16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਮੁਹਾਲੀ ਤੇ ਪਟਿਆਲਾ ’ਚ ਈਡੀ ਦੀ ਵੱਡੀ ਕਾਰਵਾਈ, ਡੇਰਾਬੱਸੀ ਤੱਕ ਜੁੜੇ ਤਾਰ

ਐੱਸ. ਏ. ਐੱਸ. ਨਗਰ, 16 (ਕਪਿਲ ਵਧਵਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵਲੋਂ ਅੱਜ ਤੜਕਸਾਰ ਮੁਹਾਲੀ ਅਤੇ ਪਟਿਆਲਾ ਵਿਚ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ...

Ad Position 21
repet_subhas-goyals [Copy P29]
ਅਜੀਤ ਡੈਸਕ 16-09-2026

ਐੱਸ. ਏ. ਐੱਸ. ਨਗਰ, 16 (ਕਪਿਲ ਵਧਵਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵਲੋਂ ਅੱਜ ਤੜਕਸਾਰ ਮੁਹਾਲੀ ਅਤੇ ਪਟਿਆਲਾ ਵਿਚ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ।ਮੁਹਾਲੀ ਦੇ ਆਈ.ਟੀ. ਸਿਟੀ, ਸੈਕਟਰ-82ਏ ਸਥਿਤ ਪਲਾਟ ਨੰਬਰ 2010 ਵਿਖੇ ਈਡੀ ਦੀ ਟੀਮ ਵਲੋਂ ਕਾਰਵਾਈ ਕੀਤੇ ਜਾਣ ਦੀ ਜਾਣਕਾਰੀ ਹੈ। ਇਸੇ ਤਰ੍ਹਾਂ ਪਟਿਆਲਾ ਦੇ ਅਰਬਨ ਅਸਟੇਟ ਫੇਜ਼-2 ਕਮਰਸ਼ੀਅਲ ਮਾਰਕੀਟ ਵਿਚ ਸ਼ੋਅਰੂਮ ਨੰਬਰ 8, 9 ਅਤੇ 10 ਨੂੰ ਵੀ ਜਾਂਚ ਦੇ ਘੇਰੇ ਵਿਚ ਲਏ ਜਾਣ ਦੀ ਸੂਚਨਾ ਹੈ। ਮੁੱਢਲੀ ਜਾਣਕਾਰੀ ਮੁਤਾਬਕ ਮਾਮਲੇ ਦੇ ਤਾਰ ਆਈ. ਪੀ. ਐੱਸ ਅਧਿਕਾਰੀ, ਕੁਝ ਕਾਰੋਬਾਰੀ ਅਦਾਰਿਆਂ ਅਤੇ ਡੇਰਾਬੱਸੀ ਨਾਲ ਵੀ ਜੁੜਦੇ ਦੱਸੇ ਜਾ ਰਹੇ ਹਨ। ਹਾਲਾਂਕਿ ਈਡੀ ਦੀ ਕਾਰਵਾਈ ਸੰਬੰਧੀ ਅਧਿਕਾਰਤ ਤੌਰ ’ਤੇ ਵਿਸਥਾਰਤ ਜਾਣਕਾਰੀ ਦੀ ਉਡੀਕ ਹੈ।

Ad Position 22
No active advertisement
ਪਿਛਲੀ ਖ਼ਬਰ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਲੈ ਕੇ ਭਾਜਪਾ ਵਲੋਂ ਸ਼ਿਵ ਕੁਮਾਰ ਸੋਨੀ ਜ਼ਿਲ੍ਹਾ ਤਰਨਤਾਰਨ ਦਾ ਇੰਚਾਰਜ ਨਿਯੁਕਤ ਅਗਲੀ ਖ਼ਬਰ ਰੈਸਟੋਰੈਂਟ ਨੂੰ ਲੱਗੀ ਭਿਆਨਕ ਅੱਗ, 50 ਲੱਖ ਦੇ ਕਰੀਬ ਨੁਕਸਾਨ
Ad Position 24