ਚੌਹਲਾ ਸਾਹਿਬ, 21 ਅਗਸਤ ਬਲਵਿੰਦਰ ਸਿੰਘ ਚੋਹਲਾ- ਕੌਮੀ ਇਨਸਾਫ਼ ਮੋਰਚੇ ਵੱਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘ ਦੀ ਰਿਹਾਈ ਲਈ ਦਿੱਤੇ ਗਏ ਬੰਦ ਦੇ ਸੱਦੇ ਦਾ ਅੱਜ ਇਤਿਹਾਸਕ ਕਸਬਾ ਚੌਹਲਾ ਸਾਹਿਬ ਵਿਖੇ ਵਿਆਪਕ ਅਸਰ ਦੇਖਣ ਨੂੰ ਮਿਲ ਰਿਹਾ ਹੈ ਬੰਦ ਦੇ ਮੱਦੇਨਜ਼ਰ ਸਥਾਨਕ ਪੂਰੇ ਬਾਜ਼ਾਰ ਮੁਕੰਮਲ ਤੌਰ 'ਤੇ ਬੰਦ ਨਜ਼ਰ ਆ ਰਹੇ ਹਨ ਅਤੇ ਹੋਰ ਕਾਰੋਬਾਰਵੀ ਪੂਰੀ ਤਰ੍ਹਾਂ ਠੱਪ ਦਿਖਾਈ ਦਿੱਤੇ ।
ਬੱਸ ਸਟੈਂਡ 'ਤੇ ਵੀ ਪੂਰੀ ਤਰ੍ਹਾਂ ਸੁੰਨ ਪਸਰੀ ਹੋਈ ਹੈ ਅਤੇ ਬੱਸਾਂ ਕਾਊਂਟਰਾਂ 'ਤੇ ਹੀ ਖੜ੍ਹੀਆਂ ਨਜ਼ਰ ਆਈਆਂ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਇਸ ਤੋਂ ਇਲਾਵਾ ਖੇਤਰ ਦੇ ਸਰਕਾਰੀ, ਗੈਰ-ਸਰਕਾਰੀ ਵਿਦਿਅਕ ਅਦਾਰਿਆਂ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨਾਲ ਸੰਬੰਧਿਤ ਸਥਾਨਕ ਕਾਲਜ ਵਿੱਚ ਵੀ ਛੁੱਟੀ ਰਹਿਣ ਕਰਕੇ ਵਿਦਿਆਰਥੀ ਹਾਜ਼ਰ ਨਹੀਂ ਹੋਏ। ਕਸਬੇ ਵਿੱਚ ਅਜੇ ਤੱਕ ਬੰਦ ਦੌਰਾਨ ਸ਼ਾਂਤੀਪੂਰਨ ਮਾਹੌਲ ਬਣਿਆ ਹੋਇਆ ਹੈ ।
ਤਾਜ਼ਾ ਖ਼ਬਰਾਂ
Free
ਚੌਹਲਾ ਸਾਹਿਬ 'ਚ ਕੌਮੀ ਇਨਸਾਫ਼ ਮੋਰਚੇ ਦੇ ਸੱਦੇ 'ਤੇ ਪੂਰਨ ਬੰਦ, ਬਾਜ਼ਾਰ ਅਤੇ ਵਿਦਿਅਕ ਅਦਾਰੇ ਮੁਕੰਮਲ ਠੱਪ
ਚੌਹਲਾ ਸਾਹਿਬ, 21 ਅਗਸਤ ਬਲਵਿੰਦਰ ਸਿੰਘ ਚੋਹਲਾ- ਕੌਮੀ ਇਨਸਾਫ਼ ਮੋਰਚੇ ਵੱਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘ ਦੀ ਰਿਹਾਈ ਲਈ ਦਿੱਤੇ ਗਏ ਬੰਦ ਦੇ ਸੱਦੇ ਦਾ ਅੱਜ ਇਤਿਹਾਸਕ ਕਸਬਾ ਚੌਹਲਾ ਸਾਹਿਬ ਵਿਖੇ ਵਿਆਪਕ ਅਸਰ ਦੇਖਣ ਨੂੰ ਮਿਲ ਰਿਹਾ ਹੈ ਬੰਦ ਦੇ ਮੱਦੇਨਜ਼ਰ ਸਥਾਨਕ ਪੂਰੇ ਬਾਜ਼ਾਰ ਮੁਕੰਮਲ ਤੌਰ 'ਤੇ ਬੰਦ ਨਜ਼ਰ ਆ ਰਹੇ ਹਨ ਅਤੇ ਹੋਰ ਕਾਰੋਬਾਰਵੀ ਪੂਰੀ ਤਰ੍ਹਾਂ ਠੱਪ ਦਿਖਾਈ ਦਿੱਤੇ ।
ਅਜੀਤ ਡੈਸਕ
21-08-2026