13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਲੁਧਿਆਣਾ ਵਿਚ ਐਨ.ਜੀ.ਟੀ.ਐਫ. ਅਤੇ ਪੁਲਿਸ ਦੇ ਸਾਂਝੇ ਆਪਰੇਸ਼ਨ ਦੌਰਾਨ ਦੋ ਬਦਮਾਸ਼ ਢੇਰ

ਲੁਧਿਆਣਾ (ਪਰਮਿੰਦਰ ਸਿੰਘ ਆਹੂਜਾ, ਰੂਪੇਸ਼ ਕੁਮਾਰ)- ਲੁਧਿਆਣਾ ਵਿਚ ਐਂਟੀ ਗੈਂਗਸਟਰ ਟਾਰਕ ਫੋਰਸ ਅਤੇ ਪੁਲਿਸ ਵਿਚਾਲੇ...

Ad Position 21
repet_subhas-goyals [Copy P29]
ਅਜੀਤ ਡੈਸਕ 13-09-2026

ਲੁਧਿਆਣਾ (ਪਰਮਿੰਦਰ ਸਿੰਘ ਆਹੂਜਾ, ਰੂਪੇਸ਼ ਕੁਮਾਰ)- ਲੁਧਿਆਣਾ ਵਿਚ ਐਂਟੀ ਗੈਂਗਸਟਰ ਟਾਰਕ ਫੋਰਸ ਅਤੇ ਪੁਲਿਸ ਵਿਚਾਲੇ ਟਕਰਾਅ ਦੌਰਾਨ ਦੋ ਗੈਂਗਸਟਰਾਂ ਦੀ ਮੌਤ ਹੋ ਗਈ ਹੈ। ਇਹ ਦੋਵੇਂ ਗੈਂਗਸਟਰ ਲੁਧਿਆਣਾ ਵਿਚ ਇਕ ਖੂਨਦਾਨ ਕੈਂਪ ਦੌਰਾਨ ਕੁਝ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਆਏ ਸਨ। ਜਿਨ੍ਹਾਂ ਮੋਟਰ ਸਾਈਕਲ ਸਵਾਰ ਦੋਸ਼ੀਆਂ ਦਾ ਪੁਲਿਸ ਵਲੋਂ ਪਿੱਛਾ ਕੀਤਾ ਜਾ ਰਿਹਾ ਸੀ ਅਤੇ ਆਤਮ ਨਗਰ ਨੇੜੇ ਐਨਕਾਊਂਟਰ ਹੋ ਗਿਆ।

ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਇਹ ਬਦਮਾਸ਼ ਡੋਨੀ ਬੱਲ ਗਿਰੋਹ ਨਾਲ ਸੰਬੰਧਿਤ ਹਨ। ਜਿਨ੍ਹਾਂ ਦੇ ਤਾਰ ਕੁਝ ਸਾਲ ਪਹਿਲਾਂ ਰਵੀ ਖੁਵਾਜਕੇ ਕਤਲ ਮਾਮਲੇ ਨਾਲ ਸਬੰਧਤ ਵਿਰੋਧੀ ਗੈਂਗ ਨਾਲ ਜੁੜੇ ਹੋਏ ਸਨ। ਇਸ ਮਾਮਲੇ ਵਿਚ ਪੁਲਿਸ ਵਲੋਂ ਪਹਿਲਾਂ ਵੀ ਇਨਕਾਊਂਟਰ ਹੋਇਆ ਸੀ।

ਉਨ੍ਹਾਂ ਨੇ ਦੱਸਿਆ ਕਿ ਪੁਲਿਸ ਐਨਕਾਊਂਟਰ ਵਿਚ ਢੇਰ ਹੋਏ ਦੋ ਬਦਮਾਸ਼ਾਂ ਕੋਲ ਸੋਫਿਸਟੀਕੇਟੀਡ ਹਥਿਆਰ ਸਨ। ਬਾਕੀ ਦੀ ਜਾਣਕਾਰੀ ਪੁਲਿਸ ਵਲੋਂ ਪ੍ਰੈਸ ਨੋਟ ਵਿਚ ਦਿੱਤੀ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਜਾਡਲਾ ਖੇਤਰਵ ਵਿਚ ਵਰ੍ਹਿਆ ਮੀਂਹ, ਗਰਮੀ ਤੇ ਹੁੰਮਸ ਤੋਂ ਮਿਲੀ ਰਾਹਤ ਅਗਲੀ ਖ਼ਬਰ ਪੰਜਾਬ ਪੁਲਿਸ ਨੇ ਗੈਂਗਸਟਰ ਬੁਰੀ ਬਸੰਤਕੋਟੀਆ ਸਮੇਤ ਪੰਜ ਵਿਅਕਤੀਆਂ ਨੂੰ ਕੀਤਾ ਕਾਬੂ, ਛੇ ਪਿਸਤੌਲ ਬਰਾਮਦ
Ad Position 24