ਸ਼ਿਮਲਾ, 16 ਸਤੰਬਰ - ਕਿਸ਼ਾਊ ਡੈਮ ਬਾਰੇ ਸਮਝੌਤੇ (ਐਮਓਯੂ) 'ਤੇ ਵਿਰੋਧੀ ਧਿਰ ਦੇ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕਿਹਾ, "... ਕਿਸ਼ਾਊ ਡੈਮ ਪ੍ਰੋਜੈਕਟ ਲਈ ਸਮਝੌਤਿਆਂ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਂਦੀ ਜਾਵੇਗੀ; ਪ੍ਰਧਾਨ ਮੰਤਰੀ ਦਫ਼ਤਰ ਇਸ ਨੂੰ ਜਲਦੀ ਪੂਰਾ ਕਰਨ 'ਤੇ ਜ਼ੋਰ ਦੇ ਰਿਹਾ ਹੈ। ਇਸ ਪ੍ਰੋਜੈਕਟ ਤੋਂ ਦਿੱਲੀ ਅਤੇ ਰਾਜਸਥਾਨ ਵਰਗੇ ਪਾਣੀ ਦੀ ਕਮੀ ਵਾਲੇ ਰਾਜਾਂ ਨੂੰ ਲਾਭ ਮਿਲਣ ਦੀ ਉਮੀਦ ਹੈ... ਪ੍ਰੋਜੈਕਟ ਦੀ ਲਾਗਤ ਵਧ ਗਈ ਹੈ ਅਤੇ ਇਸ ਦਾ ਵੱਡਾ ਹਿੱਸਾ ਕੇਂਦਰ ਸਰਕਾਰ ਚੁੱਕ ਰਹੀ ਹੈ। ਮੈਂ ਇਹ ਬਿਲਕੁਲ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਕੇਂਦਰ ਸਰਕਾਰ ਇਸ ਪ੍ਰੋਜੈਕਟ ਨੂੰ ਹੱਥ ਵਿਚ ਲੈ ਕੇ ਇਸਨੂੰ ਜਲਦੀ ਪੂਰਾ ਕਰਨਾ ਚਾਹੁੰਦੀ ਸੀ। ਅਸਲ ਮਸਲਾ ਸਿਰਫ਼ ਇਹ ਸੀ ਕਿ ਹਿਮਾਚਲ ਪ੍ਰਦੇਸ਼ ਵਲੋਂ ਇਸ ਵਿਚ ਦੇਰੀ ਕੀਤੀ ਜਾ ਰਹੀ ਸੀ..."।
ਤਾਜ਼ਾ ਖ਼ਬਰਾਂ
Free
ਹਿਮਾਚਲ ਪ੍ਰਦੇਸ਼ ਵਲੋਂ ਕਿਸ਼ਾਊ ਡੈਮ ਪ੍ਰੋਜੈਕਟ ਵਿਚ ਕੀਤੀ ਜਾ ਰਹੀ ਸੀ ਦੇਰੀ - ਜੈ ਰਾਮ ਠਾਕੁਰ
ਸ਼ਿਮਲਾ, 16 ਸਤੰਬਰ - ਕਿਸ਼ਾਊ ਡੈਮ ਬਾਰੇ ਸਮਝੌਤੇ (ਐਮਓਯੂ) 'ਤੇ ਵਿਰੋਧੀ ਧਿਰ ਦੇ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕਿਹਾ, "... ਕਿਸ਼ਾਊ ਡੈਮ ਪ੍ਰੋਜੈਕਟ...
ਅਜੀਤ ਡੈਸਕ
16-09-2026