24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਦਿੱਲੀ - ਸੱਤਿਆ ਨਿਕੇਤਨ ਇਮਾਰਤ ਢਹਿਣ ਦੀ ਘਟਨਾ - ਜ਼ਿੰਮੇਵਾਰ ਸਰਕਾਰੀ ਅਧਿਕਾਰੀਆਂ ਵਿਰੁੱਧ ਅੱਜ ਹੀ ਸਖ਼ਤ ਕਾਰਵਾਈ ਕੀਤੀ ਜਾਵੇਗੀ - ਰੇਖਾ ਗੁਪਤਾ

ਨਵੀਂ ਦਿੱਲੀ, 7 ਸਤੰਬਰ - ਸੱਤਿਆ ਨਿਕੇਤਨ ਇਮਾਰਤ ਢਹਿਣ ਦੀ ਘਟਨਾ ਨੂੰ ਲੈ ਕੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ, "ਇਹ ਸੱਚਮੁੱਚ ਦੁਖਦਾਈ ਘਟਨਾ ਹੈ ਜੋ ਇਮਾਰਤ ਦੇ ਮਾਲਕ ਦੀ ਲਾਪਰਵਾਹੀ ਕਾਰਨ ਵਾਪਰੀ...

Ad Position 21
No active advertisement
ਅਜੀਤ ਡੈਸਕ 07-09-2026

ਨਵੀਂ ਦਿੱਲੀ, 7 ਸਤੰਬਰ - ਸੱਤਿਆ ਨਿਕੇਤਨ ਇਮਾਰਤ ਢਹਿਣ ਦੀ ਘਟਨਾ ਨੂੰ ਲੈ ਕੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ, "ਇਹ ਸੱਚਮੁੱਚ ਦੁਖਦਾਈ ਘਟਨਾ ਹੈ ਜੋ ਇਮਾਰਤ ਦੇ ਮਾਲਕ ਦੀ ਲਾਪਰਵਾਹੀ ਕਾਰਨ ਵਾਪਰੀ ਹੈ । ਇਹ ਇਕ ਬਹੁਤ ਪੁਰਾਣੀ ਇਮਾਰਤ ਸੀ, ਅਤੇ ਥੰਮ੍ਹ ਡਿੱਗ ਗਏ ਕਿਉਂਕਿ ਬੇਸਮੈਂਟ ਪਾਣੀ ਨਾਲ ਭਰ ਗਈ ਸੀ; ਪੂਰੀ ਇਮਾਰਤ ਡਿੱਗ ਗਈ। ਇਸ ਇਮਾਰਤ ਬਾਰੇ ਪਹਿਲਾਂ ਹੀ ਕਾਰਵਾਈ ਕੀਤੀ ਜਾ ਚੁੱਕੀ ਹੈ, ਅਤੇ ਮਾਲਕ ਵਿਰੁੱਧ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਆਸ ਪਾਸ ਦੀਆਂ ਹੋਰ ਖਤਰਨਾਕ ਇਮਾਰਤਾਂ ਦੀ ਪਛਾਣ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਢਾਹ ਦਿੱਤਾ ਜਾਵੇਗਾ। ਖਾਸ ਤੌਰ 'ਤੇ, ਅਸੀਂ ਇਸ ਇਮਾਰਤ ਦੇ ਪਿੱਛੇ ਸਥਿਤ ਇਮਾਰਤ ਨੂੰ ਖਾਲੀ ਕਰਵਾ ਲਿਆ ਹੈ, ਅਤੇ ਇਸਨੂੰ ਤੁਰੰਤ ਪ੍ਰਭਾਵ ਨਾਲ ਢਾਹ ਦਿੱਤਾ ਜਾਵੇਗਾ..."।
