ਰਾਂਚੀ (ਝਾਰਖੰਡ), 18 ਅਗਸਤ - ਮੁੱਖ ਮੰਤਰੀ ਵਲੋਂ ਜੇ.ਐੱਸ.ਐੱਸ.ਸੀ.-ਸੀ.ਜੀ.ਐਲ. ਪ੍ਰੀਖਿਆ ਅਤੇ ਟੀ.ਡੀ.ਪੀ.ਐਲ. ਦੁਆਰਾ ਕਰਵਾਈਆਂ ਜਾਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਨੂੰ ਰੱਦ ਕਰਨ ਦੇ ਐਲਾਨ 'ਤੇ, ਵਿਦਿਆਰਥੀ ਆਗੂ ਦੇਵੇਂਦਰ ਨਾਥ ਮਹਾਤੋ ਨੇ ਕਿਹਾ, "ਸੀ.ਬੀ.ਆਈ. ਜਾਂ ਸੀ.ਆਈ.ਡੀ. ਜਾਂਚ ਵਿਦਿਆਰਥੀਆਂ ਨੂੰ ਇਨਸਾਫ਼ ਨਹੀਂ ਦੇ ਸਕਦੀ। ਅਸੀਂ ਭਵਿੱਖ ਵਿਚ ਲੀਕ-ਪਰੂਫ ਪ੍ਰੀਖਿਆ ਪ੍ਰਣਾਲੀ ਅਤੇ ਪਾਰਦਰਸ਼ਤਾ ਦੀ ਗਾਰੰਟੀ ਦੀ ਮੰਗ ਕਰ ਰਹੇ ਹਾਂ। ਮੇਰੇ ਕੋਲ ਇਸ ਨੂੰ ਪ੍ਰਾਪਤ ਕਰਨ ਲਈ ਇਕ ਬਲੂਪ੍ਰਿੰਟ ਹੈ, ਜਿਸਨੂੰ ਮੈਂ ਸਰਕਾਰ ਨਾਲ ਸਾਂਝਾ ਕਰਾਂਗਾ। 14 ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ; ਇਹ ਇਕ ਇਤਿਹਾਸਕ ਜਿੱਤ ਹੈ।"