12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਜੈਤੋ ਫਾਇਰਿੰਗ ਮਾਮਲੇ ’ਚ ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ, ਦੋ ਮੁਲਜ਼ਮ ਕਾਬੂ

ਜੈਤੋਂ (ਫਰੀਦਕੋਟ), 12 ਸਤੰਬਰ (ਗੁਰਮੀਤਪਾਲ ਰੋੜੀਕਪੂਰਾ)- ਫਰੀਦਕੋਟ ਪੁਲਿਸ ਨੇ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਜੈਤੋ ਦੇ...

Ad Position 21
repet_subhas-goyals [Copy P29]
ਅਜੀਤ ਡੈਸਕ 12-09-2026

ਜੈਤੋਂ (ਫਰੀਦਕੋਟ), 12 ਸਤੰਬਰ (ਗੁਰਮੀਤਪਾਲ ਰੋੜੀਕਪੂਰਾ)- ਫਰੀਦਕੋਟ ਪੁਲਿਸ ਨੇ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਜੈਤੋ ਦੇ ਅੰਬੇਡਕਰ ਨਗਰ ਵਿਖੇ 1 ਸਤੰਬਰ ਨੂੰ ਹੋਈ ਫਾਇਰਿੰਗ ਦੇ ਮਾਮਲੇ ਵਿਚ ਦੋ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਵਾਰਦਾਤ ਵਿਚ ਵਰਤਿਆ ਗਿਆ 9 ਐੱਮ.ਐੱਮ. ਪਿਸਤੌਲ ਅਤੇ 3 ਜ਼ਿੰਦਾ ਰੌਂਦ ਬਰਾਮਦ ਕੀਤੇ ਹਨ। ਪੁਲਿਸ ਅਨੁਸਾਰ ਦੋਵੇਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ, ਅਸਲਾ ਐਕਟ ਸਮੇਤ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਕੁੱਲ 6 ਮੁਕੱਦਮੇ ਦਰਜ ਹਨ।

ਐੱਸ.ਐੱਸ.ਪੀ. ਫਰੀਦਕੋਟ ਗੁਰਬੰਸ ਸਿੰਘ ਬੈਂਸ, ਪੀ.ਪੀ.ਐੱਸ. ਦੀ ਅਗਵਾਈ ਹੇਠ ਹੋਈ ਇਸ ਕਾਰਵਾਈ ਦੌਰਾਨ ਐੱਸ.ਪੀ. (ਸਥਾਨਕ) ਜਸਪ੍ਰੀਤ ਸਿੰਘ ਅਤੇ ਡੀ.ਐੱਸ.ਪੀ. ਜੈਤੋ ਇਕਬਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਥਾਣਾ ਜੈਤੋ ਦੇ ਮੁੱਖ ਅਫ਼ਸਰ ਇੰਸਪੈਕਟਰ ਨਵਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਸੀ.ਆਈ.ਏ. ਜੈਤੋ ਅਤੇ ਥਾਣਾ ਜੈਤੋ ਦੀ ਪੁਲਿਸ ਨੇ ਸਾਂਝੇ ਤੌਰ ’ਤੇ ਇਹ ਕਾਰਵਾਈ ਕੀਤੀ। ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਸੁਰਿੰਦਰ ਸਿੰਘ ਉਰਫ਼ ਗਗਨੀ ਪੁੱਤਰ ਮਨਜੀਤ ਸਿੰਘ ਵਾਸੀ ਅੰਬੇਦਕਰ ਨਗਰ, ਜੈਤੋ ਅਤੇ ਸਾਹਿਲ ਉਰਫ਼ ਹੈਪੀ ਪੁੱਤਰ ਗੁਰਬਚਨ ਸਿੰਘ ਵਾਸੀ ਵਾਰਡ ਨੰਬਰ 4/6, ਜੈਤੋ ਵਜੋਂ ਹੋਈ ਹੈ। ਪੁਲਿਸ ਅਨੁਸਾਰ 1 ਸਤੰਬਰ ਦੀ ਰਾਤ ਕਰੀਬ 9.30 ਵਜੇ ਅੰਬੇਡਕਰ ਨਗਰ, ਜੈਤੋ ਵਿਖੇ ਅਭਿਸ਼ੇਕ ਕੁਮਾਰ ਵਾਸੀ ਸੁਖਚੈਨਪੁਰਾ ਬਸਤੀ ਆਪਣੇ ਦੋਸਤ ਦੀਪਕ ਕੁਮਾਰ ਨਾਲ ਮੋਟਰਸਾਈਕਲ ’ਤੇ ਜਾ ਰਿਹਾ ਸੀ।