ਉਨ੍ਹਾਂ ਕਿਹਾ, ਸਰਕਾਰ, ਨਗਰ ਨਿਗਮ ਦੇ ਸਹਿਯੋਗ ਨਾਲ, ਇਕ ਨੀਤੀ ਤਿਆਰ ਕਰ ਰਹੀ ਹੈ ਜਿਸ ਵਿਚ ਇਹ ਲਾਜ਼ਮੀ ਬਣਾਇਆ ਜਾ ਰਿਹਾ ਹੈ ਕਿ ਜਨਤਕ ਵਰਤੋਂ ਲਈ ਬਣਾਈ ਗਈ ਕੋਈ ਵੀ ਇਮਾਰਤ - ਭਾਵੇਂ ਉਹ ਪੀਜੀ, ਨਰਸਿੰਗ ਹੋਮ, ਸਕੂਲ, ਜਾਂ ਕੋਈ ਹੋਰ ਸਹੂਲਤ ਹੋਵੇ - ਦਾ ਸਮੇਂ-ਸਮੇਂ 'ਤੇ ਢਾਂਚਾਗਤ ਆਡਿਟ ਅਤੇ ਸੁਰੱਖਿਆ ਪ੍ਰਮਾਣੀਕਰਣ ਕਰਵਾਉਣਾ ਲਾਜ਼ਮੀ ਹੈ; ਨਹੀਂ ਤਾਂ, ਉੱਥੇ ਕਿਸੇ ਵੀ ਜਨਤਕ ਗਤੀਵਿਧੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਅਸੀਂ ਕਿਸੇ ਨੂੰ ਵੀ ਅਸੁਰੱਖਿਅਤ ਪੀਜੀ ਵਿਚ ਰਹਿਣ ਦੀ ਇਜਾਜ਼ਤ ਨਹੀਂ ਦੇਵਾਂਗੇ। ਅਸੀਂ ਇਮਾਰਤ ਤੋਂ ਕੱਢੇ ਗਏ ਲੋਕਾਂ ਲਈ ਕਾਲਜ ਹੋਸਟਲਾਂ ਵਿਚ ਰਿਹਾਇਸ਼ ਦਾ ਪ੍ਰਬੰਧ ਕੀਤਾ ਹੈ, ਅਤੇ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਹੋਣ। ਅਸੀਂ ਇਸ ਦੁਖਾਂਤ ਤੋਂ ਪ੍ਰਭਾਵਿਤ ਵਿਦਿਆਰਥੀਆਂ ਦੇ ਮਾਪਿਆਂ ਦੇ ਸੰਪਰਕ ਵਿਚ ਹਾਂ ਅਤੇ ਉਨ੍ਹਾਂ ਦੀ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਉਨ੍ਹਾਂ ਨੂੰ ਪੂਰਾ ਸਮਰਥਨ ਪ੍ਰਦਾਨ ਕਰ ਰਹੇ ਹਾਂ। ਜਿਨ੍ਹਾਂ ਸਰਕਾਰੀ ਅਧਿਕਾਰੀਆਂ ਦੀ ਨਿਗਰਾਨੀ ਵਿਚ ਕਮੀ, ਲਾਪਰਵਾਹੀ ਜਾਂ ਹੋਰ ਗਲਤੀਆਂ ਕਾਰਨ ਇਹ ਸਥਿਤੀ, ਉਨ੍ਹਾਂ ਵਿਰੁੱਧ ਅੱਜ ਹੀ ਸਖ਼ਤ ਕਾਰਵਾਈ ਕੀਤੀ ਜਾਵੇਗੀ; ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।"

 

Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਦਾ ਚੰਡੀਗੜ੍ਹ ਮੋਰਚਾ ਜਾਰੀ ਅਗਲੀ ਖ਼ਬਰ ਮਿਆਮੀ ਅੰਤਰ ਰਾਸ਼ਟਰੀ ਹਵਾਈ ਅੱਡੇ ‘ਤੇ ਕਾਰਗੋ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ 5 ਮੌਤਾਂ
Ad Position 24