12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਵਿੱਤ ਮੰਤਰੀ ਚੀਮਾ ਤੇ ਬੇਬੁਨਿਆਦ ਦੋਸ਼ ਲਾਉਣੇ ਮਾੜੀ ਰਾਜਨੀਤੀ - ਝਨੇੜੀ

ਸੰਗਰੂਰ, 12 ਸਤੰਬਰ (ਧੀਰਜ ਪਸੋਰੀਆ) - ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ’ਤੇ ਬੇਬੁਨਿਆਦ ਦੋਸ਼ ਲਗਾਉਣੇ ਮਾੜੀ ਰਾਜਨੀਤੀ ਹੈ...

Ad Position 21
repet_subhas-goyals [Copy P29]
ਅਜੀਤ ਡੈਸਕ 12-09-2026

ਸੰਗਰੂਰ, 12 ਸਤੰਬਰ (ਧੀਰਜ ਪਸੋਰੀਆ) - ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ’ਤੇ ਬੇਬੁਨਿਆਦ ਦੋਸ਼ ਲਗਾਉਣੇ ਮਾੜੀ ਰਾਜਨੀਤੀ ਹੈ। ਇਹ ਪ੍ਰਗਟਾਵਾ ਕਰਦਿਆਂ ਦਲਿਤ ਵਿਕਾਸ ਬੋਰਡ ਦੇ ਹਲਕਾ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਝਨੇੜੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਤੂਰਬੰਜਾਰਾ ਦੇ ਗੁਲਜਾਰ ਸਿੰਘ ਖ਼ੁਦਕਸ਼ੀ ਮਾਮਲੇ ’ਤੇ ਰਾਜਨੀਤੀ ਕਰਨ ਤੋਂ ਗਰੇਜ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਮੰਦਭਾਗੀ ਘਟਨਾ ਨੂੰ ਲੈ ਕੇ ਕੋਈ ਇਕ ਪਾਰਟੀ ਨਹੀਂ ਬਲਕਿ ਪੂਰਾ ਪੰਜਾਬ ਪੀੜਤ ਪਰਿਵਾਰ ਦੇ ਨਾਲ ਖੜ੍ਹਾ ਹੈ। ਪੋਸਟਮਾਰਟਮ ਤੋਂ ਲੈ ਕੇ ਅੰਤਿਮ ਸੰਸਕਾਰ ਤੱਕ ਜੋ ਵੀ ਪ੍ਰਕਿਰਿਆ ਹੋਈ ਹੈ ਉਹ ਪਰਿਵਾਰ ਅਤੇ ਐਕਸ਼ਨ ਕਮੇਟੀ ਦੀ ਸਹਿਮਤੀ ਨਾਲ ਹੀ ਹੋਈ ਹੈ। ਪੰਜਾਬ ਵਿਚ ਚੱਲ ਰਹੇ ਨਸ਼ਿਆਂ ਦੇ ਪਰਵਾਹ ਬਾਰੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਮੇਤ ਪੂਰੀ ਸਰਕਾਰ ਗੰਭੀਰ ਹੈ ਜਿਸ ਦੀ ਰੋਕਥਾਮ ਲਈ ਯਤਨ ਜਾਰੀ ਹਨ।

Ad Position 22
No active advertisement
ਪਿਛਲੀ ਖ਼ਬਰ ਜੈਤੋ ਫਾਇਰਿੰਗ ਮਾਮਲੇ ’ਚ ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ, ਦੋ ਮੁਲਜ਼ਮ ਕਾਬੂ ਅਗਲੀ ਖ਼ਬਰ ਸੜਕ ਹਾਦਸੇ ਵਿਚ ਮੋਟਰਸਾਇਕਲ ਸਵਾਰ ਬਜ਼ੁਰਗ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ
Ad Position 24