04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਐਨ.ਐਸ.ਈ. ਨੂੰ 30,000 ਕਰੋੜ ਰੁਪਏ ਦੇ ਆਈ.ਪੀ.ਓ. ਲਈ ਸੇਬੀ ਦੀ ਮਨਜ਼ੂਰੀ ਭਾਰਤ ਦੇ ਸਭ ਤੋਂ ਵੱਡੇ ਜਨਤਕ ਇਸ਼ੂਆਂ ’ਚੋਂ ਇੱਕ

ਨਵੀਂ ਦਿੱਲੀ, 4 ਸਤੰਬਰ (ਪੀ.ਟੀ.ਆਈ.)-ਨੈਸ਼ਨਲ ਸਟਾਕ ਐਕਸਚੇਂਜ (ਐਨ.ਐਸ.ਈ.) ਨੇ ਆਪਣੇ ਬਹੁਤ ਉਡੀਕੇ ਜਾ ਰਹੇ ਆਈ.ਪੀ.ਓ. ਲਈ ਮਾਰਕੀਟ ਰੈਗੂਲੇਟਰ ਸੇਬੀ ਦੀ ਮਨਜ਼ੂਰੀ ਹਾਸਲ ਕਰ ਲਈ ਹੈ, ਜਿਸਦਾ ਅੰਦਾਜ਼ਿਤ ਆਕਾਰ ....

Ad Position 21
repet_subhas-goyals [Copy P29]
ਅਜੀਤ ਡੈਸਕ 04-09-2026

ਨਵੀਂ ਦਿੱਲੀ, 4 ਸਤੰਬਰ (ਪੀ.ਟੀ.ਆਈ.)-ਨੈਸ਼ਨਲ ਸਟਾਕ ਐਕਸਚੇਂਜ (ਐਨ.ਐਸ.ਈ.) ਨੇ ਆਪਣੇ ਬਹੁਤ ਉਡੀਕੇ ਜਾ ਰਹੇ ਆਈ.ਪੀ.ਓ. ਲਈ ਮਾਰਕੀਟ ਰੈਗੂਲੇਟਰ ਸੇਬੀ ਦੀ ਮਨਜ਼ੂਰੀ ਹਾਸਲ ਕਰ ਲਈ ਹੈ, ਜਿਸਦਾ ਅੰਦਾਜ਼ਿਤ ਆਕਾਰ ਲਗਭਗ 30,000 ਕਰੋੜ ਰੁਪਏ ਹੈ, ਜਿਸ ਨਾਲ ਭਾਰਤੀ ਸਟਾਕ ਮਾਰਕੀਟ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਜਨਤਕ ਇਸ਼ੂਆਂ ਵਿੱਚੋਂ ਇੱਕ ਦਾ ਰਾਹ ਪੱਧਰਾ ਹੋ ਗਿਆ ਹੈ। ਮਾਰਕੀਟ ਰੈਗੂਲੇਟਰ ਕੋਲ ਕੀਤੇ ਅਪਡੇਟ ਮੁਤਾਬਕ,ਐਨ.ਐਸ.ਈ. ਨੇ 4 ਸਤੰਬਰ ਨੂੰ ਸੇਬੀ ਦੀਆਂ ਅੰਤਿਮ ਟਿੱਪਣੀਆਂ ਪ੍ਰਾਪਤ ਕੀਤੀਆਂ।ਐਨ.ਐਸ.ਈ. ਨੇ ਪ੍ਰਸਤਾਵਿਤ ਜਨਤਕ ਇਸ਼ੂ ਲਈ ਜੂਨ ਵਿੱਚ ਮਾਰਕੀਟ ਰੈਗੂਲੇਟਰ ਕੋਲ ਆਪਣੇ ਡਰਾਫਟ ਦਸਤਾਵੇਜ਼ ਦਾਖਲ ਕੀਤੇ ਸਨ।ਸੇਬੀ ਦੀਆਂ ਟਿੱਪਣੀਆਂ ਪ੍ਰਾਪਤ ਕਰਨਾ ਆਈ.ਪੀ.ਓ. ਪ੍ਰਕਿਰਿਆ ਵਿੱਚ ਇੱਕ ਮਹੱਤਵਪੂਰਨ ਕਦਮ ਹੈ, ਜਿਸ ਤੋਂ ਬਾਅਦ ਕੰਪਨੀ ਲਾਗੂ ਰੈਗੂਲੇਟਰੀ ਲੋੜਾਂ ਦੇ ਅਧੀਨ ਜਨਤਕ ਇਸ਼ੂ ਲਈ ਹੋਰ ਤਿਆਰੀਆਂ ਨਾਲ ਅੱਗੇ ਵੱਧ ਸਕਦੀ ਹੈ।

