18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਕੁਝ ਹੀ ਘੰਟਿਆਂ ’ਚ ਪੁਲਿਸ ਨੇ ਸੁਲਝਾਈ ਅੰਨ੍ਹੇ ਹੱਤਿਆਕਾਂਡ ਦੀ ਗੁੱਥੀ, ਗੁਆਂਢੀ ਹੀ ਨਿਕਲਿਆ ਹੱਤਿਆਰਾ

ਪਠਾਨਕੋਟ, 18 ਅਗਸਤ (ਸੰਧੂ) - ਮੁਹੱਲਾ ਘਰਥੌਲੀ ਵਿਚ ਬੀਤੀ ਰਾਤ 65 ਸਾਲਾ ਬਜ਼ੁਰਗ ਮਹਿਲਾ ਆਸ਼ਾ ਮਹਾਜਨ ਦੀ ਬੇਰਹਿਮੀ ਨਾਲ ਹੋਈ ਹੱਤਿਆ ਦੀ ਗੁੱਥੀ ਪੁਲਿਸ ਨੇ ਕੁਝ ਹੀ ਘੰਟਿਆਂ ਵਿਚ ਸੁਲਝਾਉਂਦਿਆਂ ਮ੍ਰਿਤਕਾ ਦੇ ਗੁਆਂਢ...

