ਜਗਰਾਉਂ (ਲੁਧਿਆਣਾ), 26 ਸਤੰਬਰ (ਕੁਲਦੀਪ ਸਿੰਘ ਲੋਹਟ) - ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਅੱਜ ਛਪਾਰ ਵਿਚ ਕੀਤੀ ਜਾ ਰਹੀ ਰੈਲੀ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਇਕੱਠੇ ਮੰਚ ’ਤੇ ਨਜ਼ਰ ਆਏ। ਇਸ ਮੌਕੇ ਹਲਕਾ ਇੰਚਾਰਜ ਜਸਕਰਨ ਸਿੰਘ ਦਿਓਲ ਨੂੰ ਥਾਪੜਾ ਦਿੱਤਾ ਤੇ ਇਕੱਠ ਨੂੰ ਦੇਖਕੇ ਬਾਗੋ ਬਾਗ ਹੋ ਗਏ। ਇਸ ਰੈਲੀ ਨੂੰ ਪਾਰਟੀ ਵਲੋਂ ਅਗਾਮੀ ਵਿਧਾਨ ਸਭਾ ਚੋਣਾਂ ਅਤੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਵਿਰੋਧੀ ਸਿਆਸੀ ਰੁਖ਼ ਦੇ ਸੰਦਰਭ ਵਿਚ ਵੀ ਅਹਿਮ ਮੰਨਿਆ ਜਾ ਰਿਹਾ ਹੈ। ਰੈਲੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ, ਵਰਕਰਾਂ ਅਤੇ ਸਮਰਥਕਾਂ ਨੇ ਸ਼ਮੂਲੀਅਤ ਕੀਤੀ। ਪਾਰਟੀ ਆਗੂਆਂ ਵਲੋਂ ਇਕੱਠ ਨੂੰ ਆਪਣੀ ਸਿਆਸੀ ਤਾਕਤ ਦੇ ਪ੍ਰਗਟਾਵੇ ਵਜੋਂ ਪੇਸ਼ ਕੀਤਾ ਗਿਆ। ਰੈਲੀ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੀ ਮੰਚ 'ਤੇ ਇਕੋ ਵੇਲੇ ਆਮਦ ਚਰਚਾ ਦੀ ਵਿਸ਼ਾ ਬਣੀ ਰਹੀ।ਜ਼ਿਕਰਯੋਗ ਹੈ ਕਿ ਛਪਾਰ ਮੇਲੇ ਮੌਕੇ ਵੱਖ-ਵੱਖ ਸਿਆਸੀ ਧਿਰਾਂ ਵਲੋਂ ਆਪੋ-ਆਪਣੀਆਂ ਕਾਨਫ਼ਰੰਸਾਂ ਕੀਤੀਆਂ ਜਾ ਰਹੀਆਂ ਹਨ। ਇਸ ਕਰਕੇ ਅੱਜ ਛਪਾਰ ਇਲਾਕਾ ਸਿਆਸੀ ਸਰਗਰਮੀਆਂ ਦਾ ਕੇਂਦਰ ਬਣਿਆ ਹੋਇਆ ਹੈ।
ਤਾਜ਼ਾ ਖ਼ਬਰਾਂ
Free
ਛਪਾਰ ਰੈਲੀ ’ਚ ਇਆਲੀ ਖ਼ਿਲਾਫ਼ ਇਕੱਠੇ ਹੋਏ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ
ਜਗਰਾਉਂ (ਲੁਧਿਆਣਾ), 26 ਸਤੰਬਰ (ਕੁਲਦੀਪ ਸਿੰਘ ਲੋਹਟ) - ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਅੱਜ ਛਪਾਰ ਵਿਚ ਕੀਤੀ ਜਾ ਰਹੀ ਰੈਲੀ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ...
ਅਜੀਤ ਡੈਸਕ
26-09-2026