ਮੋਹਾਲੀ, 4 ਨਵੰਬਰ (ਤਰਵਿੰਦਰ ਬੈਨੀਪਾਲ)- ਮੁਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਵਿਖੇ ਖੇਡੇ ਗਏ ਪਹਿਲੇ ਹਾਕੀ ਮੁਕਾਬਲੇ ਵਿਚ ਚੀਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬੰਗਲਾਦੇਸ਼ ਨੂੰ 3-1 ਨਾਲ ਮਾਤ ਦਿੱਤੀ।
ਮੈਚ ਦੀ ਸ਼ੁਰੂਆਤ ਤੋਂ ਹੀ ਚੀਨੀ ਖਿਡਾਰੀਆਂ ਨੇ ਹਮਲਾਵਰ ਖੇਡ ਦਾ ਪ੍ਰਦਰਸ਼ਨ ਕੀਤਾ। ਪਹਿਲੇ ਕੁਆਰਟਰ ਦੇ ਪੰਜਵੇਂ ਮਿੰਟ ਵਿਚ ਚੀਨ ਨੇ ਗੋਲ ਦਾਗ ਕੇ 1-0 ਦੀ ਬੜ੍ਹਤ ਬਣਾ ਲਈ ਅਤੇ ਮੈਚ 'ਤੇ ਆਪਣੀ ਪਕੜ ਮਜ਼ਬੂਤ ਕਰ ਲਈ।
ਮੁਕਾਬਲੇ ਦੀ ਸ਼ੁਰੂਆਤ ਤੋਂ ਪਹਿਲਾਂ ਦੋਵਾਂ ਦੇਸ਼ਾਂ ਦੇ ਰਾਸ਼ਟਰੀ ਗੀਤ ਗਾਏ ਗਏ। ਇਸ ਤੋਂ ਬਾਅਦ ਮੈਦਾਨ ਵਿਚ ਉਤਰੀ ਚੀਨੀ ਟੀਮ ਨੇ ਬੰਗਲਾਦੇਸ਼ 'ਤੇ ਲਗਾਤਾਰ ਦਬਾਅ ਬਣਾਈ ਰੱਖਿਆ।
ਪਹਿਲਾ ਗੋਲ ਖਾਣ ਤੋਂ ਬਾਅਦ ਬੰਗਲਾਦੇਸ਼ ਦੀ ਟੀਮ ਨੇ ਵੀ ਵਾਪਸੀ ਲਈ ਹਮਲਾਵਰ ਰਣਨੀਤੀ ਅਪਣਾਈ ਅਤੇ ਗੋਲ ਕਰਨ ਦੇ ਕਈ ਯਤਨ ਕੀਤੇ। ਇਸ ਦੌਰਾਨ ਟੀਮ ਨੂੰ ਚਾਰ ਪੈਨਲਟੀ ਕਾਰਨਰ ਵੀ ਮਿਲੇ, ਪਰ ਬੰਗਲਾਦੇਸ਼ ਦੇ ਖਿਡਾਰੀ ਇਨ੍ਹਾਂ ਮੌਕਿਆਂ ਨੂੰ ਗੋਲ ਵਿਚ ਤਬਦੀਲ ਕਰਨ ਵਿਚ ਨਾਕਾਮ ਰਹੇ।
ਅਖੀਰ ਵਿਚ ਚੀਨ ਨੇ 3-1 ਨਾਲ ਜਿੱਤ ਦਰਜ ਕਰਕੇ ਮੁਕਾਬਲਾ ਆਪਣੇ ਨਾਮ ਕਰ ਲਿਆ।