22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਬੱਕਰੀਆਂ ਚੋਰੀ ਕਰਨ ਵਾਲੇ ਪੰਜ ਵਿਅਕਤੀ ਕਾਬੂ, ਚੋਰੀ ਦੀਆਂ ਬੱਕਰੀਆਂ ਤੇ ਮੋਟਰਸਾਈਕਲ ਬਰਾਮਦ

ਸੰਗਤ ਮੰਡੀ (ਬਠਿੰਡਾ), 22 ਅਗਸਤ (ਦੀਪਕ ਸ਼ਰਮਾ)- ਜ਼ਿਲ੍ਹਾ ਬਠਿੰਡਾ ਦੇ ਥਾਣਾ ਸੰਗਤ ਅਧੀਨ ਪੈਂਦੀ...

Ad Position 21
No active advertisement
ਅਜੀਤ ਡੈਸਕ 22-08-2026

ਸੰਗਤ ਮੰਡੀ (ਬਠਿੰਡਾ), 22 ਅਗਸਤ (ਦੀਪਕ ਸ਼ਰਮਾ)- ਜ਼ਿਲ੍ਹਾ ਬਠਿੰਡਾ ਦੇ ਥਾਣਾ ਸੰਗਤ ਅਧੀਨ ਪੈਂਦੀ ਪਥਰਾਲਾ ਪੁਲਿਸ ਚੌਕੀ ਦੇ ਇੰਚਾਰਜ ਧਰਮਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੇ ਪਿੰਡਾਂ ਵਿਚੋਂ ਬੱਕਰੀਆਂ ਚੋਰੀ ਕਰਕੇ ਮੰਡੀਆਂ ਵਿਚ ਵੇਚਣ ਵਾਲੇ ਕਥਿਤ ਗਿਰੋਹ ਦੇ ਪੰਜ ਵਿਅਕਤੀਆਂ ਨੂੰ ਚੋਰੀ ਦੀਆਂ ਬੱਕਰੀਆਂ ਅਤੇ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ।

ਚੌਂਕੀ ਇੰਚਾਰਜ ਅਨੁਸਾਰ ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਗੁਰਚੇਤਨ ਸਿੰਘ ਵਾਸੀ ਕੁੱਟੀ ਕਿਸ਼ਨਪੁਰਾ, ਖੁਸ਼ਪ੍ਰੀਤ ਸਿੰਘ ਉਰਫ਼ ਹਰਮਨ ਸਿੰਘ ਵਾਸੀ ਕੁੱਟੀ ਕਿਸ਼ਨਪੁਰਾ, ਹਰਪਾਲ ਸਿੰਘ  ਵਾਸੀ ਪੰਨੀ ਵਾਲਾ ਮੋਰੀਕਾ, ਗਗਨਦੀਪ ਸਿੰਘ ਉਰਫ਼ ਗਾਂਧੀ ਵਾਸੀ ਕੁੱਟੀ ਕਿਸਨਪੁਰਾ ਅਤੇ ਲਵਪ੍ਰੀਤ ਸਿੰਘ ਉਰਫ਼ ਲੱਭੀ ਪੁੱਤਰ ਦਰਸ਼ਨ ਸਿੰਘ ਵਾਸੀ ਦੇਸੂ ਮਲਕਾਣਾ ਵਜੋਂ ਹੋਈ ਹੈ। ਪੁਲਿਸ ਮੁਤਾਬਕ ਉਕਤ ਵਿਅਕਤੀ ਕਥਿਤ ਤੌਰ ’ਤੇ ਪਿੰਡਾਂ ਵਿਚ ਬੱਕਰੀਆਂ ਚਾਰਨ ਵਾਲੇ ਲੋਕਾਂ ਦੀਆਂ ਬੱਕਰੀਆਂ ਰਾਤ ਦੇ ਹਨੇਰੇ ਵਿਚ ਚੋਰੀ ਕਰਦੇ ਸਨ ਅਤੇ ਬਾਅਦ ਵਿਚ ਉਨ੍ਹਾਂ ਨੂੰ ਡੂੰਮਵਾਲੀ ਅਤੇ ਕਿਲਿਆਵਾਲੀ ਵਿਖੇ ਲੱਗਣ ਵਾਲੀਆਂ ਬੱਕਰਾ ਮੰਡੀਆਂ ਵਿਚ ਵੇਚਣ ਲਈ ਲੈ ਜਾਂਦੇ ਸਨ।

