ਵਾਸ਼ਿੰਗਟਨ ਡੀ.ਸੀ., 6 ਸਤੰਬਰ - ਯੂਐਸ ਸੈਂਟਰਲ ਕਮਾਂਡ ਨੇ ਟਵੀਟ ਕਰ, ਈਰਾਨ ਨਾਲ ਜੁੜੇ ਤੇਲ ਟੈਂਕਰ 'ਐਮ/ਟੀ ਕਾਇਲੋ' ਨੂੰ ਅਮਰੀਕੀ ਫ਼ੌਜੀ ਕਾਰਵਾਈ ਦੁਆਰਾ ਓਮਾਨ ਦੀ ਖਾੜੀ ਵਿਚ ਤਬਾਹ ਕਰ ਡੁਬੋ ਦਿੱਤੇ ਜਾਣ ਦੀ ਪੁਸ਼ਟੀ ਕੀਤੀ । ਅਮਰੀਕੀ ਫ਼ੌਜ ਨੇ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈਆਰਜੀਸੀ) ਨਾਲ ਸੰਬੰਧਿਤ ਤਿੰਨ ਤੇਲ ਟੈਂਕਰਾਂ ਨੂੰ ਨਿਸ਼ਾਨਾ ਬਣਾਇਆ, ਜਿਨ੍ਹਾਂ ਵਿਚ 'ਐਮ/ਟੀ ਕਾਇਲੋ' ਵੀ ਸ਼ਾਮਿਲ ਹੈ। ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਨਿਰਦੇਸ਼ ਦਿੱਤੇ ਜਾਣ ਤੋਂ ਬਾਅਦ ਖਾਲੀ ਟੈਂਕਰ ਡੁਬੋ ਦਿੱਤਾ ਗਿਆ। ਅਮਰੀਕਾ ਦਾ ਕਹਿਣਾ ਹੈ ਕਿ ਇਹ ਕਦਮ ਅਮਰੀਕੀ ਜੰਗੀ ਜਹਾਜ਼ਾਂ 'ਤੇ ਈਰਾਨੀ ਹਮਲਿਆਂ ਦੇ ਜਵਾਬ ਵਿਚ ਚੁੱਕਿਆ ਗਿਆ ਹੈ।
ਤਾਜ਼ਾ ਖ਼ਬਰਾਂ
Free
ਯੂਐਸ ਸੈਂਟਰਲ ਕਮਾਂਡ ਵਲੋਂ ਈਰਾਨ ਨਾਲ ਜੁੜੇ ਤੇਲ ਟੈਂਕਰ ਨੂੰ ਤਬਾਹ ਕਰ ਡੁਬੋ ਦਿੱਤੇ ਜਾਣ ਦੀ ਪੁਸ਼ਟੀ
ਵਾਸ਼ਿੰਗਟਨ ਡੀ.ਸੀ., 6 ਸਤੰਬਰ - ਯੂਐਸ ਸੈਂਟਰਲ ਕਮਾਂਡ ਨੇ ਟਵੀਟ ਕਰ, ਈਰਾਨ ਨਾਲ ਜੁੜੇ ਤੇਲ ਟੈਂਕਰ 'ਐਮ/ਟੀ ਕਾਇਲੋ' ਨੂੰ ਓਮਾਨ ਦੀ ਖਾੜੀ ਵਿਚ ਤਬਾਹ ਕਰ ਡੁਬੋ ਦਿੱਤੇ ਜਾਣ...
ਅਜੀਤ ਡੈਸਕ
06-09-2026