15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-08-2026

ਡੀ.ਐਸ.ਪੀ. ਰਾਜਾਸਾਂਸੀ ਦੇ ਦਫ਼ਤਰ ਚੋਗਾਵਾਂ ਮੋਰਚਾ 6ਵੇਂ ਦਿਨ ਸਮਾਪਤ

ਚੋਗਾਵਾਂ/ਅੰਮ੍ਰਿਤਸਰ, 16 ਅਗਸਤ (ਗੁਰਵਿੰਦਰ ਸਿੰਘ ਕਲਸੀ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਪੁਲਿਸ ਪ੍ਰਸ਼ਾਸਨ ਸੰਬੰਧੀ ਚਿਰਾਂ ਤੋਂ ਲਟਕ ਰਹੇ ਮਸਲਿਆਂ ਨੂੰ ਲੈ ਕੇ ਡੀ.ਐਸ.ਪੀ. ਰਾਜਾਸਾਂਸੀ...

Ad Position 21
No active advertisement
ਅਜੀਤ ਡੈਸਕ 16-08-2026

ਚੋਗਾਵਾਂ/ਅੰਮ੍ਰਿਤਸਰ, 16 ਅਗਸਤ (ਗੁਰਵਿੰਦਰ ਸਿੰਘ ਕਲਸੀ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਪੁਲਿਸ ਪ੍ਰਸ਼ਾਸਨ ਸੰਬੰਧੀ ਚਿਰਾਂ ਤੋਂ ਲਟਕ ਰਹੇ ਮਸਲਿਆਂ ਨੂੰ ਲੈ ਕੇ  ਡੀ.ਐਸ.ਪੀ. ਰਾਜਾਸਾਂਸੀ ਦੇ ਦਫ਼ਤਰ ਚੌਗਾਵਾਂ ਦੇ ਬਾਹਰ 11 ਅਗਸਤ ਤੋਂ ਲਗਾਇਆ ਗਿਆ ਪੱਕਾ ਮੋਰਚਾ ਅੱਜ 6ਵੇਂ ਦਿਨ ਸਮਾਪਤ ਹੋ ਗਿਆ । ਇਸ ਮੌਕੇ ਸੂਬਾ ਆਗੂ ਸਰਵਣ ਸਿੰਘ ਪੰਧੇਰ, ਜ਼ਿਲ੍ਹਾ ਆਗੂ ਬਾਜ ਸਿੰਘ ਸਾਰੰਗੜਾ, ਸਕੱਤਰ ਸਿੰਘ ਕੋਟਲਾ ਅਤੇ ਲਖਵਿੰਦਰ ਸਿੰਘ ਡਾਲਾ ਨੇ ਦੱਸਿਆ ਕਿ ਲੋਕਾਂ ਦੇ ਜ਼ਬਰਦਸਤ ਰੋਹ ਨੂੰ ਦੇਖਦਿਆਂ ਪ੍ਰਸ਼ਾਸਨ ਵਲੋਂ ਕੁਝ ਮਸਲਿਆਂ ਦਾ ਹੱਲ ਚਲਦੇ ਮੋਰਚੇ ਦੌਰਾਨ ਕਰ ਦਿੱਤਾ ਗਿਆ, ਜਿਨ੍ਹਾਂ ਵਿਚ ਨਾਜਾਇਜ਼ ਕੇਸ ਅਤੇ ਕੁਝ ਢਿੱਲੀ ਕਾਰਵਾਈ ਕਾਰਨ ਚਲਦੇ ਲਟਕੇ ਹੋਏ ਕੇਸ ਸਨ। ਉਨ੍ਹਾਂ ਦੱਸਿਆ ਕਿ ਕੁਝ ਪੇਚੀਦਾ ਕੇਸਾਂ ਦੇ ਹੱਲ ਨੂੰ ਪ੍ਰਸ਼ਾਸਨ ਵਲੋਂ 1-2 ਹਫ਼ਤੇ ਲਈ ਸਮਾਂ-ਬੱਧ ਕੀਤਾ ਗਿਆ ਹੈ ਅਤੇ ਕੁਝ ਨੂੰ ਐੱਸ.ਐੱਸ.ਪੀ. ਅੰਮ੍ਰਿਤਸਰ ਵਲੋਂ ਆਪਣੇ ਪੱਧਰ ਤੇ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਆਗੂਆਂ ਕਿਹਾ ਕਿ ਡੀ.ਐਸ.