15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-08-2026

ਤੇਜ ਰਫ਼ਤਾਰ ਕਾਰ ਪਿੱਕਅਪ ਨਾਲ ਟਕਰਾਉਣ ਤੋਂ ਬਾਅਦ 20 ਫੁੱਟ ਖਾਈ ਵਿਚ ਡਿੱਗੀ

ਜ਼ੀਰਕਪੁਰ (ਮੋਹਾਲੀ), 16 ਅਗਸਤ (ਮਨਿੰਦਰ ਸਿੰਘ)- ਐਤਵਾਰ ਦੁਪਹਿਰ ਪੀਰ ਮੁਛੱਲਾ ਨੂੰ ਪੰਚਕੂਲਾ...

Ad Position 21
No active advertisement
ਅਜੀਤ ਡੈਸਕ 16-08-2026

ਜ਼ੀਰਕਪੁਰ (ਮੋਹਾਲੀ), 16 ਅਗਸਤ (ਮਨਿੰਦਰ ਸਿੰਘ)- ਐਤਵਾਰ ਦੁਪਹਿਰ ਪੀਰ ਮੁਛੱਲਾ ਨੂੰ ਪੰਚਕੂਲਾ ਨਾਲ ਜੋੜਣ ਵਾਲੇ ਰੋਡ 'ਤੇ ਵਾਪਰੇ ਇਕ ਸੜਕ ਹਾਦਸੇ ਵਿਚ ਦੋ ਨੌਜਵਾਨ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਇੱਕ ਤੇਜ਼ ਰਫ਼ਤਾਰ ਕਾਰ ਸੈਕਟਰ 26 ਤੋਂ ਪੀਰ ਮੁਛੱਲਾ ਵੱਲ ਆ ਰਹੀ ਸੀ ਤੇ ਇੱਕ ਪਿੱਕਅਪ ਸੈਕਟਰ 26 ਵੱਲ ਜਾ ਰਹੀ ਸੀ। ਪਿੱਕਅਪ ਦੇ ਡਰਾਈਵਰ ਰੋਹਿਤ ਸ਼ਰਮਾ ਨੇ ਦੱਸਿਆ ਜਦੋਂ ਉਹ ਸੈਕਟਰ 20 ਦੇ ਪੁਲ ਦੇ ਨੇੜੇ ਪਹੁੰਚਿਆ, ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਉਸ ਦੀ ਗੱਡੀ ਨਾਲ ਆ ਟਕਰਾਈ ਅਤੇ 20 ਫੁੱਟ ਡੂੰਘੀ ਖਾਈ ਵਿੱਚ ਜਾ ਡਿੱਗੀ।

ਇਸ ਹਾਦਸੇ ਵਿਚ ਕਾਰ ਵਿਚ ਸਵਾਰ ਦੋਵੇਂ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਪਿੱਕਅਪ ਚਾਲਕ ਨੇ ਦੱਸਿਆ ਕਿ ਕਾਰ ਵਿਚ ਸਵਾਰ ਦੋਵੇਂ ਨੌਜਵਾਨ ਨਾਬਾਲਗ ਸਨ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨਾਂ ਨੂੰ ਇਲਾਜ ਲਈ ਸੈਕਟਰ 26 ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਪ੍ਰਸ਼ਾਸਨ ਅਤੇ ਕਿਸਾਨ ਆਗੂਆਂ ਦੇ ਛੇ ਮੈਂਬਰੀ ਵਫ਼ਦ ਦੀ ਮੀਟਿੰਗ ਜਾਰੀ ਅਗਲੀ ਖ਼ਬਰ ਅਟਾਰੀ ਸਰਹੱਦ 'ਤੇ ਮਹਾਤਮਾ ਗਾਂਧੀ ਦੀ ਐਲ.ਈ.ਡੀ. ਤਸਵੀਰ ਚਲਾਉਣ ਦਾ ਉਦਘਾਟਨ
Ad Position 24