21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਤਪਾ 'ਚ ਪੰਜਾਬ ਬੰਦ ਨੂੰ ਮਿਲਿਆ ਰਲਵਾਂ ਮਿਲਵਾਂ ਹੁੰਗਾਰਾ

ਤਪਾ ਮੰਡੀ (ਬਰਨਾਲਾ), 21 ਅਗਸਤ (ਪ੍ਰਵੀਨ ਗਰਗ)- ਤਪਾ ਵਿਖੇ ਕੌਮੀ ਇਨਸਾਫ ਮੋਰਚਾ ਦੀ ਮੰਗ ਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ 21 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ।

Ad Position 21
No active advertisement
ਅਜੀਤ ਡੈਸਕ 21-08-2026

ਤਪਾ ਮੰਡੀ (ਬਰਨਾਲਾ), 21 ਅਗਸਤ (ਪ੍ਰਵੀਨ ਗਰਗ)-   ਤਪਾ ਵਿਖੇ ਕੌਮੀ ਇਨਸਾਫ ਮੋਰਚਾ ਦੀ ਮੰਗ ਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ 21 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਜਿਸ ਦੇ ਚਲਦਿਆਂ ਤਪਾ ਵਿਖੇ ਪੰਜਾਬ ਬੰਦ ਨੂੰ ਰਲਵਾਂ ਮਿਲਵਾਂ ਹੁੰਗਾਰਾ ਮਿਲਿਆ। ਇਸ ਦੌਰਾਨ ਤਪਾ ਦਾ ਅੰਦਰਲਾ ਬਸ ਸਟੈਂਡ ਤੋਂ ਲੈ ਕੇ ਬਾਹਰਲੇ ਬੱਸ ਸਟੈਂਡ ਪੂਰਨ ਤੌਰ ਤੇ ਬੰਦ ਰਿਹਾ,ਜਦਕਿ ਦੂਜੇ ਪਾਸੇ ਸਦਰ ਬਾਜ਼ਾਰ ਵਿਚ ਦੁਕਾਨਾਂ ਆਮ ਵਾਂਗ ਖੁੱਲੀਆਂ ਰਹੀਆਂ। ਇਸ ਦੌਰਾਨ ਮਿੰਨੀ ਬੱਸਾਂ ਦੇ ਨਾਲ ਹੋਰ ਆਵਾਜਾਈ  ਪੂਰਨ ਤੌਰ ਤੇ ਬੰਦ ਦਿਖਾਈ ਦਿੱਤੀ, ਜਦਕਿ ਆਮ ਸਹਿਰੀ ਬਾਜ਼ਾਰਾਂ 'ਚ ਟਹਿਲਦੇ ਹੋਏ ਨਜ਼ਰ ਆਏ। ਉਧਰ ਦੂਜੇ ਪਾਸੇ ਅੱਜ ਸਵੇਰ ਤੋਂ ਹੀ ਤਪਾ ਇਲਾਕੇ 'ਚ ਪਈ ਬਰਸਾਤ ਨੇ ਸ਼ਹਿਰ ਨੂੰ ਜਲ ਥਲ ਕਰਕੇ ਰੱਖ ਦਿੱਤਾ, ਜਿਸ ਕਾਰਨ ਲੋਕਾਂ ਨੂੰ ਬਰਸਾਤ ਕਰਕੇ ਵੀ ਘਰਾਂ 'ਚ ਰਹਿਣ ਲਈ ਮਜਬੂਰ ਹੋਣਾ ਪਿਆ। ਬਰਸਾਤ ਕਾਰਨ ਕਿਸਾਨਾਂ ਦੇ ਚਿਹਰਿਆਂ ਤੇ ਖੁਸ਼ੀ ਦੀ ਝਲਕ ਨਜ਼ਰ ਆਈ।

Ad Position 22
No active advertisement
ਪਿਛਲੀ ਖ਼ਬਰ ਮੁੱਦਕੀ 'ਚ ਪੰਜਾਬ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ, ਦੁਕਾਨਾਂ ਰਹੀਆਂ ਬੰਦ ਅਗਲੀ ਖ਼ਬਰ ਕੌਮੀ ਇਨਸਾਫ ਮੋਰਚੇ ਦੇ ਸੱਦੇ ਤੇ ਮਲੇਰਕੋਟਲਾ - ਸੰਗਰੂਰ ਹਾਈਵੇਅ ਬੰਦ
Ad Position 24