13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

‘ਬਰਥ ਟੂਰਿਜ਼ਮ’ ਵਿਰੁੱਧ ਸਖ਼ਤੀ ਦੌਰਾਨ ਅਮਰੀਕਾ ਨੇ ਪਿਛਲੇ ਮਹੀਨੇ 600 ਵੀਜ਼ੇ ਰੱਦ ਕੀਤੇ-ਰੂਬੀਓ

ਵਾਸ਼ਿੰਗਟਨ, 12 ਅਗਸਤ (ਪੀ. ਟੀ. ਆਈ.)-ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ‘ਬਰਥ ਟੂਰਿਜ਼ਮ’ (ਬੱਚੇ ਦੇ ਜਨਮ ਲਈ ਵਿਦੇਸ਼ ਯਾਤਰਾ) ਵਿਰੁੱਧ ਚਲਾਈ ਗਈ ਇਕ ਵੱਡੀ ਮੁਹਿੰਮ ਦੇ ਹਿੱਸੇ ਵਜੋਂ, ਅਮਰੀਕਾ ਨੇ ਪਿਛਲੇ ਮਹੀਨੇ ....

Ad Position 21
No active advertisement
ਅਜੀਤ ਡੈਸਕ 13-08-2026

ਵਾਸ਼ਿੰਗਟਨ, 12 ਅਗਸਤ (ਪੀ. ਟੀ. ਆਈ.)-ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ‘ਬਰਥ ਟੂਰਿਜ਼ਮ’ (ਬੱਚੇ ਦੇ ਜਨਮ ਲਈ ਵਿਦੇਸ਼ ਯਾਤਰਾ) ਵਿਰੁੱਧ ਚਲਾਈ ਗਈ ਇਕ ਵੱਡੀ ਮੁਹਿੰਮ ਦੇ ਹਿੱਸੇ ਵਜੋਂ, ਅਮਰੀਕਾ ਨੇ ਪਿਛਲੇ ਮਹੀਨੇ ਦੌਰਾਨ ਵਿਦੇਸ਼ੀ ਨਾਗਰਿਕਾਂ ਦੇ 600 ਤੋਂ ਵੱਧ ਵੀਜ਼ੇ ਰੱਦ ਕਰ ਦਿੱਤੇ ਹਨ। ਇਹ ਵੀਜ਼ੇ ‘ਬਰਥ ਟੂਰਿਜ਼ਮ ਰੋਕਥਾਮ ਟਾਸਕ ਫੋਰਸ’ ਵਲੋਂ ਕੀਤੀ ਗਈ ਸਮੀਖਿਆ ਤੋਂ ਬਾਅਦ ਰੱਦ ਕੀਤੇ ਗਏ ਹਨ। ਇਸ ਟਾਸਕ ਫੋਰਸ ਦਾ ਗਠਨ ਹਾਲ ਹੀ ਵਿਚ ਵਿਦੇਸ਼ ਵਿਭਾਗ ਵਲੋਂ ਵੀਜ਼ਾ ਧਾਰਕਾਂ ਦੀਆਂ ਗਤੀਵਿਧੀਆਂ ਦੀ ਜਾਂਚ ਕਰਨ, ਗੈਰ-ਕਾਨੂੰਨੀ ਬਰਥ ਟੂਰਿਜ਼ਮ ਨੈੱਟਵਰਕਾਂ ਨੂੰ ਤੋੜਨ ਅਤੇ ਅਮਰੀਕੀ ਕਾਨੂੰਨਾਂ ਦੀ ਇਸ ਘਿਨਾਉਣੀ ਦੁਰਵਰਤੋਂ ਨੂੰ ਖਤਮ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਸੀ। ਰੁਬੀਓ ਨੇ ਆਪਣੇ ਸੋਸ਼ਲ ਮੀਡੀਆ ਮੰਚ ’ਤੇ ਲਿਖਿਆ ਕਿ ਸਿਰਫ਼ ਇਕ ਮਹੀਨੇ ਵਿਚ, ਜਨਮ-ਅਧਾਰਿਤ ਸੈਰ-ਸਪਾਟਾ ਰੋਕੂ ਟਾਸਕ ਫੋਰਸ ਨੇ ਦੁਨੀਆ ਭਰ ਦੇ ਵਿਦੇਸ਼ੀ ਨਾਗਰਿਕਾਂ ਦੇ 600 ਤੋਂ ਵੱਧ ਵੀਜ਼ੇ ਰੱਦ ਕਰਨ ਦੀ ਕਾਰਵਾਈ ਕੀਤੀ ਹੈ ਅਤੇ ਅਸੀਂ ਇਸ ਦੁਰਵਰਤੋਂ ਤੋਂ ਆਪਣੇ ਦੇਸ਼ ਦੀ ਰਾਖੀ ਕਰਨਾ ਜਾਰੀ ਰੱਖਾਂਗੇ। ਇਹ ਸਖ਼ਤ ਕਾਰਵਾਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ 6 ਅਗਸਤ ਨੂੰ ਜਾਰੀ ਕੀਤੇ ਗਏ ਇਕ ਕਾਰਜਕਾਰੀ ਹੁਕਮ ਤੋਂ ਬਾਅਦ ਕੀਤੀ ਗਈ ਹੈ। ਰੁਬੀਓ ਨੇ ਕਿਹਾ ਕਿ ਅਮਰੀਕੀ ਨਾਗਰਿਕਤਾ ਵਿਕਾਊ ਨਹੀਂ ਹੈ।

Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਵਿਚ ਵਿਦਿਆਰਥੀਆਂ ਦੇ ਦਾਖ਼ਲੇ ਨੂੰ ਪ੍ਰਭਾਵਿਤ ਕਰਨ ਲਈ ਸਖ਼ਤ ਵੀਜ਼ਾ ਨਿਯਮ-ਰਿਪੋਰਟ ਅਗਲੀ ਖ਼ਬਰ ਬਰਨਹੈਮ ਨੇ ਭਾਰਤੀ ਮੂਲ ਦੇ ਗੌਤਮ ਰੰਗਾਰਾਜਨ ਨੂੰ ਮਾਹਰ ਸਲਾਹਕਾਰ ਕੀਤਾ ਨਿਯੁਕਤ
Ad Position 24