15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਸ਼ਹੀਦ ਫੌਜੀ ਲਵਪ੍ਰੀਤ ਸਿੰਘ ਦਾ ਸ਼ਰਧਾਂਜਲੀ ਸਮਾਗਮ ਅਤੇ ਅੰਤਿਮ ਅਰਦਾਸ ਕਰਵਾਈ ਗਈ

ਰਾਮਾ ਮੰਡੀ (ਬਠਿੰਡਾ), 15 ਸਤੰਬਰ (ਗੁਰਪ੍ਰੀਤ ਸਿੰਘ ਅਰੋੜਾ)- ਇੱਥੋਂ ਨੇੜਲੇ ਪਿੰਡ ਬੰਗੀ ਰੁਲਦੂ ਦਾ ਨੌਜਵਾਨ...

Ad Position 21
repet_subhas-goyals [Copy P29]
ਅਜੀਤ ਡੈਸਕ 15-09-2026

ਰਾਮਾ ਮੰਡੀ (ਬਠਿੰਡਾ), 15 ਸਤੰਬਰ (ਗੁਰਪ੍ਰੀਤ ਸਿੰਘ ਅਰੋੜਾ)- ਇੱਥੋਂ ਨੇੜਲੇ ਪਿੰਡ ਬੰਗੀ ਰੁਲਦੂ ਦਾ ਨੌਜਵਾਨ ਲਵਪ੍ਰੀਤ ਸਿੰਘ (19013930 L) ਪੁੱਤਰ ਜਸਵਿੰਦਰ ਸਿੰਘ ਭਾਰਤੀ ਸੈਨਾ ਦੀ 3 ਸਿੱਖ ਰੈਜੀਮੈਂਟ ਵਿਚ 2019 ਤੋਂ ਬਤੌਰ ਸਿਪਾਹੀ ਸੇਵਾ ਨਿਭਾ ਰਿਹਾ ਸੀ। ਪਿਛਲੇ ਦਿਨੀਂ ਉਕਤ ਨੌਜਵਾਨ ਦੇ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਸੀ। ਉਨ੍ਹਾਂ ਦਾ ਸ਼ਰਧਾਂਜਲੀ ਸਮਾਗਮ ਅਤੇ ਅੰਤਿਮ ਅਰਦਾਸ ਪਿੰਡ ਬੰਗੀ ਰੁਲਦੂ ਦੇ ਗੁਰਦੁਆਰਾ ਚੜ੍ਹਦੀਕਲਾ ਸਾਹਿਬ ਵਿਖੇ ਕਰਵਾਇਆ ਗਿਆ। ਬਾਬਾ ਸੋਰਨ ਸਿੰਘ ਦੇ ਰਾਗੀ ਜੱਥੇ ਦੁਆਰਾ ਵੈਰਾਗਮਾਈ ਕੀਰਤਨ ਕੀਤਾ ਗਿਆ। ਭੋਗ ਅਤੇ ਅੰਤਿਮ ਅਰਦਾਸ ਉਪਰੰਤ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਅਰਪਿਤ ਕਰਨ ਵੱਡੀ ਗਿਣਤੀ 'ਚ ਸੰਗਤ ਹਾਜ਼ਰ ਸੀ।

