ਡੇਰਾਬੱਸੀ (ਮੋਹਾਲੀ), 11 ਸਤੰਬਰ (ਰਣਬੀਰ ਸਿੰਘ ਪੜ੍ਹੀ)- ਬਾਰ ਐਸੋਸੀਏਸ਼ਨ ਡੇਰਾਬੱਸੀ ਦੀ ਸਾਲ 2026-27 ਦੀਆਂ ਚੋਣਾਂ ਦੇ ਐਲਾਨੇ ਨਤੀਜਿਆਂ ਵਿਚ ਮੌਜੂਦਾ ਪ੍ਰਧਾਨ ਵਿਕਰਮਜੀਤ ਸਿੰਘ ਦੱਪਰ ਨੇ 16 ਵੋਟਾਂ ਹਾਸਲ ਕਰਕੇ ਮੁੜ ਪ੍ਰਧਾਨਗੀ ਦੀ ਕੁਰਸੀ ਆਪਣੇ ਨਾਂ ਕਰ ਲਈ। ਇਸੇ ਤਰ੍ਹਾਂ ਸ਼ਿਵ ਸ਼ਰਮਾ 189 ਵੋਟਾਂ ਨਾਲ ਮੀਤ ਪ੍ਰਧਾਨ, ਜਗਤਾਰ ਸਿੰਘ ਬਾਛਲ 161 ਵੋਟਾਂ ਨਾਲ ਸਕੱਤਰ ਅਤੇ ਵੀਪਨ ਕੁਮਾਰ 154 ਵੋਟਾਂ ਨਾਲ ਖਜ਼ਾਨਚੀ ਚੁਣੇ ਗਏ।
ਮਹਿਲਾਵਾਂ ਲਈ ਰਾਖਵੇਂ ਸੰਯੁਕਤ ਸਕੱਤਰ ਦੇ ਅਹੁਦੇ 'ਤੇ ਸੁਮਨ ਰਾਣੀ ਨੇ 136 ਵੋਟਾਂ ਨਾਲ ਜਿੱਤ ਦਰਜ ਕੀਤੀ, ਜਦਕਿ ਸੋਨੀਆ ਭਾਰਦਵਾਜ 223 ਵੋਟਾਂ ਹਾਸਲ ਕਰਕੇ ਮਹਿਲਾ ਰਾਖਵੇਂ ਕਾਰਜਕਾਰਨੀ ਮੈਂਬਰ ਚੁਣੀ ਗਈ। ਇਸ ਤੋਂ ਪਹਿਲਾਂ ਗੀਤਿਕਾ ਗੋਇਲ ਮਹਿਲਾ ਮੀਤ ਪ੍ਰਧਾਨ ਅਤੇ ਅਨੁਭਵ ਸਿੰਗਲਾ ਲਾਇਬ੍ਰੇਰੀਅਨ ਦੇ ਅਹੁਦੇ ਲਈ ਬਿਨ੍ਹਾਂ ਮੁਕਾਬਲਾ ਚੁਣੇ ਜਾ ਚੁੱਕੇ ਹਨ। ਚੋਣ ਨਤੀਜੇ ਐਲਾਨੇ ਜਾਣ ਮਗਰੋਂ ਜੇਤੂ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ।