15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਧਰਨੇ ਪ੍ਰਦਰਸ਼ਨ ਦੌਰਾਨ ਕਾਂਗਰਸੀ ਆਗੂਆਂ ’ਤੇ ਪਾਣੀ ਦੀਆਂ ਬੁਛਾੜਾਂ, ਹਿਰਾਸਤ ’ਚ ਸਚਿਨ ਪਾਇਲਟ

ਚੰਡੀਗੜ੍ਹ, 15 ਸਤੰਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਦੀ ਅਗਵਾਈ ਵਿਚ ਚੰਡੀਗੜ੍ਹ ’ਚ ਚੱਲ ਰਹੇ ਜ਼ਬਰਦਸਤ ਧਰਨੇ ਪ੍ਰਦਰਸ਼ਨ ਤੋਂ ਬਾਅਦ ਜਿਵੇਂ ਹੀ ਕਾਂਗਰਸੀ ਆਗੂ ਅੱਗੇ ਵਧਣ ਲੱਗੇ ਤਾਂ ਚੰਡੀਗੜ੍ਹ ਪੁਲਿਸ ਵਲੋਂ ਉਨ੍ਹਾਂ ’ਤੇ ਪਾਣੀ ਦੀਆਂ ਬੁਛਾੜਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ।

Ad Position 21
repet_subhas-goyals [Copy P29]
ਅਜੀਤ ਡੈਸਕ 15-09-2026

ਚੰਡੀਗੜ੍ਹ, 15 ਸਤੰਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਦੀ ਅਗਵਾਈ ਵਿਚ ਚੰਡੀਗੜ੍ਹ ’ਚ ਚੱਲ ਰਹੇ ਜ਼ਬਰਦਸਤ ਧਰਨੇ ਪ੍ਰਦਰਸ਼ਨ ਤੋਂ ਬਾਅਦ ਜਿਵੇਂ ਹੀ ਕਾਂਗਰਸੀ ਆਗੂ ਅੱਗੇ ਵਧਣ ਲੱਗੇ ਤਾਂ ਚੰਡੀਗੜ੍ਹ ਪੁਲਿਸ ਵਲੋਂ ਉਨ੍ਹਾਂ ’ਤੇ ਪਾਣੀ ਦੀਆਂ ਬੁਛਾੜਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਇਸ ਦੌਰਾਨ ਕਈ ਵੱਡੇ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ, ਇਸ ਦੇ ਬਾਵਜੂਦ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਕਾਂਗਰਸੀ ਆਗੂ ਅਤੇ ਵੱਡੀ ਗਿਣਤੀ ’ਚ ਕਾਂਗਰਸੀ ਵਰਕਰ ਅੱਗੇ ਵਧਣ ਲਈ ਡਟੇ ਹੋਏ ਹਨ l ਪੰਜਾਬ ਸਰਕਾਰ ਖਿਲਾਫ਼ ਪੰਜਾਬ ਕਾਂਗਰਸ ਦਾ ਧਰਨਾ ਪ੍ਰਦਰਸ਼ਨ ਜ਼ਬਰਦਸਤ ਰੂਪ ਲੈ ਚੁੱਕਿਆ ਹੈ ਤੇ ਕਾਂਗਰਸ ਭਵਨ ਦੇ ਆਲੇ ਦੁਆਲੇ ਕਈ ਸੈਕਟਰ ਕਾਂਗਰਸ ਆਗੂਆਂ ਤੇ ਵਰਕਰਾਂ ਦੇ ਨਾਲ ਭਰੇ ਹੋਣ ਕਾਰਨ ਟ੍ਰੈਫ਼ਿਕ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਹੈ l

ਇਸ ਦੌਰਾਨ ਚੰਡੀਗੜ੍ਹ ਪੁਲਿਸ ਨੇ ਸਚਿਨ ਪਾਇਲਟ ਸਮੇਤ ਕਈ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ l ਇਸ ਦੌਰਾਨ ਕਾਂਗਰਸ ਦਾ ਇਕ ਵਰਕਰ ਉਸ ਬੱਸ ਦੇ ਅੱਗੇ ਸੜਕ ’ਤੇ ਹੀ ਲੰਮਾ ਪੈ ਗਿਆ, ਜਿਸ ਵਿਚ ਸਚਿਨ ਪਾਇਲਟ ਅਤੇ ਹੋਰ ਆਗੂਆਂ ਨੂੰ ਹਿਰਾਸਤ ਵਿਚ ਲੈ ਕੇ ਥਾਣੇ ਤੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ 

Ad Position 22
No active advertisement
ਪਿਛਲੀ ਖ਼ਬਰ ਝਾਰਖੰਡ ਹਾਈ ਕੋਰਟ ਵਲੋਂ ਜੇਪੀਐਸਸੀ-ਜੇਐਸਐਸਸੀ ਪ੍ਰੀਖਿਆ/ਭਰਤੀ ਰੱਦ ਕਰਨ ਸੰਬੰਧੀ ਪਟੀਸ਼ਨਾਂ 'ਤੇ ਸੁਣਵਾਈ 18 ਤੱਕ ਮੁਲਤਵੀ ਅਗਲੀ ਖ਼ਬਰ ਕੇਦਾਰਨਾਥ ਧਾਮ ਯਾਤਰਾ ਦਾ ਦੂਜਾ ਪੜਾਅ ਸ਼ੁਰੂ
Ad Position 24