ਪੁਲਿਸ ਨੇ ਇਹ ਵੀ ਦੱਸਿਆ ਕਿ ਬੱਕਰੀਆਂ ਦੀ ਚੋਰੀ ਲਈ ਵਰਤਿਆ ਜਾਣ ਵਾਲਾ ਮੋਟਰਸਾਈਕਲ ਵੀ ਕਥਿਤ ਤੌਰ ’ਤੇ ਚੋਰੀ ਦਾ ਸੀ। ਚੌਕੀ ਇੰਚਾਰਜ ਧਰਮਵੀਰ ਸਿੰਘ ਅਨੁਸਾਰ ਪੁਲਿਸ ਨੂੰ ਮਿਲੀ ਭਰੋਸੇਯੋਗ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਪੁਲਿਸ ਪਾਰਟੀ ਨੇ ਪਿੰਡ ਕੁੱਟੀ ਤੋਂ ਡੂੰਮਵਾਲੀ ਮੰਡੀ ਵੱਲ ਚੋਰੀ ਦੀਆਂ ਬੱਕਰੀਆਂ ਲੈ ਕੇ ਜਾ ਰਹੇ ਉਕਤ ਪੰਜ ਵਿਅਕਤੀਆਂ ਨੂੰ ਬੱਸ ਸਟੈਂਡ ਕੁੱਟੀ, ਮੇਨ ਭਾਰਤ ਮਾਲਾ ਰੋਡ ਨੇੜਿਓਂ ਕਾਬੂ ਕੀਤਾ।

ਪੁਲਿਸ ਨੇ ਉਨ੍ਹਾਂ ਕੋਲੋਂ ਚੋਰੀ ਦੀਆਂ ਬੱਕਰੀਆਂ ਅਤੇ ਵਾਰਦਾਤ ਲਈ ਵਰਤਿਆ ਜਾ ਰਿਹਾ ਕਥਿਤ ਚੋਰੀ ਦਾ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਪੁਲਿਸ ਵਲੋਂ ਮੁੱਢਲੀ ਜਾਂਚ ਅਤੇ ਬਰਾਮਦਗੀ ਦੇ ਆਧਾਰ ’ਤੇ ਉਕਤ ਵਿਅਕਤੀਆਂ ਖ਼ਿਲਾਫ਼ ਧਾਰਾ 303(2) ਬੀ.ਐਨ.ਐਸ. ਤਹਿਤ ਮਾਮਲਾ ਦਰਜ ਕਰਨ ਦੀ ਕਾਰਵਾਈ ਕੀਤੀ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਕਾਬੂ ਕੀਤੇ ਵਿਅਕਤੀਆਂ ਤੋਂ ਪੁੱਛਗਿੱਛ ਦੌਰਾਨ ਹੋਰ ਚੋਰੀਆਂ ਸਬੰਧੀ ਅਹਿਮ ਜਾਣਕਾਰੀਆਂ ਸਾਹਮਣੇ ਆਉਣ ਦੀ ਸੰਭਾਵਨਾ ਹੈ।
ਪੁਲਿਸ ਵਲੋਂ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਕਥਿਤ ਗਿਰੋਹ ਨੇ ਹੋਰ ਕਿਹੜੇ ਪਿੰਡਾਂ ਵਿਚ ਬੱਕਰੀਆਂ ਚੋਰੀ ਕੀਤੀਆਂ ਹਨ ਅਤੇ ਇਨ੍ਹਾਂ ਵਾਰਦਾਤਾਂ ਵਿਚ ਹੋਰ ਕਿੰਨੇ ਵਿਅਕਤੀ ਸ਼ਾਮਿਲ ਹਨ।

Ad Position 22
No active advertisement
ਪਿਛਲੀ ਖ਼ਬਰ ਆਰ.ਸੀ.ਐਫ. ਵਲੋਂ ਮੇਮੂ ਰੇਕ, ਵੰਦੇ ਭਾਰਤ ਤੇ ਬੰਗਲਾ ਦੇਸ਼ ਰੇਲਵੇ ਲਈ ਰੇਲ ਡੱਬੇ ਤਿਆਰ ਕਰਨ ਦਾ ਉਪਰਾਲਾ ਸ਼ਲਾਘਾਯੋਗ- ਸੁਨ... ਅਗਲੀ ਖ਼ਬਰ ਜੇਲ੍ਹਾਂ 'ਚੋਂ ਚੱਲਦਾ ਨਸ਼ਾ-ਅਸਲਾ ਨੈੱਟਵਰਕ ਬੇਨਕਾਬ, ਕਰੋੜਾਂ ਦੀ ਹੈਰੋਇਨ ਬਰਾਮਦ
Ad Position 24