04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਦਰਦਨਾਕ ਸੜਕ ਹਾਦਸੇ ਚ ਇਕ ਨੌਜਵਾਨ ਦੀ ਮੌਤ, ਇਕ ਗੰਭੀਰ ਜ਼ਖ਼ਮੀ

ਕਟਾਰੀਆਂ (ਨਵਾਂਸ਼ਹਿਰ), 16 ਸਤੰਬਰ (ਪ੍ਰੇਮੀ ਸੰਧਵਾਂ) - ਨਵਾਂਸ਼ਹਿਰ ਜ਼ਿਲ੍ਹੇ ਦੇ ਅਧੀਨ ਪੈਂਦੇ ਪਿੰਡ ਸੰਧਵਾਂ ਦੇ ਬੱਸ ਸਟੈਂਡ 'ਤੇ ਵਾਪਰੇ ਦਰਦਨਾਕ ਸੜਕ ਹਾਦਸੇ ਚ ਨੌਜਵਾਨ ਪੰਕਜ ਹੀਰਾ...

Ad Position 21
No active advertisement
ਅਜੀਤ ਡੈਸਕ 16-09-2026

ਕਟਾਰੀਆਂ (ਨਵਾਂਸ਼ਹਿਰ), 16 ਸਤੰਬਰ (ਪ੍ਰੇਮੀ ਸੰਧਵਾਂ)  - ਨਵਾਂਸ਼ਹਿਰ ਜ਼ਿਲ੍ਹੇ ਦੇ ਅਧੀਨ  ਪੈਂਦੇ ਪਿੰਡ ਸੰਧਵਾਂ ਦੇ ਬੱਸ ਸਟੈਂਡ 'ਤੇ ਵਾਪਰੇ ਦਰਦਨਾਕ ਸੜਕ ਹਾਦਸੇ ਚ ਨੌਜਵਾਨ ਪੰਕਜ ਹੀਰਾ ਪੁੱਤਰ  ਡਾ. ਜਿੰਦਰ ਪਾਲ ਹੀਰਾ ਵਾਸੀ ਸੰਧਵਾਂ ਦੀ ਮੌਤ ਤੇ ਉਸ ਦਾ ਦੋਸਤ ਰਮਨ ਪੁਤਰ ਚਰਨਜੀਤ ਵਾਸੀ ਸੰਧਵਾਂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।  ਲੋਕਾਂ ਨੇ ਦੱਸਿਆ ਕਿ ਉਕਤ ਨੌਜਵਾਨ ਘਰੋਂ ਰੋਟੀ ਖਾਣ ਉਪਰੰਤ ਮੁੜ ਕਟਾਰੀਆਂ ਸਾਈਡ ਨੂੰ ਜਾ ਰਹੇ ਸਨ  ਤੇ ਜਦੋੰ ਉਹ ਸੰਧਵਾਂ ਬੱਸ ਸਟੈਂਡ   ਪਹੁੰਚੇ ਤਾਂ ਉਹ ਮੁੜ  ਵਾਪਸ ਮੁੜੇ ਤਾਂ ਘਬਰਾਹਟ ਵਿਚ ਆ ਕੇ ਅਚਾਨਕ ਮੋਟਰਸਾਈਕਲ ਦਾ ਸੰਤੁਲਨ ਗੁਆ ਬੈਠੇ । ਇਸ ਕਾਰਨ ਮੋਟਰਸਾਈਕਲ ਸੰਧਵਾਂ ਦੇ ਬਸ ਸਟੈਂਡ ਦੇ ਪਕੇ ਬਣੇ ਥੜੇ ਵਿਚ  ਜਾ ਟਕਰਾਇਆ। ਸਿੱਟੇ  ਵਜੋਂ ਪੰਕਜ ਹੀਰਾ ਦੀ ਮੌਤ ਹੋ ਗਈ, ਜਦ ਕਿ ਗੰਭੀਰ ਰੂਪ ਵਿਚ ਫੱਟੜ ਹੋਏ  ਰਮਨ ਦਾ ਇਲਾਜ ਚੱਲ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਬਿਜਲੀ ਕੱਟਾਂ ਨੂੰ ਲੈ ਕੇ ਅਕਾਲੀ ਆਗੂਆਂ ਨੇ ਜਤਾਇਆ ਰੋਸ ਅਗਲੀ ਖ਼ਬਰ ਪਟਵਾਰੀਆਂ ਵਲੋਂ ਧਰਨਾ ਦੇ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
Ad Position 24