ਇਸ ਮੌਕੇ ਰਵੀਪ੍ਰੀਤ ਸਿੰਘ ਸਿੱਧੂ ਤਲਵੰਡੀ ਸਾਬੋ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ, ਜਥੇਦਾਰ ਮੋਹਨ ਸਿੰਘ ਬੰਗੀ ਮੈਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੁਖਪਾਲ ਸਿੰਘ ਐਕਸ ਸਰਵਿਸਮੈਨ ਵੈੱਲਫ਼ੇਅਰ ਯੂਨੀਅਨ ਤਲਵੰਡੀ ਸਾਬੋ ਦੇ ਸੁਖਪਾਲ ਸਿੰਘ ਆਦਿ ਵਲੋਂ ਸ਼ਹੀਦ ਲਵਪ੍ਰੀਤ ਸਿੰਘ ਦੀ ਸ਼ਹਾਦਤ, ਜੀਵਨ ਅਤੇ ਵਿਅਕਤੀਤਵ ਬਾਰੇ ਚਾਨਣਾ ਪਾਉਂਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਇਸ ਮੌਕੇ 3 ਪੰਜਾਬ ਰੈਜੀਮੈਂਟ ਵਲੋਂ ਸੂਬੇਦਾਰ ਮੇਜਰ ਸੁਖਜੀਤ ਸਿੰਘ, ਸੂਬੇਦਾਰ ਸੂਬਾ ਸਿੰਘ, ਹੌਲਦਾਰ ਜਸਵੰਤ ਸਿੰਘ, ਨਾਇਕ ਗੁਰਪ੍ਰੀਤ ਸਿੰਘ ਤੇ ਸੈਨਿਕ ਭਲਾਈ ਦਫ਼ਤਰ ਬਠਿੰਡਾ ਵਲੋਂ ਸੁਖਵਿੰਦਰ ਸਿੰਘ ਤੇ ਸਾਥੀ, ਸੇਵਾ ਮੁਕਤ ਐਕਸ ਸਰਵਿਸਮੈਨ ਯੂਨੀਅਨ ਤਲਵੰਡੀ ਸਾਬੋ ਦੇ ਸੁਖਪਾਲ ਸਿੰਘ ਤੇ ਸਾਥੀ, ਸਕੂਲ ਆਫ਼ ਐਮੀਨੈਂਸ ਬੰਗੀ ਦੇ ਪ੍ਰਿੰਸੀਪਲ ਡੀ ਕੇ ਅਤੇ ਸਟਾਫ਼ ਮੈਬਰ, ਬਾਬਾ ਫੁੰਮਣ ਦਾਸ, ਬਲਜੀਤ ਸਿੰਘ ਸੰਦੋਹਾ ਸੇਵਾ ਮੁਕਤ ਜਿਲ੍ਹਾ ਸਿੱਖਿਆ ਅਫ਼ਸਰ, ਅੰਮ੍ਰਿਤਪਾਲ ਸਿੰਘ ਬਰਾੜ ਮਾਲਵਾ ਵੈਲਫ਼ੇਅਰ ਕਲੱਬ ਤਲਵੰਡੀ ਸਾਬੋ, ਬਾਰ ਐਸੋ. ਤਲਵੰਡੀ ਸਾਬੋ ਦੇ ਵਕੀਲ ਸਾਹਿਬਾਨ, ਮਨਦੀਪ ਸਿੰਘ ਸਿੱਧੂ ਵਾਰਿਸ ਪੰਜਾਬ ਦੇ ਦਲ ਤਲਵੰਡੀ ਸਾਬੋ, ਰੁਪਿੰਦਰ ਸਿੰਘ ਲੋਕ ਅਧਿਕਾਰ ਲਹਿਰ, ਨੰਬਰਦਾਰ ਯੂਨੀਅਨ ਤਲਵੰਡੀ ਸਾਬੋ, ਭਾਰਤੀ ਕਿਸਾਨ ਯੂਨੀਅਨ ਸਿੱਧੂਪਰ, ਜਲ ਸਪਲਾਈ ਤੇ ਸੀਵਰੇਜ ਬੋਰਡ ਬਠਿੰਡਾ ਦਫ਼ਤਰ ਦੇ ਅਧਿਕਾਰੀ ਤੇ ਕਰਮਚਾਰੀ, ਪੱਤਰਕਾਰ ਭਾਈਚਾਰਾ ਅਤੇ ਵੱਡੀ ਗਿਣਤੀ ਵਿਚ ਸਰਪੰਚ, ਪੰਚ, ਮੁਲਾਜ਼ਮ ਵਰਗ, ਸਮਾਜ ਸੇਵੀ ਆਗੂਆਂ ਤੇ ਇਲਾਕੇ ਦੇ ਲੋਕਾਂ ਨੇ ਪਰਿਵਾਰ ਨਾਲ਼ ਦੁੱਖ ਸਾਂਝਾ ਕੀਤਾ।

ਹਾਜ਼ਰ ਸੰਗਤ ਨੂੰ ਇਸ ਗੱਲ ਦਾ ਸ਼ਿਕਵਾ ਰਿਹਾ ਕਿ ਇਸ ਮੌਕੇ ਮੌਜੂਦਾ ਸੱਤਾਧਾਰੀ ਦਲ ਦਾ ਕੋਈ ਵੀ ਆਗੂ ਅਤੇ ਸਰਕਾਰ ਦਾ ਕੋਈ ਵੀ ਪ੍ਰਸ਼ਾਸ਼ਨਕ ਅਧਿਕਾਰੀ ਹਾਜ਼ਰ ਨਹੀਂ ਸੀ।

Ad Position 22
No active advertisement
ਪਿਛਲੀ ਖ਼ਬਰ ਹਰਪ੍ਰੀਤ ਕੌਰ ਕਤਲ ਕਾਂਡ: ਤੀਜੇ ਮੁਲਜ਼ਮ ਦੀ ਗ੍ਰਿਫ਼ਤਾਰੀ, ਪੋਸਟਮਾਰਟਮ ਰਿਪੋਰਟ ਮਿਲਣ ਮਗਰੋਂ ਕੀਤਾ ਸਸਕਾਰ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸ੍ਰੀ ਆਨੰਦਪੁਰ ਸਾਹਿਬ ਦੇ ਪਿੰਡ ਜਿੰਦਵੜੀ ਵਿਖੇ ਲੋਕ ਮਿਲਣੀ
Ad Position 24