Ad Position 21
No active advertisement
ਅਜੀਤ ਡੈਸਕ 18-08-2026

ਪਠਾਨਕੋਟ, 18 ਅਗਸਤ (ਸੰਧੂ) - ਮੁਹੱਲਾ ਘਰਥੌਲੀ ਵਿਚ ਬੀਤੀ ਰਾਤ 65 ਸਾਲਾ ਬਜ਼ੁਰਗ ਮਹਿਲਾ ਆਸ਼ਾ ਮਹਾਜਨ ਦੀ ਬੇਰਹਿਮੀ ਨਾਲ ਹੋਈ ਹੱਤਿਆ ਦੀ ਗੁੱਥੀ ਪੁਲਿਸ ਨੇ ਕੁਝ ਹੀ ਘੰਟਿਆਂ ਵਿਚ ਸੁਲਝਾਉਂਦਿਆਂ ਮ੍ਰਿਤਕਾ ਦੇ ਗੁਆਂਢ ਵਿਚ ਰਹਿੰਦੇ ਵਰੁਣ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਵਿਚੋਂ ਹੱਤਿਆ ਵਿਚ ਵਰਤਿਆ ਗਿਆ ਤੇਜ਼ਧਾਰ ਹਥਿਆਰ, ਚੋਰੀ ਕੀਤਾ ਸੋਨੇ ਦਾ ਕੜਾ, ਘਰ ਵਿਚੋਂ ਲਾਪਤਾ ਕੀਤਾ ਗਿਆ ਸੀ.ਸੀ.ਟੀ.ਵੀ. ਕੈਮਰਿਆਂ ਦਾ ਡੀ.ਵੀ.ਆਰ. ਅਤੇ ਵਾਰਦਾਤ ਸਮੇਂ ਪਹਿਨੇ ਕੱਪੜੇ ਵੀ ਬਰਾਮਦ ਕੀਤੇ ਹਨ।
ਪੁਲਿਸ ਅਨੁਸਾਰ ਤਕਨੀਕੀ ਆਧਾਰ ’ਤੇ ਕੀਤੀ ਜਾਂਚ ਦੌਰਾਨ ਵਰੁਣ ਕੁਮਾਰ ਨੂੰ ਕਾਬੂ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਨੇ ਪੁਲਿਸ ਅਤੇ ਮੁਹੱਲਾ ਵਾਸੀਆਂ ਨੂੰ ਗੁੰਮਰਾਹ ਕਰਨ ਲਈ ਕੁਝ ਸਮਾਂ ਮੁਹੱਲੇ ਵਿਚ ਆਮ ਲੋਕਾਂ ਵਾਂਗ ਖੜ੍ਹੇ ਰਹਿਣ ਦੀ ਕੋਸ਼ਿਸ਼ ਕੀਤੀ, ਤਾਂ ਜੋ ਕਿਸੇ ਨੂੰ ਉਸ ’ਤੇ ਸ਼ੱਕ ਨਾ ਹੋਵੇ।
ਜ਼ਿਕਰਯੋਗ ਹੈ ਕਿ ਮੁਹੱਲਾ ਘਰਥੌਲੀ ਵਿਚ ਰਾਮਲੀਲ੍ਹਾ ਗਰਾਊਂਡ ਦੇ ਸਾਹਮਣੇ ਆਸ਼ਾ ਮਹਾਜਨ ਪਤਨੀ ਸੁਭਾਸ਼ ਚੰਦਰ ਮਹਾਜਨ ਘਰ ਵਿਚ ਇਕੱਲੀ ਸੀ। ਇਸ ਦੌਰਾਨ ਉਸ ’ਤੇ ਹਮਲਾ ਕਰ ਦਿੱਤਾ ਗਿਆ ਸੀ। ਹਮਲੇ ਵਿਚ ਗੰਭੀਰ ਜ਼ਖ਼ਮੀ ਹੋਈ ਆਸ਼ਾ ਮਹਾਜਨ ਨੂੰ ਪਰਿਵਾਰਿਕ ਮੈਂਬਰਾਂ ਅਤੇ ਮੁਹੱਲਾ ਵਾਸੀਆਂ ਵਲੋਂ ਹਸਪਤਾਲ ਲਿਜਾਇਆ ਗਿਆ, ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ ਸੀ। ਵਾਰਦਾਤ ਤੋਂ ਬਾਅਦ ਘਰ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਅਤੇ ਡੀ.ਵੀ.ਆਰ. ਨੂੰ ਵੀ ਨਾਲ ਲੈ ਜਾਇਆ ਗਿਆ ਸੀ।
ਐਸ.ਐਸ.ਪੀ. ਆਦਿਤਿਆ ਨੇ ਦੱਸਿਆ ਕਿ ਮੁਲਜ਼ਮ ਦਾ ਕੋਈ ਪੁਰਾਣਾ ਅਪਰਾਧਿਕ ਪਿਛੋਕੜ ਸਾਹਮਣੇ ਨਹੀਂ ਆਇਆ ਹੈ। ਉਸ ਦਾ ਡਾਕਟਰੀ ਮੁਆਇਨਾ ਕਰਵਾਇਆ ਜਾ ਰਿਹਾ ਹੈ ਅਤੇ ਉਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਹਿਰਾਸਤ ਹਾਸਲ ਕੀਤੀ ਜਾਵੇਗੀ। ਪੁਲਿਸ ਹਿਰਾਸਤ ਦੌਰਾਨ ਮੁਲਜ਼ਮ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਹੱਤਿਆ ਪਿੱਛੇ ਅਸਲ ਮਕਸਦ ਕੀ ਸੀ ਅਤੇ ਕੀ ਇਸ ਮਾਮਲੇ ਵਿਚ ਕੋਈ ਹੋਰ ਵਿਅਕਤੀ ਸ਼ਾਮਿਲ ਹੈ ਜਾਂ ਕਿਸੇ ਸਾਜ਼ਿਸ਼ ਤਹਿਤ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਪਰਿਵਾਰਿਕ ਮੈਂਬਰਾਂ ਅਨੁਸਾਰ ਵਰੁਣ ਕੁਮਾਰ ਨਸ਼ੇ ਦੀ ਆਦਤ ਵਾਲਾ ਵਿਅਕਤੀ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਨਸ਼ੇ ਦੀ ਪੂਰਤੀ ਲਈ ਉਸ ਵਲੋਂ ਹੱਤਿਆ ਕੀਤੀ ਗਈ। ਹਾਲਾਂਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੱਤਿਆ ਦੇ ਅਸਲ ਕਾਰਨਾਂ ਸਬੰਧੀ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਹਿਰਾਸਤ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਨਿਹੱਥੇ ਸਿੱਖਾਂ ’ਤੇ ਕਾਰਵਾਈ ਜ਼ਬਰ, ਇਸ ਮਾਮਲੇ ਨੂੰ ਲੈ ਕੇ ਉਹ ਕਾਨੂੰਨੀ ਤੌਰ ’ਤੇ ਵੀ ਉਠਾਉਣਗੇ ਆਪਣੀ ਆਵਾਜ਼- ਸਿਮਰਨਜੀਤ... ਅਗਲੀ ਖ਼ਬਰ ਮੀਂਹ ਦੇ ਪਾਣੀ 'ਚ ਡੁੱਬਿਆ ਸ਼ਹਿਰ ਜ਼ੀਰਕਪੁਰ
Ad Position 24