ਪੀ. ਰਾਜਾਸਾਂਸੀ ਦੇ ਨਾਲ ਅੱਜ ਡੀ.ਐਸ.ਪੀ. ਹੈੱਡ ਕੁਆਟਰ ਵਲੋਂ ਮੌਜੂਦ ਧਰਨਾਕਾਰੀਆਂ ਸਾਹਮਣੇ ਸਟੇਜ 'ਤੇ ਆ ਕੇ ਭਰੋਸਾ ਦੇਣ ਤੋਂ ਬਾਅਦ ਇਹ ਮੋਰਚਾ ਸਮਾਪਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਗਰ ਆਸ਼ਵਾਸਨ ਅਨੁਸਾਰ ਮਸਲੇ ਸਮਾਂ-ਬੱਧ ਤਰੀਕੇ ਨਾਲ ਹੱਲ ਨਹੀਂ ਹੁੰਦੇ ਤਾਂ ਜਥੇਬੰਦੀ ਅਗਲੇ ਸੰਘਰਸ਼ ਲਈ ਤਿਆਰ ਹੈ।
ਇਸ ਮੋਕੇ ਜ਼ੋਨ ਚੌਗਾਵਾਂ, ਜ਼ੋਨ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਅਤੇ ਜ਼ੋਨ ਰਾਮਤੀਰਥ ਤੋਂ ਵੱਡੀ ਗਿਣਤੀ ਵਿਚ ਕਿਸਾਨ, ਮਜ਼ਦੂਰ, ਨੌਜਵਾਨ ਅਤੇ ਔਰਤਾਂ ਨੇ ਲਗਾਤਾਰ ਸ਼ਮੂਲੀਅਤ ਕੀਤੀ। ਆਗੂਆਂ ਨੇ ਕਿਹਾ ਕਿ ਇਲਾਕੇ ਵਿਚ ਬੇਲਗਾਮ ਨਸ਼ੇ, ਵਧ ਰਹੀ ਲੁੱਟ-ਖੋਹ, ਨਾਜਾਇਜ਼ ਪਰਚਿਆਂ, ਜਾਇਜ਼ ਕੇਸਾਂ ਵਿਚ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਅਤੇ ਆਮ ਲੋਕਾਂ ਨਾਲ ਪੁਲਿਸ ਦੇ ਮਾੜੇ ਰਵੱਈਏ ਵਰਗੇ ਗੰਭੀਰ ਮਸਲਿਆਂ 'ਤੇ ਅਧਿਕਾਰੀਆਂ ਵਲੋਂ ਬਿਨਾਂ ਕਿਸੇ ਸਿਆਸੀ ਦਬਾਅ ਦੇ ਢੁਕਵੀਂ ਕਾਰਵਾਈ ਕੀਤੇ ਜਾਣ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਇਸ ਜਿੱਤ ਲਈ ਆਮ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਸਿਆਸੀ ਦਬਾਅ ਤੋਂ ਮੁਕਤ ਹੋ ਕੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨਾ ਚਾਹੀਦਾ ਹੈ। 

Ad Position 22
No active advertisement
ਪਿਛਲੀ ਖ਼ਬਰ ਪ੍ਰਸ਼ਾਸ਼ਨਿਕ ਅਣਗਹਿਲੀ ਕਾਰਨ ਮੁੱਖ ਮੰਤਰੀ ਤੀਰਥ ਯਾਤਰਾ ਦੀ ਬੱਸ ਟੋਏ ਵਿਚ ਦਬੀ ਅਗਲੀ ਖ਼ਬਰ ਪਟਿਆਲਾ ਤੋਂ ਗੁੰਮ ਹੋਈਆਂ ਤਿੰਨ ਨਬਾਲਿਕ ਲੜਕੀਆਂ ਨੂੰ ਪੁਲਿਸ ਨੇ ਹਰਿਆਣਾ ਤੋਂ ਸੁਰੱਖਿਅਤ ਕੀਤਾ ਬਰਾਮਦ - ਬਲਤੇਜ ਪੰਨੂ
Ad Position 24