ਇਹ ਮਨਜ਼ੂਰੀ ਐਨ.ਐਸ.ਈ. ਲਈ ਇੱਕ ਵੱਡਾ ਕਦਮ ਹੈ, ਜਿਸ ਦੀਆਂ ਲਿਸਟਿੰਗ ਯੋਜਨਾਵਾਂ ਕੋ-ਲੋਕੇਸ਼ਨ ਵਿਵਾਦ ਸਮੇਤ ਰੈਗੂਲੇਟਰੀ ਰੁਕਾਵਟਾਂ ਕਾਰਨ ਲਗਭਗ ਇੱਕ ਦਹਾਕੇ ਤੋਂ ਅਟਕੀਆਂ ਹੋਈਆਂ ਸਨ। ਡਰਾਫਟ ਰੈੱਡ ਹੈਰਿੰਗ ਪ੍ਰਾਸਪੈਕਟਸ (ਡੀ ਆਰ ਐਚ ਪੀ) ਮੁਤਾਬਿਕ, ਜਨਤਕ ਇਸ਼ੂ ਪੂਰੀ ਤਰ੍ਹਾਂ ਆਫਰ ਫਾਰ ਸੇਲ (ਓ ਐਫ.ਐਸ.) ਹੋਵੇਗਾ, ਜਿਸ ਵਿੱਚ 14.89 ਕਰੋੜ ਸ਼ੇਅਰ ਸ਼ਾਮਲ ਹਨ ਅਤੇ ਮੌਜੂਦਾ ਸ਼ੇਅਰਧਾਰਕ ਸਾਂਝੇ ਤੌਰ ‘ਤੇ ਐਕਸਚੇਂਜ ਵਿੱਚ ਆਪਣੀ ਲਗਭਗ 6 ਪ੍ਰਤੀਸ਼ਤ ਹਿੱਸੇਦਾਰੀ ਵੇਚਣਗੇ। ਪ੍ਰਮੁੱਖ ਵਿਕਰੀ ਕਰਨ ਵਾਲੇ ਸ਼ੇਅਰਧਾਰਕਾਂ ਵਿੱਚ, ਸਟੇਟ ਬੈਂਕ ਆਫ ਇੰਡੀਆ 2.48 ਕਰੋੜ ਤੱਕ ਸ਼ੇਅਰ ਵੇਚੇਗਾ, ਜਿਸ ਤੋਂ ਬਾਅਦ ਮੈਸ.ਸਟਰੈਟਜਿਕ (ਮਾਰੀਸ਼ਸ਼) ਲਿਮਟਿਡ 1.60 ਕਰੋੜ ਸ਼ੇਅਰ ਵੇਚੇਗੀ। ਮਾਮਲੇ ਨਾਲ ਜਾਣੂ ਲੋਕਾਂ ਮੁਤਾਬਕ, ਆਈ.ਪੀ.ਓ. ਦਾ ਆਕਾਰ ਲਗਭਗ 30,000 ਕਰੋੜ ਰੁਪਏ ਹੋ ਸਕਦਾ ਹੈ, ਜਿਸ ਨਾਲ 5 ਲੱਖ ਕਰੋੜ ਰੁਪਏ ਤੋਂ ਵੱਧ ਦੀ ਮਾਰਕੀਟ ਕੈਪੀਟਲਾਈਜ਼ੇਸ਼ਨ ਦਾ ਸੰਕੇਤ ਮਿਲਦਾ ਹੈ। ਇਹ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਜਨਤਕ ਇਸ਼ੂ ਅਕਤੂਬਰ 2024 ਵਿੱਚ ਲਾਂਚ ਕੀਤੇ ਗਏ ਹੁੰਡਈ ਮੋਟਰ ਇੰਡੀਆ ਦੇ 27,870 ਕਰੋੜ ਰੁਪਏ ਦੇ ਇਸ਼ੂ ਦਾ ਪਿਛਲਾ ਰਿਕਾਰਡ ਤੋੜ ਦੇਵੇਗਾ।

Ad Position 22
No active advertisement
ਪਿਛਲੀ ਖ਼ਬਰ ਦਿੱਲੀ-ਐਨਸੀਆਰ ਵਿਚ ਭਾਰੀ ਮੀਂਹ, ਅਲਰਟ ਜਾਰੀ, ਏਅਰਪੋਰਟ ‘ਤੇ ਭਰਿਆ ਪਾਣੀ ਅਗਲੀ ਖ਼ਬਰ ਤਾਮਿਲਨਾਡੂ ’ਚ ਕਿਸਾਨ ਸੰਗਠਨ ਵਲੋਂ ਮੇਕੇਦਾਤੂ ਡੈਮ ਪ੍ਰਾਜੈਕਟ ਦਾ ਵਿਰੋਧ
Ad Position 24