24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਚੋਣ ਕਮਿਸ਼ਨ ਦੇ ਕੰਮਕਾਜ ਵਿਚ ਕਥਿਤ ਸੰਸਥਾਗਤ ਕਮੀਆਂ ਦੀ ਜਾਂਚ ਲਈ, ਸੁਪਰੀਮ ਕੋਰਟ ਚ ਜਨਹਿਤ ਪਟੀਸ਼ਨ ਦਾਇਰ

ਨਵੀਂ ਦਿੱਲੀ, 24 ਅਕਤੂਬਰ -ਭਾਰਤੀ ਚੋਣ ਕਮਿਸ਼ਨ ਦੇ ਕੰਮਕਾਜ ਵਿਚ ਕਥਿਤ ਸੰਸਥਾਗਤ ਕਮੀਆਂ ਦੀ ਜਾਂਚ ਕਰਨ ਲਈ, ਸੁਪਰੀਮ ਕੋਰਟ...

Ad Position 21
No active advertisement
ਅਜੀਤ ਡੈਸਕ 24-10-2026

ਨਵੀਂ ਦਿੱਲੀ, 24 ਅਕਤੂਬਰ -ਭਾਰਤੀ ਚੋਣ ਕਮਿਸ਼ਨ ਦੇ ਕੰਮਕਾਜ ਵਿਚ ਕਥਿਤ ਸੰਸਥਾਗਤ ਕਮੀਆਂ ਦੀ ਜਾਂਚ ਕਰਨ ਲਈ, ਸੁਪਰੀਮ ਕੋਰਟ ਵਿਚ ਇੱਕ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਵਿਚ ਇਕ ਸੁਤੰਤਰ ਮਾਹਰ ਕਮੇਟੀ ਦੇ ਗਠਨ ਦੀ ਮੰਗ ਕੀਤੀ ਗਈ ਹੈ, ਜਿਸ ਦੀ ਅਗਵਾਈ ਭਾਰਤ ਦੇ ਸਾਬਕਾ ਚੀਫ਼ ਜਸਟਿਸ ਜਾਂ ਸੁਪਰੀਮ ਕੋਰਟ ਦੇ ਸਾਬਕਾ ਜੱਜ ਕਰਨ।
ਵਕੀਲ ਵਿਸ਼ਾਲ ਤਿਵਾਰੀ ਵਲੋਂ ਦਾਇਰ ਕੀਤੀ ਗਈ ਇਸ ਪਟੀਸ਼ਨ ਵਿਚ ਅਦਾਲਤ ਤੋਂ ਇਹ ਨਿਰਦੇਸ਼ ਦੇਣ ਦੀ ਵੀ ਮੰਗ ਕੀਤੀ ਗਈ ਹੈ ਕਿ ਚੋਣ ਪ੍ਰਚਾਰ ਦੌਰਾਨ ਚੋਣ ਕਮਿਸ਼ਨ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਨੂੰ ਧਾਰਮਿਕ ਪਛਾਣਾਂ ਦੀ ਵਰਤੋਂ ਕਰਨ, ਧਾਰਮਿਕ ਚਿੰਨ੍ਹ ਪ੍ਰਦਰਸ਼ਿਤ ਕਰਨ, ਜਾਂ ਫਿਰਕੂ ਅਤੇ ਸੰਪਰਦਾਇਕ ਅਪੀਲਾਂ ਕਰਨ (ਜਿਸ ਵਿਚ ਨਫ਼ਰਤ ਭਰੇ ਭਾਸ਼ਣ ਵੀ ਸ਼ਾਮਿਲ ਹਨ) ਤੋਂ ਰੋਕੇ।

Ad Position 22
No active advertisement
ਪਿਛਲੀ ਖ਼ਬਰ ਭਾਰਤ-ਨਿਊਜ਼ੀਲੈਂਡ ਦੂਜਾ ਟੀ-20 - 15 ਓਵਰਾਂ ਬਾਅਦ ਨਿਊਜ਼ੀਲੈਂਡ 115/3 ਅਗਲੀ ਖ਼ਬਰ ਪਰਾਲੀ ਪ੍ਰਬੰਧਨ ਲਈ ਪੰਜਾਬ ਸਰਕਾਰ ਨੇ ਇਸ ਸਾਲ 800 ਕਰੋੜ ਰੁਪਏ ਤੋਂ ਵੱਧ ਦੀਆਂ ਮਸ਼ੀਨਾਂ ਦਿੱਤੀਆਂ - ਬਲਤੇਜ ਪੰਨੂ
Ad Position 24