ਉਰਫ਼ ਅਰਵਿੰਦ ਚੌਧਰੀ ਅਤੇ ਕੁਲਦੀਪ ਉਰਫ਼ ਬੰਟੂ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਸੰਬੰਧੀ ਸਾਈਬਰ ਕ੍ਰਾਈਮ ਥਾਣੇ ’ਚ 17 ਅਪ੍ਰੈਲ 2026 ਨੂੰ ਮਾਮਲਾ ਦਰਜ ਕੀਤਾ ਗਿਆ ਸੀ।  ਪੁਲਿਸ ਅਨੁਸਾਰ ਕੰਪਨੀ ਦੇ ਅਕਾਊਂਟ ਅਧਿਕਾਰੀ ਮਹਿਲਾ ਨੂੰ ਵਟ੍ਹਸਐਪ ’ਤੇ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਦੀ ਤਸਵੀਰ ਵਾਲੇ ਪ੍ਰੋਫਾਈਲ ਤੋਂ ਸੰਪਰਕ ਕੀਤਾ ਗਿਆ ਅਤੇ ਉਸ ਨੂੰ ਇਕ ਬੈਂਕ ਖਾਤੇ ’ਚ 1.96 ਕਰੋੜ ਰੁਪਏ ਟਰਾਂਸਫਰ ਕਰਨ ਲਈ ਕਿਹਾ ਗਿਆ। ਇਸ ਤਰ੍ਹਾਂ ਕੰਪਨੀ ਦੇ ਖਾਤੇ ’ਚੋਂ ਰਕਮ ਟਰਾਂਸਫਰ ਕਰਵਾ ਲਈ ਗਈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਅੰਕਿਤ ਕੁਮਾਰ ਨੇ ਕਥਿਤ ਤੌਰ ’ਤੇ ਆਪਣਾ ਬੈਂਕ ਖਾਤਾ ਠੱਗਾਂ ਨੂੰ ਮੁਹੱਈਆ ਕਰਵਾਇਆ, ਜਿਸ ’ਚੋਂ 3.50 ਲੱਖ ਰੁਪਏ ਕਢਵਾ ਕੇ ਕਮਿਸ਼ਨ ਦੇ ਬਦਲੇ ਠੱਗਾਂ ਨੂੰ ਦਿੱਤੇ ਗਏ। ਉੱਜਵਲ ਤਿਆਗੀ ਅਤੇ ਨਿਤੇਸ਼ ’ਤੇ ਵੀ ਬੈਂਕ ਖਾਤੇ ਮੁਹੱਈਆ ਕਰਵਾਉਣ ਅਤੇ ਰਕਮ ਕਢਵਾ ਕੇ ਠੱਗਾਂ ਤੱਕ ਪਹੁੰਚਾਉਣ ’ਚ ਭੂਮਿਕਾ ਨਿਭਾਉਣ ਦੇ ਦੋਸ਼ ਹਨ। ਪੁਲਿਸ ਨੇ ਮੁਲਜ਼ਮਾਂ ਕੋਲੋਂ 3 ਮੋਬਾਈਲ ਫੋਨ, 3 ਸਿਮ ਕਾਰਡ, ਇਕ ਚੈੱਕ ਬੁੱਕ, ਇਕ ਪਾਸਬੁੱਕ ਅਤੇ ਇਕ ਡੈਬਿਟ ਕਾਰਡ ਬਰਾਮਦ ਕੀਤਾ ਹੈ।

Ad Position 22
No active advertisement
ਪਿਛਲੀ ਖ਼ਬਰ ਵਿਵਸਥਾ ਨੂੰ ਵਿਦਿਆਰਥੀਆਂ ਤੋਂ ਖਤਰਾ, ਇਸੇ ਲਈ ਵਿਵਸਥਾ ਨੂੰ ਵਿਦਿਆਰਥੀ ਨਹੀਂ ਚਾਹੀਦੇ - 'ਛਾਤਰਾਂ ਕੀ ਗੂੰਜ' ਪ੍ਰੋਗਰਾਮ... ਅਗਲੀ ਖ਼ਬਰ ਮਾਨਸਾ ਤੋਂ ਟਿਕਟ ਦੇ ਦਾਅਵੇਦਾਰ ਕਾਂਗਰਸੀ ਆਗੂ ਵਿੱਕੀ ਨੂੰ ਬੰਬੀਹਾ ਗੈਂਗ ਵਲੋਂ ਪਰਿਵਾਰ ਸਮੇਤ ਮਾਰਨ ਦੀ ਧਮਕੀ
Ad Position 24