ਇਸ ਦੌਰਾਨ ਸੁਰਿੰਦਰ ਕੁਮਾਰ ਉਰਫ਼ ਗਗਨੀ, ਹੈਪੀ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦਾ ਰਸਤਾ ਰੋਕ ਕੇ ਅਭਿਸ਼ੇਕ ਕੁਮਾਰ ਨਾਲ ਕੁੱਟਮਾਰ ਕੀਤੀ। ਪੁਲਿਸ ਮੁਤਾਬਕ ਇਸ ਦੌਰਾਨ ਸੁਰਿੰਦਰ ਉਰਫ਼ ਗਗਨੀ ਨੇ ਪਿਸਤੌਲ ਨਾਲ ਫਾਇਰ ਕੀਤਾ, ਜਿਸ ਕਾਰਨ ਅਭਿਸ਼ੇਕ ਜ਼ਖ਼ਮੀ ਹੋ ਗਿਆ। ਮੁੱਢਲੀ ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਕਿ ਇਸ ਘਟਨਾ ਪਿੱਛੇ ਦੋਵਾਂ ਧਿਰਾਂ ਵਿਚਾਲੇ ਚੱਲ ਰਹੀ ਪੁਰਾਣੀ ਰੰਜਿਸ਼ ਮੁੱਖ ਕਾਰਨ ਸੀ। ਪੁਲਿਸ ਅਨੁਸਾਰ ਸੁਰਿੰਦਰ ਉਰਫ਼ ਗਗਨੀ ਨੇ ਆਪਣਾ ਗਰੁੱਪ ਬਣਾਇਆ ਹੋਇਆ ਹੈ ਅਤੇ ਉਸ ਦੀ ਅਮਨਾ ਵਾਸੀ ਜੈਤੋ ਨਾਲ ਦੁਸ਼ਮਣੀ ਚੱਲ ਰਹੀ ਸੀ।

ਮੁਲਜ਼ਮਾਂ ਨੂੰ ਸ਼ੱਕ ਸੀ ਕਿ ਅਭਿਸ਼ੇਕ ਕੁਮਾਰ ਅਮਨਾ ਨਾਲ ਮਿਲ ਕੇ ਚੱਲਦਾ ਹੈ, ਜਿਸ ਕਾਰਨ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਫਾਇਰਿੰਗ ਦੀ ਘਟਨਾ ਵਾਪਰੀ। ਪੁਲਿਸ ਰਿਕਾਰਡ ਦੀ ਜਾਂਚ ਮੁਤਾਬਕ ਸੁਰਿੰਦਰ ਸਿੰਘ ਉਰਫ਼ ਗਗਨੀ ਖ਼ਿਲਾਫ਼ ਪਹਿਲਾਂ ਥਾਣਾ ਸਿਟੀ ਕੋਟਕਪੂਰਾ, ਜੈਤੋ ਅਤੇ ਸਦਰ ਫਰੀਦਕੋਟ ਸਮੇਤ ਵੱਖ-ਵੱਖ ਥਾਣਿਆਂ ਵਿਚ ਨਸ਼ਾ ਤਸਕਰੀ, ਅਸਲਾ ਐਕਟ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ 5 ਮੁਕੱਦਮੇ ਦਰਜ ਹਨ। ਇਸੇ ਤਰ੍ਹਾਂ ਸਾਹਿਲ ਉਰਫ਼ ਹੈਪੀ ਖ਼ਿਲਾਫ਼ ਥਾਣਾ ਜੈਤੋ ਵਿੱਚ ਅਸਲਾ ਐਕਟ ਅਤੇ ਹੋਰ ਧਾਰਾਵਾਂ ਤਹਿਤ 1 ਮੁਕੱਦਮਾ ਪਹਿਲਾਂ ਦਰਜ ਹੋਣਾ ਪਾਇਆ ਗਿਆ ਹੈ।

ਇਸ ਘਟਨਾ ਸਬੰਧੀ ਥਾਣਾ ਜੈਤੋ ਵਿੱਚ ਮੁਕੱਦਮਾ ਨੰਬਰ 195 ਮਿਤੀ 02.09.2026 ਅਧੀਨ ਧਾਰਾ 109, 126(2), 115(2), 191(3), 190, 324(4), 25/27/54/59 ਅਸਲਾ ਐਕਟ ਤਹਿਤ ਦਰਜ ਕੀਤਾ ਗਿਆ ਹੈ। ਫਰੀਦਕੋਟ ਪੁਲਿਸ ਨੇ ਕਿਹਾ ਕਿ ਕਾਨੂੰਨ-ਵਿਵਸਥਾ ਬਣਾਈ ਰੱਖਣ, ਜਨਤਕ ਸੁਰੱਖਿਆ ਯਕੀਨੀ ਬਣਾਉਣ ਅਤੇ ਸ਼ਾਂਤੀ ਭੰਗ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ। ਪੁਲਿਸ ਵਲੋਂ ਮਾੜੇ ਅਨਸਰਾਂ ਖ਼ਿਲਾਫ਼ ਜ਼ੀਰੋ ਟੋਲਰੈਂਸ ਨੀਤੀ ਤਹਿਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਭਾਜਪਾ ਮਹਿਲਾ ਮੋਰਚਾ ਵਲੋਂ 31 ਅਹੁਦੇਦਾਰਾਂ ਦੀ ਨਵੀਂ ਟੀਮ ਦਾ ਐਲਾਨ ਅਗਲੀ ਖ਼ਬਰ ਵਿੱਤ ਮੰਤਰੀ ਚੀਮਾ ਤੇ ਬੇਬੁਨਿਆਦ ਦੋਸ਼ ਲਾਉਣੇ ਮਾੜੀ ਰਾਜਨੀਤੀ - ਝਨੇੜੀ
Ad Position 24